ਤੋਬਾ ਤੋਬਾ ਘਰਵਾਲੀ ਨੂੰ ਪਤੀ ਨੇ ਜਿਊਂਦਾ ਸਾੜਿਆ ਗਵਾਂਢੀਆਂ ਨੂੰ ਕਿਹਾ ਮਾਸ ਭੁਨ ਰਿਹਾਂ – ਏਦਾਂ ਖੁਲ ਗਿਆ ਫਿਰ ਰਾਜ

ਆਈ ਤਾਜਾ ਵੱਡੀ ਖਬਰ 

ਅੱਜ ਇਥੇ ਔਰਤਾਂ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ ਹਨ। ਅੱਜ ਔਰਤ ਕਿਸੇ ਵੀ ਖੇਤਰ ਤੇ ਵਿੱਚ ਮਰਦਾਂ ਤੋਂ ਪਿੱਛੇ ਨਹੀ ਰਹੀ ਹੈ। ਸਮਾਜ ਵਿਚ ਬਰਾਬਰੀ ਮਿਲ ਜਾਣ ਦੇ ਬਾਵਜੂਦ ਵੀ ਬਹੁਤ ਸਾਰੀਆਂ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਕਈ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਜਾਂਦੀਆਂ ਹਨ ਉੱਥੇ ਹੀ ਬਹੁਤ ਸਾਰੇ ਸਹੁਰਾ ਪਰਿਵਾਰ ਵੱਲੋਂ ਕਈ ਲੜਕੀਆਂ ਨੂੰ ਦਹੇਜ ਦੀ ਬਲੀ ਚੜ੍ਹਾ ਦਿੱਤਾ ਜਾਂਦਾ ਹੈ। ਮਾਪਿਆਂ ਵੱਲੋਂ ਜਿੱਥੇ ਆਪਣੀਆਂ ਧੀਆਂ ਨੂੰ ਵਿਆਹ ਕਰਕੇ ਖੁਸ਼ੀ-ਖੁਸ਼ੀ ਸਹੁਰੇ ਘਰ ਭੇਜਿਆ ਜਾਂਦਾ ਹੈ ਉਥੇ ਹੀ ਦਹੇਜ ਦਾ ਦੇਂਤ ਉਹਨਾਂ ਨੂੰ ਨਿਗਲ ਜਾਂਦਾ ਹੈ ਹੁਣ ਘਰ ਵਾਲੀ ਨੂੰ ਪਤੀ ਵੱਲੋਂ ਇਸ ਤਰਾਂ ਜਿਊਂਦਾ ਸਾੜਿਆ ਗਿਆ ਹੈ ਅਤੇ ਲੋਕਾਂ ਨੂੰ ਆਖਿਆ ਹੈ ਕਿ ਮਾਸ ਭੁੰਨ ਰਿਹਾ ਹੈ ਜਿਸ ਦਾ ਖੁਲਾਸਾ ਇਸ ਤਰਾਂ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪੱਛਮੀ ਬੰਗਾਲ ਦੇ ਆਸਨਸੋਲ ਤੋਂ ਸਾਹਮਣੇ ਆਈ ਹੈ। ਜਿੱਥੇ ਦਹੇਜ ਦੀ ਖਾਤਰ ਇਕ ਪਤੀ ਵੱਲੋਂ ਆਪਣੀ ਪਤਨੀ ਨੂੰ ਜਿਊਂਦਾ ਸਾੜ ਦਿੱਤਾ ਗਿਆ ਹੈ। ਜਿੱਥੇ ਪਤੀ ਵੱਲੋਂ ਆਪਣੀ ਪਤਨੀ ਤੋਂ 20 ਹਜ਼ਾਰ ਦਾ ਬਲੈਜ਼ਰ ਲੈਣ ਵਾਸਤੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਬਾਬਤ ਉਸ ਲੜਕੀ ਵੱਲੋਂ ਆਪਣੇ ਪੇਕੇ ਪਰਿਵਾਰ ਨੂੰ ਵੀ ਦੱਸਿਆ ਗਿਆ ਸੀ ਅਤੇ ਉਸ ਵੱਲੋਂ ਪਤੀ ਦੀ ਇੱਛਾ ਪੂਰੀ ਨਾ ਕਰਨ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪਤੀ ਵੱਲੋਂ ਆਪਣੀ ਪਤਨੀ ਨੂੰ ਘਰ ਵਿੱਚ ਹੀ ਮਾਰਨ ਤੋਂ ਬਾਅਦ ਸਾੜਿਆ ਜਾ ਰਿਹਾ ਸੀ।

ਵਧੇਰੇ ਬਦਬੂ ਆਉਣ ਤੇ ਜਦੋਂ ਗੁਆਂਢੀਆਂ ਵੱਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਪਤੀ ਨੇ ਆਖਿਆ ਕਿ ਉਸ ਵੱਲੋਂ ਮਾਸ ਭੁੰਨਿਆ ਜਾ ਰਿਹਾ ਹੈ। ਜਦੋਂ ਲੋਕਾਂ ਵੱਲੋਂ ਇਹ ਸਭ ਵੇਖਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਸਭ ਲੋਕ ਹੈਰਾਨ ਰਹਿ ਗਏ। ਕਿਉਂਕਿ ਪਤੀ ਵੱਲੋਂ ਆਪਣੀ ਪਤਨੀ ਕੰਚਨ ਦੇ ਸਰੀਰ ਨੂੰ ਸਾੜਿਆ ਜਾ ਰਿਹਾ ਸੀ। ਕੁਝ ਲੋਕਾਂ ਵੱਲੋਂ ਇਸ ਘਟਨਾ ਦੀ ਵੀਡੀਓ ਵੀ ਬਣਾਈ ਗਈ ਹੈ।

ਪੁਲੀਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਜਿਥੇ ਸਹੁਰੇ ਪਰਿਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਪਤੀ-ਪਤਨੀ ਵਿਚ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਪਤੀ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮ੍ਰਿਤਕਾ ਦਾ ਇੱਕ ਡੇਢ ਸਾਲਾ ਦਾ ਪੁੱਤਰ ਵੀ ਹੈ।

error: Content is protected !!