ਦੇਸੀ ਮੰਜਾ ਇਸ ਦੇਸ਼ ਚ ਵਿਕ ਰਿਹਾ ਏਨਾ ਮਹਿੰਗਾ ਕੇ ਸੁਣ ਉੱਡਣ ਗੇ ਹੋਸ਼ – ਸਾਰੇ ਪਾਸੇ ਹੋ ਰਹੀ ਚਰਚਾ

ਆਈ ਤਾਜ਼ਾ ਵੱਡੀ ਖਬਰ 

ਸਮੇਂ ਦੇ ਅਨੁਸਾਰ ਅੱਜ ਹਰ ਚੀਜ਼ ਵਿਚ ਤਬਦੀਲੀ ਵੇਖੀ ਜਾ ਰਹੀ ਹੈ। ਜਿਸ ਬਾਰੇ ਅਸੀਂ ਆਮ ਹੀ ਰੋਜ਼ਾਨਾ ਦੇਖਦੇ ਅਤੇ ਸੁਣਦੇ ਹਾਂ। ਜਿਸ ਤਰ੍ਹਾਂ ਲੋਕਾਂ ਦਾ ਲਾਈਫ ਸਟਾਈਲ ਬਦਲ ਰਿਹਾ ਹੈ ਉਸ ਦੇ ਚੱਲਦੇ ਲੋਕ ਟੈਕਨਾਲੋਜੀ ਤੇ ਵੱਧ ਨਿਰਭਰ ਹੋ ਰਹੇ ਨੇ । ਲੋਕ ਟੈਕਨਾਲੋਜੀ ਦੇ ਜ਼ਰੀਏ ਹਰ ਚੀਜ਼ ਨੂੰ ਹਾਸਲ ਕਰਨਾ ਚਾਹੁੰਦੇ ਹਨ । ਜੇਕਰ ਗੱਲ ਕੀਤੀ ਜਾਵੇ ਆਨਲਾਈਨ ਵੈੱਬਸਾਈਟਸ ਦੀ । ਤਾਂ ਬਹੁਤ ਸਾਰੇ ਲੋਕ ਆਨਲਾਈਨ ਵੈੱਬਸਾਈਟਸ ਤੋ ਚੀਜ਼ਾਂ ਖ਼ਰੀਦਣੀਆਂ ਪਸੰਦ ਕਰਦੇ ਨੇ । ਅੱਜਕੱਲ੍ਹ ਤਾਂ ਅਜਿਹੀਆਂ ਵੈੱਬਸਾਈਟਸ ਵੀ ਬਣੀਆਂ ਹੋਈਆਂ ਨੇ ਜਿੱਥੇ ਤੁਸੀਂ ਪੁਰਾਣੀਆਂ ਚੀਜ਼ਾਂ ਵੀ ਵੇਚ ਸਕਦੇ ਹੋ ।

ਦੁਨੀਆਂ ਭਰ ਦੀਆਂ ਜ਼ਿਆਦਾਤਰ ਲੋਕ ਰਸੋਈ ਦੇ ਸਾਮਾਨ ਤੋਂ ਲੈ ਕੇ ਕੱਪਡ਼ਿਆਂ ਤੱਕ ਦੀ ਸ਼ਾਪਿੰਗ ਆਨਲਾਈਨ ਵੈੱਬਸਾਈਟਸ ਤੋ ਹੀ ਕਰਦੇ ਹਨ। ਪਰ ਕਈ ਵਾਰ ਆਨਲਾਈਨ ਵੈੱਬਸਾਈਟਸ ਤੇ ਕੁਝ ਚੀਜ਼ਾਂ ਅਜਿਹੀਆਂ ਵਿਕਦੀਆਂ ਨੇ ਜੋ ਕਾਫ਼ੀ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਨੇ ਇਨ੍ਹਾਂ ਦਿਨੀਂ ਆਨਲਾਈਨ ਵੈੱਬਸਾਈਟਸ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇੱਕ ਦੇਸੀ ਮੰਜਾ । ਜਿਸ ਦੀ ਕੀਮਤ ਏਨੀ ਜ਼ਿਆਦਾ ਹੈ ਕਿ ਜੋ ਵੀ ਇਸ ਦੀ ਕੀਮਤ ਬਾਰੇ ਸੁਣ ਰਿਹਾ ਹੈ ਉਹ ਹੈਰਾਨ ਤਾਂ ਹੋ ਹੀ ਰਿਹਾ ਹੈ ਨਾਲ ਹੀ ਇਸ ਦੀ ਕੁਆਲਿਟੀ ਨੂੰ ਵੀ ਵਾਰ ਵਾਰ ਉਸ ਵੈੱਬਸਾਈਟ ਤੇ ਜਾ ਕੇ ਚੈੱਕ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਹ ਕੋਈ ਖਾਸ ਕਿਸਮ ਦਾ ਮੰਜਾ ਨਹੀਂ ਹੈ । ਬਲਕਿ ਭਾਰਤ ਵਾਸੀਆਂ ਦੇ ਘਰਾਂ ਦੇ ਵਿੱਚ ਆਮ ਵਰਤੋਂ ਵਾਲਾ ਇਹ ਦੇਸੀ ਮੰਜਾ ਹੈ । ਜਿਸ ਦੀ ਕਿ ਕੀਮਤ ਆਨਲਾਈਨ ਵੈੱਬਸਾਈਟ ਤੇ ਇਕਤਾਲੀ ਹਜ਼ਾਰ ਰੁਪਏ ਤੋਂ ਵਧ ਦੀ ਦੱਸੀ ਜਾ ਰਹੀ ਹੈ । ਦਰਅਸਲ ਇਹ ਮੰਜਾ ਨਿਊਜ਼ੀਲੈਂਡ ਦੀ ਇਕ ਵੈੱਬਸਾਈਟ ਤੇ ਵਿਕ ਰਿਹਾ ਹੈ।

ਜਿਸਦੀ ਕੀਮਤ ਸੁਣ ਕੇ ਹਰ ਕਿਸੇ ਦੇ ਹੋਸ਼ ਉੱਡ ਰਹੇ ਨੇ । ਇਹ ਵੈੱਬਸਾਈਟ ਇਕ ਮੰਜਾ ਇਕਤਾਲੀ ਹਜ਼ਾਰ ਰੁਪਏ ਵੇਚ ਰਹੀ ਹੈ । ਨਿਊਜ਼ੀਲੈਂਡ ਦੀ ਕਰੰਸੀ ਦੇ ਮੁਤਾਬਕ ਅੱਠ ਸੌ ਡਾਲਰ ਦੇ ਵਿੱਚ ਇਹ ਵੈੱਬਸਾਈਟ ਇਕ ਮੰਜਾ ਵੇਚ ਰਹੀ ਹੈ ਤੇ ਭਾਰਤੀ ਕਰੰਸੀ ਦੇ ਮੁਤਾਬਕ ਇਹ ਮੰਜਾ ਇਕਤਾਲੀ ਹਜ਼ਾਰ ਰੁਪਏ ਤੋਂ ਉਪਰ ਦੀ ਰਕਮ ਦਾ ਹੈ । ਜਿਸ ਨੂੰ ਆਸਾਨੀ ਦੇ ਨਾਲ ਭਾਰਤ ਦੇ ਵਿੱਚ ਹਜ਼ਾਰ ਰੁਪਏ ਦਾ ਖਰੀਦਿਆ ਜਾ ਸਕਦਾ ਹੈ ।

error: Content is protected !!