ਚੰਨੀ ਸਰਕਾਰ ਵਲੋਂ ਹੁਣ ਇਥੋਂ ਆਈ ਓਹੀ ਖਬਰ ਜੋ ਸੋਚ ਰਹੇ ਸੀ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜ਼ਾ ਵੱਡੀ ਖਬਰ 

ਸੂਬੇ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਿਥੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਐਲਾਨ ਵੀ ਕੀਤੇ ਜਾ ਰਹੇ ਹਨ ਉਥੇ ਹੀ ਕੁਝ ਲਾਗੂ ਕੀਤੇ ਗਏ ਨਿਯਮਾਂ ਵਿੱਚ ਵੀ ਤਬਦੀਲੀਆਂ ਕੀਤੀਆਂ ਹਨ। ਜਿੱਥੇ ਉਨ੍ਹਾਂ ਵੱਲੋਂ ਨਵੇਂ ਮੰਤਰੀ ਮੰਡਲ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਕੁੱਝ ਨਵੇਂ ਅਤੇ ਪੁਰਾਣੇ ਮੰਤਰੀਆਂ ਨੂੰ ਰੱਖਿਆ ਗਿਆ ਹੈ। ਉੱਥੇ ਹੀ ਵੱਖ-ਵੱਖ ਵਿਭਾਗਾਂ ਵਿਚ ਤੈਨਾਤ ਕੀਤੇ ਗਏ ਮੰਤਰੀਆਂ ਵੱਲੋਂ ਆਪਣਾ ਕੰਮ ਇਮਾਨਦਾਰੀ ਨਾਲ ਕੀਤਾ ਜਾ ਰਿਹਾ ਹੈ। ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਸਕੇ।

ਹੁਣ ਚੰਨੀ ਸਰਕਾਰ ਵੱਲੋਂ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਬਾਰੇ ਸਾਰੇ ਲੋਕ ਸੋਚ ਰਹੇ ਸਨ ਜਿਸਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਿੱਥੇ ਆਪਣਾ ਅਹੁਦਾ ਸੰਭਾਲਦੇ ਹੀ ਕਈ ਸਖਤ ਹਦਾਇਤਾਂ ਲਾਗੂ ਕੀਤੀਆਂ ਗਈਆਂ ਹਨ। ਜਿੱਥੇ ਉਨ੍ਹਾਂ ਵੱਲੋਂ ਬੱਸ ਅੱਡੇ ਉੱਪਰ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਹੈ। ਇਥੇ ਹੀ ਬਸ ਅੱਡਿਆਂ ਉਪਰ ਚੱਲਣ ਵਾਲੀਆਂ ਸਾਰੀਆਂ ਬੱਸਾਂ ਦੇ ਸਮੇਂ ਨੂੰ ਤੈਅ ਕੀਤਾ ਗਿਆ ਹੈ। ਜਿਸ ਸਦਕਾ ਸਾਰੀਆਂ ਬੱਸਾਂ ਨੂੰ ਇੱਕੋ ਜਿਹਾ ਟਾਇਮ ਮਿਲ ਸਕੇ।

ਤੇ ਜਲਦ ਹੀ ਪੰਜਾਬ ਵਿੱਚ ਹੋਰ ਨਵੀਆਂ ਬੱਸਾਂ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਹੈ। ਅੱਜ ਮੁਕਤਸਰ ਵਿੱਚ ਬੱਸ ਸਟੈਂਡ ਉੱਪਰ ਟੈਕਸ ਨਾ ਭਰਨ ਵਾਲੀਆਂ ਕੁਝ ਨਿੱਜੀ ਕੰਪਨੀ ਦੀਆਂ 6 ਬੱਸਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਟੈਕਸ ਅਦਾ ਨਾ ਕਰਨ ਵਾਲੀਆਂ ਨਿੱਜੀ ਬੱਸਾਂ ਨੂੰ ਬੰਦ ਕੀਤਾ ਗਿਆ ਸੀ। ਅੱਜ ਵੀ ਬੰਦ ਕੀਤੀਆਂ ਗਈਆਂ ਬਸਾਂ ਵਿੱਚ ਔਰਬਿਟ ਟਰਾਂਸਪੋਰਟ ਦੀ ਇਕ ਬੱਸ ਅਤੇ ਹਰਗੋਬਿੰਦ ਟਰਾਂਸਪੋਰਟ ਦੀ ਇੱਕ ਬੱਸ, ਫਤਿਹ ਅਤੇ ਸਾਗਰ ਟਰਾਂਸਪੋਰਟ ਦੀ ਇਕ-ਇਕ ਬੱਸ, ਨਿਊ ਦੀਪ ਬੱਸ ਸਰਵਿਸ ਦੀਆਂ ਦੋ ਬੱਸਾਂ ਸ਼ਾਮਲ ਹਨ।

ਅੱਜ ਉਨ੍ਹਾਂ 6 ਨਿੱਜੀ ਬੱਸਾਂ ਉਪਰ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਵੱਲੋਂ ਟੈਕਸ ਅਦਾ ਨਹੀਂ ਕੀਤਾ ਗਿਆ ਸੀ ਇਸ ਬਾਰੇ ਜਾਣਕਾਰੀ ਜਾਰੀ ਹੋਇਆ ਆਰ ਟੀ ਏ ਫਰੀਦਕੋਟ ਦੇ ਪਰਮਦੀਪ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਵਿਭਾਗ ਦੇ ਨਿਯਮਾਂ ਅਨੁਸਾਰ ਟੈਕਸ ਨਾ ਅਦਾ ਕਰਨ ਵਾਲੀਆਂ ਨਿੱਜੀ ਕੰਪਨੀ ਦੀਆਂ ਬੱਸਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।

error: Content is protected !!