ਜਦੋਂ ਕੁੜੀ ਨੇ ਮੁੰਡੇ ਦੇ ਵਿਆਹ ਤੇ ਚੀਕ ਚੀਕ ਕੇ ਆਖੀ ਇਹ ਗਲ੍ਹ, ਮੱਚ ਗਈ ਹਾਹਾਕਾਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਆਏ ਦਿਨ ਹੀ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਹੈਰਾਨੀ ਵਾਲੇ ਹੁੰਦੇ ਹਨ। ਅੱਜ ਦੀ ਨੌਜਵਾਨ ਪੀੜ੍ਹੀ ਵੱਲੋਂ ਜਿਥੇ ਵਿਆਹ ਵਰਗੇ ਪਵਿੱਤਰ ਰਿਸ਼ਤੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਨੌਜਵਾਨਾਂ ਦੀ ਜ਼ਿੰਦਗੀ ਵੀ ਤਬਾਹ ਹੋ ਰਹੀ ਹੈ। ਵਿਆਹ ਵਰਗੇ ਪਵਿੱਤਰ ਬੰਧਨ ਜਿੱਥੇ ਦੋ ਵਿਅਕਤੀਆਂ ਨਹੀਂ ਸਗੋਂ ਦੋ ਪਰਿਵਾਰਾਂ ਦਾ ਮੇਲ ਹੁੰਦਾ ਹੈ। ਉਥੇ ਹੀ ਨੌਜਵਾਨਾਂ ਵੱਲੋਂ ਅਣਜਾਣੇ ਵਿੱਚ ਕੀਤੀਆਂ ਗਈਆਂ ਗਲਤੀਆਂ ਦਾ ਖਮਿਆਜਾ ਭੁਗਤਣਾ ਪੈਂਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਵੱਲੋਂ ਬਹੁਤ ਸਾਰੇ ਗ਼ਲਤ ਫ਼ੈਸਲੇ ਲਏ ਜਾ ਰਹੇ ਹਨ। ਜਿਸ ਕਾਰਨ ਬਾਕੀ ਬਚਿਆਂ ਦੇ ਮਾਂ ਬਾਪ ਵੀ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਰ ਜਾਂਦੇ ਹਨ।

ਹੁਣ ਕੁੜੀ ਨੇ ਮੁੰਡੇ ਦੇ ਵਿਆਹ ਦੌਰਾਨ ਚੀਕ-ਚਿਹਾੜਾ ਮਚਾਇਆ ਹੈ, ਜਿੱਥੇ ਹਾਹਾਕਾਰ ਮਚ ਗਈ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਲੜਕੇ ਵੱਲੋਂ ਕੋਠੀ ਬਾਜ਼ਾਰ ਸਥਿਤ ਕਾਮਾਖਯਾ ਗਾਰਡਨ ਵਿੱਚ ਵਿਆਹ ਕਰਵਾਇਆ ਜਾ ਰਿਹਾ ਸੀ। ਉਥੇ ਹੀ ਉਸ ਦੇ ਵਿਆਹ ਦੀ ਭਿਣਕ ਉਸ ਦੀ ਪਹਿਲੀ ਪ੍ਰੇਮਿਕਾ ਨੂੰ ਲੱਗਣ ਤੇ ਉਸ ਵੱਲੋਂ ਵਿਆਹ ਸਮਾਗਮ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ।

ਜਿੱਥੇ ਲੜਕੇ ਪਰਿਵਾਰ ਵੱਲੋਂ ਲੜਕੀ ਨੂੰ ਉਥੇ ਮੌਜੂਦ ਦੇਖ ਕੇ, ਬਰਦਾਸ਼ਤ ਨਹੀਂ ਕੀਤਾ ਗਿਆ ਅਤੇ ਉਸ ਨੂੰ ਗੇਟ ਤੋਂ ਬਾਹਰ ਕੱਢ ਕੇ ਗੇਟ ਨੂੰ ਤਾਲਾ ਲਗਾ ਦਿਤਾ ਗਿਆ। ਭੋਪਾਲ ਵਿਚ ਰਹਿਣ ਵਾਲੀ ਪ੍ਰੇਮਿਕਾ ਦਾ ਹੋਸ਼ੰਗਾਬਾਦ ਵਿੱਚ ਰਹਿਣ ਵਾਲੇ ਮੁੰਡੇ ਨਾਲ ਕਰੀਬ ਪਿਛਲੇ ਚਾਰ ਸਾਲਾਂ ਤੋਂ ਪ੍ਰੇਮ ਸਬੰਧ ਚਲਦਾ ਆ ਰਿਹਾ ਸੀ। ਪਰ ਹੁਣ ਲੜਕੇ ਵੱਲੋਂ ਉਸ ਨੂੰ ਧੋਖਾ ਦਿੰਦੇ ਹੋਏ ਹੋਰ ਲੜਕੀ ਨਾਲ ਵਿਆਹ ਕਰਵਾਇਆ ਜਾ ਰਿਹਾ ਸੀ। ਇਸ ਗੱਲ ਦੀ ਭਿਣਕ ਲੱਗਦੇ ਹੀ ਲੜਕੀ ਵੱਲੋਂ ਵਿਆਹ ਵਾਲੇ ਸਥਾਨ ਉਪਰ ਪਹੁੰਚ ਕੀਤੀ ਗਈ।

ਇਸ ਸਭ ਦੇ ਚੱਲਦੇ ਹੋਏ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ ਅਤੇ ਲੜਕੀ ਨੂੰ ਥਾਣੇ ਲੈ ਜਾਇਆ ਗਿਆ, ਜਿੱਥੇ ਲੜਕੀ ਵੱਲੋਂ ਪ੍ਰੇਮੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਅਤੇ ਵਾਪਸ ਆਪਣੇ ਘਰ ਚਲੇ ਗਈ। ਇਸ ਲੜਕੀ ਵੱਲੋਂ ਗੇਟ ਦੇ ਬਾਹਰ ਖੜ੍ਹੇ ਹੋ ਕੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਵੀ ਲਾੜੇ ਨਾਲ ਮਿਲਣ ਲਈ ਗੁਹਾਰ ਲਗਾਈ ਗਈ ਸੀ। ਪਰ ਕਿਸੇ ਵੱਲੋਂ ਵੀ ਲੜਕੀ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਇਹ ਲੜਕੀ ਗੇਟ ਦੇ ਬਾਹਰ ਹੀ ਆਖਦੀ ਰਹੀ ਬਾਬੂ ਤੂੰ ਵਿਆਹ ਕਰ ਰਿਹਾ ਹੈ, ਮੈਨੂੰ ਇੱਕ ਵਾਰ ਤਾਂ ਦੱਸ ਦਿੰਦਾ, ਤੂੰ ਮੇਰੇ ਨਾਲ਼ ਅਜਿਹਾ ਕਿਉਂ ਕੀਤਾ।

error: Content is protected !!