ਜਿਹੜਾ ਕੰਮ ਪਿਛਲੇ 4 ਮਹੀਨਿਆਂ ਤੋਂ ਰੁਕਿਆ ਹੋਇਆ ਸੀ CM ਚੰਨੀ ਦੇ ਮੁੰਡੇ ਦੇ ਵਿਆਹ ਕਾਰਨ ਹੁਣ ਹੋਵੇਗਾ ਸਿਰਫ 6 ਦਿਨ ਚ

ਆਈ ਤਾਜ਼ਾ ਵੱਡੀ ਖਬਰ 

ਜਿਸ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਹੈ। ਉਸ ਸਮੇਂ ਤੋਂ ਹੀ ਨਵੇਂ ਨਿਯੁਕਤ ਕੀਤੇ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਖ਼ਬਰਾਂ ਆਮ ਹੀ ਸਾਹਮਣੇ ਆ ਰਹੀਆਂ ਹਨ। ਜਿੱਥੇ ਉਨ੍ਹਾਂ ਦੀ ਸਭ ਪਾਸੇ ਚਰਚਾ ਹੋ ਰਹੀ ਹੈ। ਜਿੱਥੇ ਚਰਨਜੀਤ ਸਿੰਘ ਚੰਨੀ ਵੱਲੋਂ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੇ ਐਲਾਨ ਕੀਤੇ ਗਏ ਹਨ। ਉਥੇ ਹੀ ਕਈ ਨਵੀਆਂ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਜਿਸ ਦਾ ਫਾਇਦਾ ਪੰਜਾਬ ਦੇ ਲੋਕਾਂ ਨੂੰ ਹੋ ਸਕੇ। ਜਿੱਥੇ ਉਨ੍ਹਾਂ ਵੱਲੋਂ ਵੱਖ-ਵੱਖ ਧਾਰਮਿਕ ਸੰਸਥਾਵਾਂ ਮੁਲਾਕਾਤ ਕੀਤੀ ਗਈ ਹੈ ਉਥੇ ਹੀ ਕਈ ਧਾਰਮਿਕ ਸਥਾਨਾਂ ਤੇ ਜਾ ਕੇ ਗੁਰੂ ਦਾ ਸ਼ੁਕਰਾਨਾ ਵੀ ਕੀਤਾ ਗਿਆ ਹੈ।

ਹੁਣ ਜਿਹੜਾ ਕੰਮ 4 ਮਹੀਨਿਆਂ ਤੋਂ ਰੁਕਿਆ ਹੋਇਆ ਸੀ ਉਹ ਮੁੱਖ ਮੰਤਰੀ ਦੇ ਪੁੱਤਰ ਦੇ ਵਿਆਹ ਕਾਰਨ ਛੇ ਦਿਨਾਂ ਦੇ ਵਿਚ ਹੋ ਜਾਵੇਗਾ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੱਤਰ ਦੇ ਵਿਆਹ ਦੀ ਖ਼ਬਰ ਜਿੱਥੇ ਪਹਿਲਾਂ ਵੀ ਸਾਹਮਣੇ ਆ ਚੁੱਕੀ ਹੈ। ਉਥੇ ਹੀ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਬੇਟੇ ਦੀ ਰਿਸੈਪਸ਼ਨ 11 ਅਕਤੂਬਰ ਨੂੰ ਇਕ ਮੈਰਿਜ ਰਿਜ਼ੌਰਟ ਵਿੱਚ ਹੋ ਰਹੀ ਹੈ। ਉਥੇ ਇਸ ਸੜਕ ਦਾ ਕੰਮ ਪਿਛਲੇ ਕਈ ਮਹੀਨਿਆਂ ਤੋਂ ਨਿਰਮਾਣ ਅਧੀਨ ਹੈ। ਜੋ ਹੁਣ ਮੁੱਖ ਮੰਤਰੀ ਦੇ ਬੇਟੇ ਦੇ ਵਿਆਹ ਨੂੰ ਵੇਖਦੇ ਹੋਏ ਛੇ ਦਿਨਾਂ ਦੇ ਅੰਦਰ ਕਰ ਦਿੱਤਾ ਜਾਵੇਗਾ।

ਕਿਉਂਕਿ ਮੁਹਾਲੀ ਖਰੜ ਹਾਈਵੇ ਤੋਂ ਲੈ ਕੇ ਨਿਊ ਚੰਡੀਗੜ੍ਹ ਦੇ ਪੀ ਸੀ ਏ ਨੂੰ ਜੋੜਨ ਵਾਲੀ ਸੜਕ ਨਿਰਮਾਣ ਅਧੀਨ ਹੈ। ਜਿਸ ਨੂੰ ਹੁਣ ਗਮਾਡਾ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ। ਜੋ 10 ਅਕਤੂਬਰ ਤੋਂ ਪਹਿਲਾਂ ਕਰ ਦਿੱਤਾ ਜਾਵੇਗਾ। ਕਿਉਂਕਿ ਇਸ ਸੜਕ ਦੇ ਕੰਮ ਦੇ ਨਿਰਮਾਣ ਅਧੀਨ ਹੋਣ ਕਾਰਨ ਇਸ ਸੜਕ ਦੇ ਕਾਰਨ ਟਰੈਫਿਕ ਜਾਮ ਹੋਇਆ ਸੀ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ 4 ਮਹੀਨਿਆਂ ਤੋਂ 400 ਮੀਟਰ ਲੰਬੇ ਇਸ ਪੈਚ ਨੂੰ ਪੁੱਟ ਕੇ ਛੱਡਿਆ ਹੋਇਆ ਸੀ।

ਜਿੱਥੇ ਇਹ ਕਿਤਾਬ ਪੀਸੀਏ ਸਟੇਡੀਅਮ ਨੂੰ ਜਾਣ ਵਾਲੇ ਰੋਡ ਨਾਲ ਜਾ ਕੇ ਮਿਲਦਾ ਹੈ ਉਥੇ ਹੀ ਇਹ ਸੜਕ ਏਅਰਪੋਰਟ ਰੋਡ ਦਾ ਹਿੱਸਾ ਵੀ ਹੈ। ਬਰਸਾਤ ਕਾਰਨ ਵੀ ਇਸ ਖੇਤਰ ਵਿੱਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ। ਇਸ ਸੜਕ ਨੂੰ ਜਲਦੀ ਬਣਾਉਣ ਲਈ ਕੰਮ ਨੂੰ ਤੇਜੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਕਈ ਮਸ਼ੀਨਾਂ, ਇੰਜੀਨੀਅਰ ਅਤੇ ਵਰਕਰ ਲਗਾ ਦਿੱਤੇ ਗਏ ਹਨ।

error: Content is protected !!