ਤੋਬਾ ਤੋਬਾ ਆਹ ਤੇ ਜੱਗੋਂ ਤੇਰਵੀਂ ਹੋ ਗਈ – ਕੁੜੀ ਨੇ ਮੁੰਡਾ ਵੀ ਕਨੇਡਾ ਸਦ ਲਿਆ ਪਰ ਫਿਰ ਪੈ ਗਿਆ ਇਹ ਭੀਚਕੜਾ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਬਹੁਤ ਸਾਰੇ ਨੌਜਵਾਨ ਪੜ੍ਹਾਈ ਕਰਨ ਲਈ ਕੈਨੇਡਾ ਜਾਣ ਦੇ ਚਾਹਵਾਨ ਹਨ ਅਤੇ ਇਸ ਦੇ ਚਲਦਿਆਂ ਉਹ ਲੱਖਾਂ ਦੇ ਹਿਸਾਬ ਨਾਲ ਪੈਸਾ ਪਾਣੀ ਵਾਂਗ ਵਹਾ ਦਿੰਦੇ ਹਨ। ਅੱਜ ਕੱਲ੍ਹ ਬਹੁਤ ਸਾਰੇ ਨੌਜਵਾਨ ਲੜਕੇ ਅਤੇ ਲੜਕੀਆਂ ਵਿਦੇਸ਼ਾਂ ਵਿਚ ਪੱਕੇ ਤੌਰ ਤੇ ਵਸਣ ਲਈ ਵਿਆਹ ਦਾ ਸਹਾਰਾ ਲੈ ਰਹੇ ਹਨ, ਅਜਿਹੀਆਂ ਬਹੁਤ ਸਾਰੀਆਂ ਪੇਪਰ ਮੈਰਿਜ ਦੀਆਂ ਖਬਰਾਂ ਅਖਬਾਰਾਂ ਤੇ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਇਸ ਦੇ ਬਾਵਜੂਦ ਬਹੁਤ ਸਾਰੇ ਅਜਿਹੇ ਰਿਸ਼ਤੇ ਵਿਦੇਸ਼ ਲੰਘਣ ਤੱਕ ਹੀ ਰਹਿੰਦੇ ਹਨ ਅਤੇ ਬਾਅਦ ਵਿਚ ਖਤਮ ਹੋ ਜਾਂਦੇ ਹਨ।

ਪੰਜਾਬ ਦੇ ਬਹੁਤ ਸਾਰੇ ਪਰਿਵਾਰ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਬੱਚਿਆਂ ਨੂੰ ਬਾਹਰ ਸੈਟਲ ਕਰਨ ਲਈ ਉਹਨਾਂ ਦੀਆਂ ਪੇਪਰ ਮੈਰਿਜ ਕਰ ਦਿੰਦੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੋ ਜਿਹੀ ਹੀ ਇਕ ਖ਼ਬਰ ਫਿਰੋਜ਼ਪੁਰ ਜ਼ਿਲ੍ਹੇ ਤੋਂ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਜ਼ਿਲੇ ਦੇ ਤਲਵੰਡੀ ਭਾਈ ਦੇ ਵਸਨੀਕ ਇੱਕ ਪਰਿਵਾਰ ਵੱਲੋਂ ਆਪਣੇ ਪੁੱਤਰ ਓਂਕਾਂਰ ਦਾ ਵਿਆਹ ਮੋਗੇ ਵਿਚ ਰਹਿਣ ਵਾਲੀ ਇਕ ਲੜਕੀ ਨਾਲ ਕੀਤਾ ਗਿਆ ਸੀ ਅਤੇ ਕੈਨੇਡਾ ਭੇਜਣ ਲਈ ਉਸ ਦਾ ਪੂਰਾ ਖਰਚਾ ਵੀ ਲੜਕੇ ਦੇ ਪਰਿਵਾਰ ਵੱਲੋਂ ਕੀਤਾ ਗਿਆ।

ਓਂਕਾਰ ਦੇ ਪਿਤਾ ਅਮ੍ਰਿਤਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਵਿੱਚ ਸੜਕ ਦੁਰਘਟਨਾ ਦੌਰਾਨ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀ ਹਾਲਤ ਵੀ ਕਾਫੀ ਨਾਜ਼ੁਕ ਸੀ ਜਿਸ ਕਰਕੇ ਉਹਨਾਂ ਦਾ ਬਹੁਤ ਸਾਰਾ ਪੈਸਾ ਹਸਪਤਾਲ ਵਿਚ ਲੱਗ ਗਿਆ ਸੀ, ਇਸ ਦੇ ਬਾਵਜੂਦ ਉਨ੍ਹਾਂ ਵੱਲੋਂ ਆਪਣੀ ਨੂੰਹ ਦਾ ਕੈਨੇਡਾ ਵਿੱਚ ਪੜ੍ਹਾਈ ਦਾ ਪੂਰਾ ਖਰਚਾ ਕੀਤਾ ਗਿਆ।

ਲੜਕੀ ਦੇ ਕਨੇਡਾ ਜਾਣ ਤੋਂ ਇੱਕ ਸਾਲ ਬਾਅਦ ਉਸਨੇ ਲੜਕੇ ਨੂੰ ਵੀ ਆਪਣੇ ਕੋਲ ਕਨੇਡਾ ਬੁਲਾ ਲਿਆ ਪਰ ਲੜਕੀ ਨੇ ਚਾਰ ਦਿਨਾਂ ਬਾਅਦ ਹੀ ਲੜਕੀ ਦੇ ਦਾਜ-ਦਹੇਜ ਅਤੇ ਘਰੇਲੂ ਹਿੰਸਾ ਦਾ ਕੇਸ ਕਰ ਦਿੱਤਾ, ਜਿਸ ਤੋਂ ਬਾਅਦ ਕੈਨੇਡਾ ਦੀ ਪੁਲੀਸ ਦੁਆਰਾ ਲੜਕੇ ਨੂੰ ਗ੍ਰਿਫਤਾਰ ਕਰਕੇ 9 ਦਿਨ ਜੇਲ੍ਹ ਵਿੱਚ ਰੱਖਿਆ ਗਿਆ। ਓਂਕਾਰ ਦੇ ਭਰਾ ਹਰਪ੍ਰੀਤ ਸਿੰਘ ਜੋ ਕਿ ਕੈਨੇਡਾ ਵਿਚ ਰਹਿ ਰਿਹਾ ਹੈ ਉਸ ਵੱਲੋਂ ਲੜਕੇ ਦੀ ਜ਼ਮਾਨਤ ਕਰਵਾ ਲਈ ਗਈ ਹੈ, ਓਂਕਾਰ ਤੇ ਕੇਸ ਚੱਲ ਰਿਹਾ ਹੈ ਅਤੇ ਉਸ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਗਿਆ ਹੈ। ਇਸ ਘਟਨਾ ਦੇ ਮਾਮਲੇ ਨੂੰ ਡੀ ਐਸ ਪੀ ਰੂਰਲ ਸਤਨਾਮ ਸਿੰਘ ਕੋਲ ਸ਼ਿਕਾਇਤ ਹੋਣ ਤੇ ਦਰਜ ਕਰ ਲਿਆ ਗਿਆ ਹੈ।

error: Content is protected !!