ਜਲੰਧਰ ਦੀ ਕੁੜੀ ਨੇ ਦਿਖਾਈ ਅਜਿਹੀ ਬਹਾਦਰੀ ਸਾਰੇ ਪੰਜਾਬ ਚ ਹੋ ਗਈ ਚਰਚਾ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਜਿੱਥੇ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਕਈ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ ਉਥੇ ਹੀ ਵਾਪਰਨ ਵਾਲੀਆਂ ਲੁੱਟ-ਖੋਹ ਅਤੇ ਚੋਰੀ ਠੱਗੀ ਦੀਆਂ ਘਟਨਾਵਾਂ ਨੂੰ ਵੀ ਠੱਲ੍ਹ ਪਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਚੌਕਸੀ ਵਰਤਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ। ਜਿਸ ਸਦਕਾ ਪੰਜਾਬ ਵਿੱਚ ਅਮਨ ਅਤੇ ਸ਼ਾਂਤੀ ਨੂੰ ਕਾਇਮ ਰੱਖਿਆ ਜਾ ਸਕੇ। ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਅਜਿਹੇ ਲੋਕਾਂ ਨੂੰ ਠੱਲ੍ਹ ਪਾਉਣ ਲਈ ਬਹੁਤ ਸਾਰੇ ਇੰਤਜਾਮ ਕੀਤੇ ਜਾਂਦੇ ਹਨ ,ਉਥੇ ਹੀ ਅਜਿਹੇ ਅਨਸਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਕੋਈ ਨਾ ਕੋਈ ਰਸਤਾ ਅਪਣਾਇਆ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਅਜਿਹੇ ਅਨਸਰ ਕਈ ਵਾਰ ਲੋਕਾਂ ਦੇ ਕਾਬੂ ਆ ਜਾਂਦੇ ਹਨ ਅਤੇ ਕੁਝ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਜਾਂਦੇ ਹਨ।

ਹੁਣ ਜਲੰਧਰ ਦੀ ਇੱਕ ਕੁੜੀ ਵੱਲੋਂ ਫਿਰ ਬਹਾਦਰੀ ਦਿਖਾਈ ਗਈ ਹੈ ਜਿਸ ਦੀ ਸਾਰੇ ਪੰਜਾਬ ਵਿੱਚ ਚਰਚਾ ਹੋ ਰਹੀ ਹੈ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਦੀ ਬਸਤੀ ਦਾਨਿਸ਼ਮੰਦਾ ਤੋਂ ਸਾਹਮਣੇ ਆਈ ਹੈ। ਜਿੱਥੇ ਐਕਟਿਵਾ ਤੇ ਸਵਾਰ ਇਕ ਲੁਟੇਰੇ ਵੱਲੋਂ ਇਕ ਲੜਕੀ ਦਾ ਮੋਬਾਇਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਲੜਕੀ ਨੇ ਹਿੰਮਤ ਦਿਖਾਉਂਦੇ ਹੋਏ ਇਸ ਲੁਟੇਰੇ ਨੂੰ ਕਾਬੂ ਕਰ ਲਿਆ ਹੈ। ਇਹ ਘਟਨਾ ਅੱਜ ਉਸ ਸਮੇਂ ਵਾਪਰੀ ਜਦੋਂ ਅੰਜਲੀ ਨਾਮਕ ਲੜਕੀ ਕੁਟੀਆ ਰੋਡ ਤੇ ਸਵੇਰੇ 10 ਵਜੇ ਦੇ ਕਰੀਬ ਆਪਣੇ ਕੰਮ ਤੇ ਜਾ ਰਹੀ ਸੀ।

ਪੈਦਲ ਜਾਂਦੇ ਸਮੇਂ ਉਹ ਆਪਣੇ ਮੋਬਾਇਲ ਉਪਰ ਗੱਲ ਕਰ ਰਹੀ ਸੀ। ਉੱਥੇ ਪਿੱਛੋਂ ਆ ਕੇ ਸੈਨੇਚਰ ਨੌਜਵਾਨ ਵੱਲੋਂ ਲੜਕੀ ਦਾ ਮੋਬਾਇਲ ਖੋਹ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਜਿੱਥੇ ਲੜਕੀ ਵੀ ਉਸਦੀ ਐਕਟਿਵਾ ਦੇ ਨਾਲ ਕਾਫੀ ਦੂਰ ਤੱਕ ਖਿੱਚੀ ਚਲੀ ਗਈ। ਜਿਸ ਦਾ ਰੌਲ਼ਾ ਸੁਣ ਕੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਵੀ ਉਸ ਦੀ ਮਦਦ ਕੀਤੀ ਗਈ।

ਲੜਕੀ ਦੀ ਹਿੰਮਤ ਸਦਕਾ ਉਸ ਲੁਟੇਰੇ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਡਵੀਜ਼ਨ ਪੰਜ ਦੇ ਇੰਚਾਰਜ ਮੌਕੇ ਤੇ ਪਹੁੰਚ ਕੇ ਇਸ ਵਿਅਕਤੀ ਨੂੰ ਅਤੇ ਉਸ ਦੀ ਸਕੂਟਰੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਦੱਸਿਆ ਗਿਆ ਹੈ ਕਿ ਸਕੂਟੀ ਤੇ ਕੋਈ ਵੀ ਨੰਬਰ ਨਹੀਂ ਸੀ। ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੱਥੇ ਹੀ ਪੁਲਸ ਦੇ ਆਉਣ ਤੱਕ ਇਸ ਲੁਟੇਰੇ ਦੀ ਲੋਕਾਂ ਵੱਲੋਂ ਵੀ ਖ਼ੂਬ ਪਿਟਾਈ ਕੀਤੀ ਗਈ ਹੈ।

error: Content is protected !!