ਟਰੂਡੋ ਨੇ ਕਨੇਡਾ ਚ ਹੁਣ ਕਰਤਾ ਇਹ ਵੱਡਾ ਐਲਾਨ – 30 ਅਕਤੂਬਰ ਤੋਂ ਹੋਵੇਗਾ ਲਾਗੂ

ਆਈ ਤਾਜ਼ਾ ਵੱਡੀ ਖਬਰ 

ਪਿਛਲੇ ਸਾਲ ਤੋਂ ਸ਼ੁਰੂ ਹੋਈ ਕਰੋਨਾ ਨੂੰ ਲੈ ਕੇ ਜਿੱਥੇ ਸਾਰੇ ਦੇਸ਼ਾਂ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਹਨ। ਉਥੇ ਹੀ ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਇਨ੍ਹਾਂ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਵਿੱਚ ਢਿੱਲ ਦੇ ਦਿੱਤੀ ਗਈ ਹੈ। ਜਿੱਥੇ ਸਾਰੇ ਦੇਸ਼ਾਂ ਵੱਲੋਂ ਹਵਾਈ ਉਡਾਨਾਂ ਉਪਰ ਰੋਕ ਲਗਾ ਦਿੱਤੀ ਗਈ ਸੀ ਉਥੇ ਕੁੱਝ ਸਮਝੌਤੇ ਤਹਿਤ ਖ਼ਾਸ ਉਡਾਨਾਂ ਨੂੰ ਸ਼ੁਰੂ ਕੀਤਾ ਗਿਆ ਸੀ। ਹੁਣ ਕਰੋਨਾ ਕੇਸਾਂ ਦੀ ਕਮੀ ਦੇ ਮੱਦੇਨਜ਼ਰ ਉਡਾਨਾਂ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਯਾਤਰੀਆਂ ਨੂੰ ਕਰੋਨਾ ਸਬੰਧੀ ਕੁਝ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਕੈਨੇਡਾ ਵੱਲੋਂ ਵੀ ਆਪਣੇ ਬਾਰਡਰ ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ। ਉਥੇ ਹੀ ਭਾਰਤ ਤੋਂ ਵੀ ਟੀਕਾਕਰਨ ਕਰਵਾ ਚੁੱਕੇ ਯਾਤਰੀਆਂ ਨੂੰ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਜਸਟਿਨ ਟਰੂਡੋ ਨੇ ਹੁਣ ਕੈਨੇਡਾ ਵਿੱਚ ਇਹ ਵੱਡਾ ਐਲਾਨ ਕਰ ਦਿੱਤਾ ਹੈ ਜੋ 30 ਅਕਤੂਬਰ ਤੋਂ ਲਾਗੂ ਹੋ ਜਾਵੇਗਾ। ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਲੋਕਾਂ ਨੂੰ ਵੈਕਸਿਨ ਪਾਸਪੋਰਟ 30 ਅਕਤੂਬਰ ਤੋਂ ਦਿੱਤਾ ਜਾਵੇਗਾ ਜਿਨ੍ਹਾਂ ਵੱਲੋਂ ਕਰੋਨਾ ਦੇ ਦੋਵੇਂ ਟੀਕੇ ਦੀਆਂ ਡੋਜ਼ ਲਈਆਂ ਜਾ ਚੁੱਕੀਆਂ ਹਨ। ਕੋਰੋਨਾ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਨੂੰ ਰਾਹਤ ਦਿੱਤੇ ਜਾਣ ਲਈ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਵੈਕਸਿਨ ਪਾਸਪੋਰਟ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ।

ਦਿੱਤੇ ਜਾਣ ਵਾਲੇ ਵੈਕਸਿਨ ਸਰਟੀਫਿਕੇਟ ਵਿੱਚ ਜਿੱਥੇ ਦਸਤਾਵੇਜਾਂ ਦੀ ਯਾਤਰਾ ਦੌਰਾਨ ਵਰਤੋਂ ਕੀਤੀ ਜਾ ਸਕੇਗੀ। ਉਸੇ ਹੀ ਵਿਦੇਸ਼ੀ ਸਰਕਾਰਾਂ ਦੇ ਹੱਥ ਵਿਚ ਵੀ ਇਸ ਸਰਟੀਫਿਕੇਟ ਨੂੰ ਮਨਜ਼ੂਰੀ ਦੇਣ ਦੀ ਪੂਰੀ ਖੁਲ੍ਹ ਹੋਵੇਗੀ। ਕੈਨੇਡਾ ਦੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਵੈਕਸੀਨ ਸਰਟੀਫਿਕੇਟ ਵਾਲੇ ਪਾਸਪੋਰਟ ਜਾਰੀ ਕੀਤੇ ਜਾਣਗੇ ਜੋ ਕਿ ਇੱਕੋ ਜਿਹੇ ਹੋਣਗੇ। ਅੰਤਰਰਾਸ਼ਟਰੀ ਸਫ਼ਰ ਕਰਨ ਦੌਰਾਨ ਜਿੱਥੇ ਕੈਨੇਡੀਅਨ ਵੈਕਸੀਨ ਪਾਸਪੋਰਟ ਵਾਲਿਆਂ ਨੂੰ ਮਾਨਤਾ ਦਿੱਤੀ ਗਈ ਹੈ।

ਉੱਥੇ ਹੀ ਇਸ ਬਾਰੇ ਗੱਲ ਕਰਦੇ ਹੋਏ ਜਸਟਿਨ ਟਰੂਡੋ ਨੇ ਉਮੀਦ ਜਤਾਈ ਹੈ ਕਿ ਕੈਨੇਡਾ ਦੇ ਵੈਕਸੀਨ ਪਾਸਪੋਰਟ ਨੂੰ ਦੁਨੀਆਂ ਭਰ ਵਿੱਚ ਮਾਨਤਾ ਮਿਲੇਗੀ। ਇਸ ਪਾਸਪੋਰਟ ਵਿਚ ਜਿੱਥੇ ਵਿਅਕਤੀ ਨਾਲ ਸਬੰਧਿਤ ਪ੍ਰਮਾਣ ਦਸਤਾਵੇਜ਼ ਸ਼ਾਮਲ ਹੋਣਗੇ। ਉੱਥੇ ਹੀ ਇਸ ਪਾਸਪੋਰਟ ਵਿੱਚ ਕੈਨੇਡਾ ਦਾ ਝੰਡਾ ਅਤੇ ਲੋਗੋ ਵੀ ਲਗਾਇਆ ਜਾਵੇਗਾ। ਜਿਸ ਵਿੱਚ ਕਿਸ ਕੰਪਨੀ ਦੀ ਵੈਕਸੀਨ ਲਗਾਈ ਗਈ ਹੈ ਅਤੇ ਕਿਸ ਤਰੀਕ ਨੂੰ ਲਗਾਈ ਗਈ ਹੈ ਅਤੇ ਵੈਕਸਿਨ ਪਾਸਪੋਰਟ ਤੇ ਕਿਊ ਆਰ ਕੋਡ ਵੀ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੈਕਸੀਨ ਲਗਵਾਉਣ ਵਾਲੇ ਵਿਅਕਤੀ ਦਾ ਨਾਮ, ਜਨਮ ਤਰੀਕ ਅਤੇ ਉਸਦੀ ਪਹਿਚਾਣ ਵੀ ਜਾਰੀ ਕੀਤੀ ਜਾਵੇਗੀ।

error: Content is protected !!