ਤੋਬਾ ਤੋਬਾ ਵਿਆਹ ਦੇ ਅਗਲੇ ਹੀ ਦਿਨ ਲਾੜੇ ਨੇ ਕਰਤੀ ਅਜਿਹੀ ਕਰਤੂਤ ਪੁਲਸ ਨੇ ਫੋਰਨ ਕਰ ਲਿਆ ਗਿਰਫ਼ਤਾਰ

ਆਈ ਤਾਜਾ ਵੱਡੀ ਖਬਰ 

ਵਿਆਹ ਵਰਗੇ ਪਵਿੱਤਰ ਬੰਧਨ ਨੂੰ ਲੈ ਕੇ ਜਿੱਥੇ ਦੋ ਪਰਿਵਾਰ ਆਪਸ ਵਿੱਚ ਖੁਸ਼ੀ ਖੁਸ਼ੀ ਰਿਸ਼ਤੇ ਵਿਚ ਜੁੜ ਜਾਂਦੇ ਹਨ ਅਤੇ ਕਈ ਨਵੇਂ ਰਿਸ਼ਤੇ ਬਣ ਜਾਂਦੇ ਹਨ। ਉਥੇ ਹੀ ਇਸ ਵਿਆਹ ਵਰਗੀ ਖੁਸ਼ੀ ਦੇ ਮਾਹੌਲ ਨੂੰ ਲੈ ਕੇ ਦੋ ਪਰਿਵਾਰਾਂ ਵਿੱਚ ਅੰਤਾਂ ਦੀ ਖੁਸ਼ੀ ਵੇਖੀ ਜਾਂਦੀ ਹੈ। ਉੱਥੇ ਦੋ ਇਨਸਾਨ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਵੀ ਕਰਦੇ ਹਨ। ਇਕ ਲੜਕੀ ਵੱਲੋਂ ਆਪਣੇ ਵਿਆਹ ਨੂੰ ਲੈ ਕੇ ਜਿੱਥੇ ਅਨੇਕਾਂ ਸੁਪਨੇ ਵੇਖੇ ਜਾਂਦੇ ਹਨ ਆਪਣੇ ਜੀਵਨ ਸਾਥੀ ਲਈ ਵੀ ਅਨੇਕਾਂ ਹੀ ਸੁਪਨੇ ਸਜਾਏ ਜਾਂਦੇ ਹਨ। ਉਥੇ ਹੀ ਵਿਆਹ ਤੋਂ ਬਾਅਦ ਕਈ ਅਜਿਹੇ ਹਾਦਸੇ ਸਾਹਮਣੇ ਆ ਜਾਂਦੇ ਹਨ ਕੇ ਲੜਕੀ ਦੇ ਸਾਰੇ ਸੁਪਨੇ ਚਕਨਾਚੂਰ ਹੋ ਜਾਂਦੇ ਹਨ। ਹੁਣ ਇੱਥੇ ਵਿਆਹ ਦੇ ਅਗਲੇ ਦਿਨ ਹੀ ਲਾੜੇ ਵੱਲੋਂ ਅਜਿਹਾ ਕਾਂਡ ਕਰ ਦਿੱਤਾ ਗਿਆ ਹੈ ਕਿ ਪੁਲਿਸ ਵੱਲੋਂ ਤੁਰੰਤ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੈਰਾਨੀਜਨਕ ਖਬਰ ਕੇਰਲ ਦੇ ਕੋਲੱਮ ਜ਼ਿਲ੍ਹੇ ਅਧੀਨ ਉਹਦੇ ਇਕ ਪਿੰਡ ਤੋਂ ਸਾਹਮਣੇ ਆਈ ਹੈ। ਜਿੱਥੇ ਲੜਕੀ ਦੇ ਪਰਿਵਾਰ ਵੱਲੋਂ ਅਡੂਰ ਵਿੱਚ ਵਿਆਹ ਸਮਾਗਮ ਦੌਰਾਨ ਆਪਣੀ ਲੜਕੀ ਨੂੰ ਖੁਸ਼ੀ ਖੁਸ਼ੀ ਵਿਆਹ ਕਰਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਵਿਦਾ ਕੀਤਾ ਗਿਆ ਸੀ। ਜਿੱਥੇ ਪਰਿਵਾਰ ਵੱਲੋਂ ਆਪਣੀ ਲੜਕੀ ਦਾ ਵਿਆਹ 30 ਸਾਲਾ ਅਜ਼ਹਰੁੱਦੀਨ ਰਸ਼ੀਦ ਨਾਲ 30 ਜਨਵਰੀ ਨੂੰ ਕੀਤਾ ਗਿਆ ਸੀ। ਜਿੱਥੇ ਪਰਿਵਾਰ ਦੀ ਮੌਜੂਦਗੀ ਵਿੱਚ ਖੁਸ਼ੀ-ਖੁਸ਼ੀ ਕੀਤਾ ਗਿਆ ਉਸ ਤੋਂ ਬਾਅਦ ਦੋਨੋਂ ਲੜਕੀ ਦੇ ਘਰ ਰਹਿਣ ਵਾਸਤੇ ਚਲੇ ਗਏ।

ਉੱਥੇ ਹੀ ਅਗਲੇ ਦਿਨ ਪਰਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਉਨ੍ਹਾਂ ਵੱਲੋਂ ਦੇਖਿਆ ਗਿਆ ਕਿ ਉਨ੍ਹਾਂ ਦੇ ਘਰ ਵਿਚ ਮੌਜੂਦ 2 ਲੱਖ 75 ਹਜ਼ਾਰ ਰੁਪਏ ਅਤੇ ਸੋਨੇ ਦੇ ਗਹਿਣੇ ਗਾਇਬ ਹੋ ਚੁੱਕੇ ਸਨ। ਕਿਉਂਕਿ ਰਸੀਦ ਆਪਣੇ ਸਹੁਰੇ ਘਰ ਤੋਂ ਵਿਆਹ ਦੇ ਦੂਜੇ ਦਿਨ ਹੀ ਘਰ ਤੋਂ ਇਹ ਕਹਿ ਕੇ ਚਲਾ ਗਿਆ ਸੀ , ਉਸ ਦੇ ਇਕ ਦੋਸਤ ਨਾਲ ਹਾਦਸਾ ਵਾਪਰ ਗਿਆ ਹੈ ਜਿਸ ਲਈ ਉਹ ਉਸਨੂੰ ਦੇਖਣ ਜਾ ਰਿਹਾ ਹੈ।

ਉਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤੇ ਜਾਣ ਦੀ ਖਬਰ ਮਿਲਦੇ ਹੀ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਫੋਨ ਕੀਤਾ ਗਿਆ ਪਰ ਫੋਨ ਬੰਦ ਹੋਣ ਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਅਤੇ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ। ਲਾੜੇ ਵੱਲੋਂ ਅਜੀਬ ਢੰਗ ਨਾਲ ਕੀਤੀ ਗਈ ਇਸ ਚੋਰੀ ਦੀ ਘਟਨਾ ਦੀ ਇਲਾਕੇ ਵਿਚ ਚਰਚਾ ਹੋ ਰਹੀ ਹੈ।

error: Content is protected !!