ਤੋਬਾ ਤੋਬਾ: ਜਾਨ ਬਚਾਉਣ ਲਈ ਇਸ ਤਰਾਂ 134 ਯਾਤਰੀਆਂ ਨੂੰ ਲਿਜਾਣ ਵਾਲੇ ਜਹਾਜ ਚ ਬਿਠਾਏ 800 ਲੋਕ

ਆਈ ਤਾਜਾ ਵੱਡੀ ਖਬਰ

ਅਫਗਾਨਿਸਤਾਨ ਤੋਂ ਇੱਕ ਤੋਂ ਬਾਅਦ ਇੱਕ ਲੋਕਾਂ ਨੂੰ ਝੰਜੋੜਨ ਵਾਲੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਜਿੱਥੇ ਤਾਲਿਬਾਨ ਵੱਲੋਂ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਉਪਰ ਕਬਜ਼ਾ ਕੀਤੇ ਜਾਣ ਤੋਂ ਬਾਅਦ ਉੱਥੋਂ ਦੇ ਰਾਸ਼ਟਰਪਤੀ ਵੱਲੋਂ ਵਿਦੇਸ਼ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਉੱਥੇ ਹੀ ਸਾਰੇ ਦੇਸ਼ਾਂ ਦੇ ਨਾਗਰਿਕਾਂ ਵੱਲੌਂ ਵਾਪਸ ਆਪਣੇ ਦੇਸ਼ਾਂ ਨੂੰ ਸੁਰੱਖਿਅਤ ਜਾਣ ਲਈ ਜੱਦੋਜਹਿਦ ਕੀਤੀ ਜਾ ਰਹੀ ਹੈ। ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਆਪਣੇ ਯਾਤਰੀਆਂ ਨੂੰ ਉਥੋਂ ਕੱਢਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਸਦਕਾ ਉਹ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕਰ ਸਕਣ। ਭਾਰਤ ਸਰਕਾਰ ਵੱਲੋਂ ਵੀ ਆਪਣੇ ਕਾਫੀ ਯਾਤਰੀਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ। ਉਥੇ ਹੀ ਦੋ ਜਹਾਜ਼ਾਂ ਨੂੰ ਐਮਰਜੰਸੀ ਹਲਾਤਾਂ ਵਿੱਚ ਜਾਣ ਲਈ ਤਿਆਰ ਰੱਖਿਆ ਗਿਆ ਹੈ।

ਹੁਣ ਜਾਨ ਬਚਾਉਣ ਲਈ 134 ਯਾਤਰੀਆਂ ਵਾਲੇ ਜਹਾਜ ਵਿਚ 800 ਲੋਕ ਸਵਾਰ ਹੋਏ ਹਨ। ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ਉਪਰ ਲੋਕਾਂ ਵਿੱਚ ਉੱਥੋਂ ਸੁਰੱਖਿਅਤ ਬਾਹਰ ਜਾਣ ਲਈ ਹਫੜਾ-ਦਫੜੀ ਮਚੀ ਹੋਈ ਹੈ। ਉੱਥੇ ਹੀ ਹੁਣ ਸਾਹਮਣੇ ਆਈ ਜਾਣਕਾਰੀ ਮੁਤਾਬਕ ਅਮਰੀਕਾ ਦੇ ਇੱਕ ਜਹਾਜ਼ ਵਿੱਚ ਜਿੱਥੇ 134 ਯਾਤਰੀ ਸਵਾਰ ਹੋ ਸਕਦੇ ਸਨ। ਉੱਥੇ ਹੀ ਅਮਰੀਕਾ ਵੱਲੋਂ ਇੱਕ ਵਾਰ ਵਿੱਚ ਹੀ ਆਪਣੇ 800 ਯਾਤਰੀਆਂ ਨੂੰ ਅਫਗਾਨਿਸਤਾਨ ਵਿੱਚ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹਵਾਈ ਅੱਡੇ ਉਪਰੋਂ ਵੱਖ ਵੱਖ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਲੋਕਾਂ ਵਿੱਚ ਹਫੜਾ ਦਫੜੀ ਵੇਖੀ ਜਾ ਸਕਦੀ ਹੈ।

ਇਸ ਘਟਨਾ ਦੀ ਪੁਸ਼ਟੀ ਨਹੀਂ ਕੀਤੀ ਗਈ ਸੀ। ਨਹੀਂ ਤਾਂ ਹਾਲਾਤ ਕੁਝ ਹੋਰ ਬਣ ਸਕਦੇ ਸੀ। ਜਹਾਜ਼ ਦੇ ਅੰਦਰ ਜਿਥੇ 80 ਲੋਕ ਪੈਲੇਟਾਂ ਅਤੇ 54 ਲੋਕ ਸਾਇਡਵਾਲ ਸੀਟਾਂ ਨਾਲ ਬੈਠ ਸਕਦੇ ਹਨ। ਉਥੇ ਹੀ ਅਮਰੀਕਾ ਵੱਲੋਂ ਜਹਾਜ਼ ਵਿੱਚ ਅਕਸਰ ਲੋਕਾਂ ਨੂੰ ਸੁਰੱਖਿਅਤ ਅਮਰੀਕਾ ਲਿਜਾਇਆ ਗਿਆ ਹੈ। ਜਿੱਥੇ ਅਫਗਾਨਿਸਤਾਨ ਵਿਚ ਹੋਰਾਂ ਵਿਦੇਸ਼ਾਂ ਦੇ ਰਹਿ ਰਹੇ ਲੋਕਾਂ ਵੱਲੋਂ ਅਮਰੀਕੀ ਹਵਾਈ ਸੈਨਾ ਦੇ ਜਹਾਜ਼ਾਂ ਦੇ ਅੱਗੇ ਪਿੱਛੇ ਗੇੜੇ ਲਗਾਏ ਗਏ।

ਉੱਥੇ ਹੀ ਅਮਰੀਕੀ ਹਵਾਈ ਸੈਨਾ ਦਾ ਸੀ 17 ਗਲੋਬਮਾਸਟਰ ਜਹਾਜ਼ ਆਪਣੇ 800 ਨਾਗਰਿਕਾਂ ਨੂੰ ਲੈ ਕੇ ਉਡਾਣ ਭਰ ਰਿਹਾ ਸੀ। ਕਿਉਂਕਿ ਜਹਾਜ ਵਿੱਚ ਜਗ੍ਹਾ ਨਾ ਹੋਣ ਕਾਰਨ ਹੋਰ ਲੋਕਾਂ ਨੂੰ ਨਹੀਂ ਲਿਜਾਇਆ ਜਾ ਸਕਦਾ ਸੀ। ਜਹਾਜ਼ ਦੇ ਅੰਦਰ ਬੜੀ ਮੁਸ਼ਕਿਲ ਨਾਲ ਇੰਨੇ ਜ਼ਿਆਦਾ ਲੋਕਾਂ ਨੂੰ ਬਿਠਾਇਆ ਗਿਆ ਸੀ ਜਿੱਥੇ 134 ਲੋਕਾਂ ਦੀ ਜਗ੍ਹਾ ਤੇ 800 ਲੋਕਾਂ ਨੂੰ ਜਗ੍ਹਾ ਦਿੱਤੀ ਗਈ।

error: Content is protected !!