ਚੋਟੀ ਦੇ ਮਸ਼ਹੂਰ ਬੋਲੀਵੁਡ ਐਕਟਰ ਸ਼ਾਹਰੁਖ਼ ਖਾਨ ਦੇ ਬੇਟੇ ਬਾਰੇ ਆਈ ਅਜਿਹੀ ਵੱਡੀ ਖਬਰ ਸਭ ਰਹਿ ਗਏ ਹੈਰਾਨ –

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਬਾਲੀਵੁੱਡ ਅਦਾਕਾਰ ਅਤੇ ਅਦਾਕਾਰਾ ਨੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੁੰਦੀ ਹੈ ਉਥੇ ਹੀ ਉਨ੍ਹਾਂ ਦੇ ਬੱਚੇ ਵੀ ਲਾਈਮ ਲਾਈਟ ਵਿੱਚ ਬਣੇ ਰਹਿੰਦੇ ਹਨ। ਮੀਡੀਆ ਵੱਲੋਂ ਅਕਸਰ ਹੀ ਇਨਾ ਮਸ਼ਹੂਰ ਕਲਾਕਾਰਾਂ ਦੇ ਬੱਚਿਆਂ ਨੂੰ ਕਿਤੇ ਨਾ ਕਿਤੇ ਸਪਾਟ ਕੀਤਾ ਜਾਂਦਾ ਰਹਿੰਦਾ ਹੈ ਅਤੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਜਾਂਦੀਆਂ ਹਨ। ਸ਼ਾਹਰੁਖ ਖਾਨ ਬਾਲੀਵੁੱਡ ਦੇ ਤਿੰਨਾਂ ਮਸ਼ਹੂਰ ਖਾਨਾਂ ਵਿੱਚੋਂ ਇੱਕ ਹਨ ਅਤੇ ਉਨ੍ਹਾਂ ਦੀ ਪ੍ਰਸਿੱਧੀ ਦੇਸ਼ ਵਿਚ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿੱਚ ਵੇਖਣ ਨੂੰ ਮਿਲਦੀ ਹੈ, ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੇ ਬੱਚੇ ਵੀ ਦੇਸ਼ ਵਿਦੇਸ਼ ਵਿੱਚ ਕਾਫੀ ਮਸ਼ਹੂਰ ਹਨ।

ਫੈਨਜ਼ ਵੱਲੋਂ ਸ਼ਾਹਰੁਖ ਖਾਨ ਦੇ ਬੱਚਿਆਂ ਦੁਆਰਾ ਬਾਲੀਵੁੱਡ ਵਿੱਚ ਕਦਮ ਰੱਖਣ ਨੂੰ ਲੈ ਕੇ ਕਈ ਕਿਆਸਾਂ ਲਗਾਈਆਂ ਜਾਂਦੀਆਂ ਹਨ ਅਤੇ ਲੋਕ ਉਨ੍ਹਾਂ ਨੂੰ ਵੱਡੇ ਪਰਦੇ ਤੇ ਦੇਖਣ ਦੇ ਕਾਫੀ ਇੱਛੁਕ ਵੀ ਹਨ। ਸ਼ਾਹਰੁਖ ਖਾਨ ਦੇ ਵੱਡੇ ਬੇਟੇ ਆਰੀਅਨ ਖਾਨ ਅਕਸਰ ਹੀ ਆਪਣੇ ਪਿਤਾ ਵਾਂਗ ਦਿਖਣ ਨੂੰ ਲੈ ਕੇ ਚਰਚਾ ਵਿੱਚ ਬਣੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਿਚ ਵੀ ਦਿਨੋਂ-ਦਿਨ ਕਾਫੀ ਵਾਧਾ ਹੋਇਆ ਹੈ। ਆਰੀਅਨ ਖਾਨ ਫਿਲਮ “ਦਾ ਲਾਇਨ ਕਿੰਗ” ਵਿੱਚ ਸਿੰਬਾ ਦੇ ਕਿਰਦਾਰ ਨੂੰ ਆਵਾਜ਼ ਦੇਣ ਤੋਂ ਬਾਅਦ ਕਾਫੀ ਚਰਚਾ ਵਿਚ ਬਣੇ ਰਹੇ ਅਤੇ ਲੋਕਾਂ ਨੇ ਉਨ੍ਹਾਂ ਦੀ ਆਵਾਜ਼ ਨੂੰ ਕਾਫੀ ਪਸੰਦ ਵੀ ਕੀਤਾ।

