ਚੋਟੀ ਦੇ ਮਸ਼ਹੂਰ ਬੋਲੀਵੁਡ ਅਦਾਕਾਰ ਕਮਲ ਹਾਸਨ ਬਾਰੇ ਆਈ ਇਹ ਮਾੜੀ ਖਬਰ – ਪ੍ਰਸੰਸਕ ਕਰ ਰਹੇ ਦੁਆਵਾਂ

ਆਈ ਤਾਜ਼ਾ ਵੱਡੀ ਖਬਰ 

ਚੀਨ ਵਿਚ ਸ਼ੁਰੂ ਹੋਣ ਵਾਲੀ ਕਰੋਨਾ ਨੇ ਜਿੱਥੇ ਬਹੁਤ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਉਥੇ ਹੀ ਬਹੁਤ ਸਾਰੀਆਂ ਹਸਤੀਆਂ ਇਸ ਦੀ ਚਪੇਟ ਵਿਚ ਆ ਗਈਆਂ। ਦੁਨੀਆ ਵਿੱਚ ਜਿੱਥੇ ਕਰੋਨਾ ਦੀ ਚਪੇਟ ਵਿੱਚ ਆਏ ਹੋਏ ਲੋਕਾਂ ਦੀ ਦਹਿਸ਼ਤ ਦੇ ਕਾਰਣ ਹੀ ਮੌਤ ਹੋ ਗਈ। ਉਥੇ ਹੀ ਬਹੁਤ ਸਾਰੀਆਂ ਸ਼ਖ਼ਸੀਅਤਾਂ ਵੱਲੋਂ ਕ੍ਰੋਨਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਹਿੰਮਤ ਅਤੇ ਦਲੇਰੀ ਸਦਕਾ ਇਸ ਉਪਰ ਜਿੱਤ ਹਾਸਲ ਕਰ ਲਈ ਗਈ। ਉੱਥੇ ਹੀ ਬਹੁਤ ਸਾਰੀਆਂ ਹਸਤੀਆਂ ਕਰੋਨਾ ਕਾਰਨ ਆਪਣੀ ਜ਼ਿੰਦਗੀ ਦੀ ਜੰਗ ਵੀ ਹਾਰ ਗਈਆਂ। ਦੇਸ਼ ਅੰਦਰ ਜਿਥੇ ਕਰੋਨਾ ਨੂੰ ਕਾਫੀ ਹਦ ਤਕ ਠੱਲ ਪਾ ਲੈ ਗਈ ਹੈ ਉੱਥੇ ਹੀ ਸਰਕਾਰ ਵੱਲੋਂ ਤੀਜੀ ਲਹਿਰ ਦੇ ਪ੍ਰਕੋਪ ਨੂੰ ਦੇਖਦੇ ਹੋਏ ਲੋਕਾਂ ਨੂੰ ਕਰੋਨਾ ਸਬੰਧੀ ਇਹਤਿਆਤ ਵਰਤਣ ਦੀ ਵੀ ਸਮੇਂ ਸਮੇਂ ਤੇ ਅਪੀਲ ਕੀਤੀ ਜਾ ਰਹੀ ਹੈ।

ਹੁਣ ਚੋਟੀ ਦੇ ਮਸ਼ਹੂਰ ਅਦਾਕਾਰ ਕਮਲ ਹਸਨ ਬਾਰੇ ਇਹ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਪ੍ਰਸੰਸਕਾਂ ਵੱਲੋਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਫਿਲਮੀ ਅਦਾਕਾਰ ਕਮਲ ਹਸਨ ਦੇ ਕਰੋਨਾ ਦੀ ਚਪੇਟ ਵਿੱਚ ਆਉਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ 7 ਨਵੰਬਰ ਨੂੰ ਉਨ੍ਹਾਂ ਵੱਲੋਂ ਆਪਣਾ ਜਨਮ ਦਿਨ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਮਨਾਇਆ ਗਿਆ। ਉਥੇ ਹੀ ਉਹ ਹੁਣ ਅਮਰੀਕਾ ਦੀ ਯਾਤਰਾ ਕਰਕੇ ਦੇਸ਼ ਵਾਪਸ ਪਰਤੇ ਹਨ। ਜਿਸ ਤੋਂ ਬਾਅਦ ਕਰੋਨਾ ਦੀ ਚਪੇਟ ਵਿਚ ਆ ਗਏ ਕਿਉਂਕਿ ਉਨ੍ਹਾਂ ਨੂੰ ਹਲਕੀ ਖਾਂਸੀ ਮਹਿਸੂਸ ਹੋ ਰਹੀ ਸੀ।

ਜਿਸ ਤੋਂ ਬਾਅਦ ਕਰੋਨਾ ਟੈਸਟ ਕਰਵਾਏ ਜਾਣ ਤੇ ਉਨ੍ਹਾਂ ਦੇ ਕਰੋਨਾ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੇ ਆਪ ਨੂੰ ਹਸਪਤਾਲ ਵਿੱਚ ਵੱਖਰਾ ਕੀਤਾ ਗਿਆ ਹੈ। ਅਦਾਕਾਰ ਕਮਲ ਹਸਨ ਵੱਲੋਂ ਆਪ ਹੀ ਆਪਣੇ ਕਰੋਨਾ ਦੀ ਚਪੇਟ ਵਿਚ ਆਉਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਉਨ੍ਹਾਂ ਦੇ ਕਰੋਨਾ ਦੀ ਚਪੇਟ ਵਿੱਚ ਆਉਣ ਤੇ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਉਹਨਾਂ ਦੇ ਜਲਦ ਸਿਹਤਯਾਬ ਹੋਣ ਲਈ ਅਰਦਾਸ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਉਨ੍ਹਾਂ ਦੀ ਆਉਣ ਵਾਲੀ ਫਿਲਮ ਵਿਕਰਮ ਦੀ ਪਹਿਲੀ ਝਲਕ ਸਾਹਮਣੇ ਆਈ ਸੀ। ਜਿਸ ਵਿਚ ਉਨ੍ਹਾਂ ਵੱਲੋਂ ਇਕ ਐਕਸ਼ਨ ਦ੍ਰਿਸ਼ ਦਿਖਾਇਆ ਗਿਆ ਸੀ। ਇਸ ਫਿਲਮ ਵਿੱਚ ਉਨ੍ਹਾਂ ਵੱਲੋਂ ਮੁੱਖ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ ਇਸ ਫਿਲਮ ਦੀ ਕਾਫੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ।

error: Content is protected !!