ਧੀ ਦੇ ਸੋਹਰਿਆਂ ਨੇ ਕਹੀ ਅਜਿਹੀ ਗਲ੍ਹ ਪਿਤਾ ਨੇ ਘਰੇ ਜਾ ਕੇ ਕਰਤਾ ਇਹ ਵੱਡਾ ਕਾਂਡ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਹਰ ਇੱਕ ਮਾਂ-ਬਾਪ ਵੱਲੋਂ ਜਿਥੇ ਆਪਣੀ ਧੀ ਨੂੰ ਚਾਵਾਂ ਨਾਲ ਪਾਲਿਆ ਜਾਂਦਾ ਹੈ ਉਥੇ ਹੀ ਉਸ ਦੇ ਵਿਆਹ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਵੇਖੇ ਜਾਂਦੇ ਹਨ। ਮਾਪਿਆਂ ਵੱਲੋਂ ਆਪਣੀਆਂ ਧੀਆਂ ਨੂੰ ਪੜ੍ਹਾਇਆ ਜਾਂਦਾ ਹੈ ਪੈਰਾਂ ਉਪਰ ਖੜ੍ਹਾ ਕੀਤਾ ਜਾਂਦਾ ਹੈ ਅਤੇ ਫਿਰ ਸਭ ਤੋਂ ਵੱਡੀ ਇਕ ਜ਼ਿੰਮੇਵਾਰੀ ਸਮਝੀ ਜਾਂਦੀ ਹੈ ਉਸ ਦਾ ਵਿਆਹ ਕੀਤੇ ਜਾਣ ਦੀ। ਜਿਸ ਤੋਂ ਬਾਅਦ ਮਾਪੇ ਸੋਚਦੇ ਹਨ ਕਿ ਉਹ ਆਪਣੀ ਇਸ ਜ਼ਿੰਮੇਵਾਰੀ ਤੋਂ ਮੁਕਤ ਹੋ ਗਏ ਹਨ। ਪਰ ਬਹੁਤ ਸਾਰੇ ਮਾਪਿਆਂ ਵੱਲੋਂ ਜਿੱਥੇ ਆਪਣੀਆਂ ਧੀਆਂ ਦਾ ਵਿਆਹ ਖ਼ੁਸ਼ੀ ਨਾਲ ਕੀਤਾ ਜਾਂਦਾ ਹੈ ਉਥੇ ਹੀ ਦਹੇਜ ਦੇ ਲਾਲਚੀ ਸਹੁਰਿਆਂ ਵੱਲੋਂ ਉਨ੍ਹਾਂ ਦੀਆਂ ਧੀਆਂ ਨਾਲ ਬੁਰਾ ਵਿਵਹਾਰ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਹੁਣ ਧੀ ਦੇ ਸਹੁਰਿਆਂ ਵੱਲੋਂ ਆਖੀ ਇਸ ਗੱਲ ਦੇ ਕਾਰਨ ਪਿਤਾ ਵੱਲੋਂ ਇਹ ਵੱਡਾ ਕਾਂਡ ਕਰ ਦਿੱਤਾ ਗਿਆ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਪਿਤਾ ਨੇ ਇਸ ਲਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਕਿਉਂਕਿ ਉਸਦੀ ਧੀ ਦੇ ਸਹੁਰਿਆਂ ਵੱਲੋਂ ਉਨ੍ਹਾਂ ਨੂੰ ਬੇਇਜ਼ਤ ਕੀਤਾ ਗਿਆ ਸੀ। ਜਿਸ ਕਾਰਨ ਪਿਤਾ ਵੱਲੋਂ ਆਪਣਾ ਅਪਮਾਨ ਨਾ ਸਹਿਣ ਕਰਦੇ ਹੋਏ ਇਹ ਕਦਮ ਚੁੱਕ ਲਿਆ ਗਿਆ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਰਵਿੰਦਰ ਪਾਲ ਵਾਸੀ ਪਟਿਆਲਾ ਨਾਭਾ ਗੇਟ ਸੰਗਰੂਰ ਦੀ ਪੁੱਤਰੀ ਖੁਸ਼ਬੂ ਨੇ ਦੱਸਿਆ ਹੈ ਕਿ ਉਸ ਦਾ ਪਿਤਾ ਸਰਕਾਰੀ ਆਈ ਟੀ ਆਈ ਵਿੱਚ ਇਕ ਪੀਅਨ ਦੀ ਨੌਕਰੀ ਕਰਦਾ ਸੀ।

ਜਿਸ ਵੱਲੋਂ ਉਸ ਦੇ ਵਿਆਹ ਉਪਰ ਕਰਜ਼ਾ ਲੈ ਕੇ 12 ਤੋਂ 13 ਲੱਖ ਰੁਪਏ ਦਾ ਖਰਚ ਕੀਤਾ ਗਿਆ। ਉਸ ਦਾ ਵਿਆਹ ਜਿਥੇ ਪਿਛਲੇ ਸਾਲ 2021 ਵਿੱਚ ਹੋਇਆ ਸੀ ਉਥੇ ਹੀ ਸਹੁਰੇ ਪਰਿਵਾਰ ਵੱਲੋਂ ਦਾਜ ਦਹੇਜ ਅਤੇ ਪੈਸਿਆਂ ਵਾਸਤੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਉਹ ਲੜਕੀ ਆਪਣੇ ਪਿਤਾ ਕੋਲ ਆ ਕੇ ਰਹਿ ਰਹੀ ਸੀ।

ਪਰ ਜਦੋਂ ਹੁਣ ਉਹ 3 ਮਾਰਚ 2022 ਨੂੰ ਆਪਣੇ ਪਿਤਾ ਦੇ ਨਾਲ ਪਟਿਆਲਾ ਗੇਟ ਸੰਗਰੂਰ ਵਿਖੇ ਕਾਲੀ ਮਾਤਾ ਮੰਦਰ ਗਈ, ਤਾਂ ਉਥੇ ਉਸ ਦੇ ਪਤੀ ਸਹੁਰੇ ਅਤੇ ਇਕ ਹੋਰ ਵਿਅਕਤੀ ਵੱਲੋਂ ਉਸਦੇ ਪਿਤਾ ਦੀ ਬਹੁਤ ਜ਼ਿਆਦਾ ਬੇਨਤੀ ਕੀਤੀ ਗਈ ਅਤੇ ਉਸ ਦੇ ਪਤੀ ਨੂੰ ਵਿਦੇਸ਼ ਭੇਜਣ ਖਾਤਰ ਪੈਸੇ ਦੀ ਮੰਗ ਕੀਤੀ ਗਈ। ਜਿੱਥੇ ਖੁਸ਼ਬੂ ਦੇ ਸਹੁਰੇ ਵੱਲੋਂ ਆਖ ਦਿੱਤਾ ਗਿਆ ਕੇ ਚਾਹੇ ਮਰੋ ਜਾਂ ਜੀਉ ਪਰ ਸਾਨੂੰ ਪੈਸੇ ਦਿਓ। ਜਿਸ ਤੋਂ ਬਾਅਦ ਉਸ ਦੇ ਪਿਤਾ ਵੱਲੋਂ ਇਹ ਕਦਮ ਚੁੱਕ ਲਿਆ ਗਿਆ। ਪੁਲਿਸ ਵੱਲੋਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!