ਹੁਣੇ ਜਿਹੇ ਆਰੀਅਨ ਖਾਨ ਨਾਲ ਜੁੜੀ ਇਕ ਵੱਡੀ ਤਾਜਾ ਜਾਣਕਾਰੀ ਸਾਹਮਣੇ ਆਈ ਹੈ, ਪ੍ਰਾਪਤ ਜਾਣਕਾਰੀ ਅਨੁਸਾਰ ਕਰੂਜ ਜਹਾਜ਼ ਵਿੱਚ ਹੋ ਰਹੀ ਡਰੱਗ ਪਾਰਟੀ ਦੇ ਚਲਦਿਆਂ ਆਰੀਅਨ ਖਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਸ਼ਨੀਵਾਰ ਨੂੰ ਮੁੰਬਈ ਤੋਂ ਗੋਆ ਜਾ ਰਹੇ ਇੱਕ ਕਰੂਜ ਜਹਾਜ਼ ਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਛਾਪਾਮਾਰੀ ਕੀਤੀ ਜਿਸ ਵਿੱਚ ਉਨ੍ਹਾਂ ਨੇ 9 ਲੜਕੇ ਅਤੇ 3 ਲੜਕੀਆਂ ਸਮੇਤ 12 ਲੋਕਾਂ ਨੂੰ ਹਿਰਾਸਤ ਵਿਚ ਲਿਆ ਸੀ। ਫੜੇ ਗਏ ਇਨ੍ਹਾਂ ਲੋਕਾਂ ਵਿੱਚ ਆਰੀਅਨ ਖਾਨ ਦਾ ਨਾਂ ਉੱਭਰ ਕੇ ਸਾਹਮਣੇ ਆ ਰਿਹਾ ਹੈ ਅਤੇ ਉਨ੍ਹਾਂ ਕੋਲੋਂ ਇਸ ਮਾਮਲੇ ਸਬੰਧੀ ਪੁੱਛਗਿਛ ਕੀਤੀ ਜਾ ਰਹੀ ਹੈ।

ਐਨ ਸੀ ਬੀ ਦੇ ਸੂਤਰਾਂ ਨੇ ਜਾਣਕਾਰੀ ਦਿੰਦਿਆ ਦਸਿਆ ਹੈ ਕਿ ਆਰੀਅਨ ਖਾਨ ਨੇ ਕਬੂਲਿਆ ਹੈ ਕਿ ਇਹਨਾਂ ਕੋਲੋਂ ਗਲਤੀ ਹੋਈ ਹੈ ਅਤੇ ਉਹ ਇਸ ਪਾਰਟੀ ਵਿਚ ਸ਼ਾਮਲ ਸਨ ਤੇ ਸ਼ੋਕ ਵਜੋਂ ਉਨ੍ਹਾਂ ਨੇ ਡਰੱਗ ਲਏ ਹਨ। ਹਾਲਾਂਕਿ ਸ਼ਾਹਰੁਖ ਖਾਨ ਵੱਲੋਂ ਇਸ ਮਾਮਲੇ ਤੇ ਅਜੇ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਪਰ ਉਨ੍ਹਾਂ ਨੇ ਇਕ ਮਸ਼ਹੂਰ ਵਕੀਲ ਸਤੀਸ਼ ਮਾਨਸ਼ਿੰਦੇ ਨਾਲ ਇਸ ਮਾਮਲੇ ਲਈ ਸੰਪਰਕ ਕੀਤਾ ਹੈ।

error: Content is protected !!