ਨਵਜੋਤ ਕੌਰ ਸਿੱਧੂ ਅਤੇ ਕੈਪਟਨ ਅਮਰਿੰਦਰ ਦੀ ਧੀ ਨੂੰ ਲੈ ਕੇ ਆਈ ਇਹ ਵੱਡੀ ਤਾਜਾ ਖਬਰ

ਆਈ ਤਾਜਾ ਵੱਡੀ ਖਬਰ 

ਪੰਜਾਬ ਦੀ ਸਿਆਸਤ ਨਾਲ ਜੁੜੀਆਂ ਹੋਈਆਂ ਖ਼ਬਰਾਂ ਜਿਥੇ ਲਗਾਤਾਰ ਸਾਹਮਣੇ ਆ ਰਹੀਆਂ ਹਨ। ਪਹਿਲਾਂ ਜਿਥੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ ਵੱਖ ਹਸਤੀਆਂ ਵੱਲੋਂ ਜਿਥੇ ਪਾਰਟੀਆਂ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਉਥੇ ਹੀ ਕਈ ਖ਼ਾਸ ਸ਼ਖ਼ਸੀਅਤਾਂ ਵੱਲੋਂ ਰਾਜਨੀਤੀ ਵਿੱਚ ਕਦਮ ਰੱਖੇ ਗਏ ਉੱਥੇ ਹੀ ਕਾਂਗਰਸ ਪਾਰਟੀ ਵਿਚ ਚੱਲੇ ਆ ਰਹੇ ਕਾਫੀ ਲੰਮੇ ਸਮੇਂ ਤੋਂ ਕਾਟੋ ਕਲੇਸ਼ ਦੇ ਕਾਰਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਪਾਰਟੀ ਤੋਂ ਆਪਣਾ ਅਸਤੀਫਾ ਦੇ ਕੇ ਵੱਖ ਹੋਣ ਦਾ ਐਲਾਨ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਹੋਈਆ ਇਹਨਾਂ ਵਿਧਾਨਸਭਾ ਚੋਣਾਂ ਦੇ ਵਿਚ ਉਨ੍ਹਾਂ ਵੱਲੋਂ ਭਾਜਪਾ ਦੇ ਨਾਲ ਗਠਜੋੜ ਕੀਤਾ ਗਿਆ ਅਤੇ ਆਪਣੀ ਇੱਕ ਵੱਖਰੀ ਪਾਰਟੀ ਨੂੰ ਹੋਂਦ ਵਿਚ ਲਿਆਂਦਾ ਗਿਆ।

ਹੁਣ ਨਵਜੋਤ ਕੌਰ ਸਿੱਧੂ ਅਤੇ ਕੈਪਟਨ ਅਮਰਿੰਦਰ ਦੀ ਧੀ ਨੂੰ ਲੈ ਕੇ ਇਹ ਵੱਡੀ ਤਾਜਾ ਖਬਰ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਨੂੰ ਜਾਟ ਮਹਾ ਸਭਾ ਮਹਿਲਾ ਵਿੰਗ ਦੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਉਨ੍ਹਾਂ ਦੀ ਜਗ੍ਹਾ ਤੇ ਜਾਟ ਮਹਾ ਸਭਾ ਮਹਿਲਾ ਵਿੰਗ ਦੀ ਪ੍ਰਧਾਨ ਹੁਣ ਕੈਪਟਨ ਅਮਰਿੰਦਰ ਦੀ ਬੇਟੀ ਨੂੰ ਬਣਾਇਆ ਗਿਆ । ਜੈ ਇੰਦਰ ਕੌਰ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਹਨ ਉਥੇ ਹੀ ਉਨ੍ਹਾਂ ਨੂੰ ਅੱਜ ਨਵੇਂ ਪ੍ਰਧਾਨ ਨਿਯੁਕਤ ਕਰ ਦਿਤਾ ਗਿਆ ਹੈ।

ਜਿੱਥੇ ਅੱਜ ਉਨ੍ਹਾਂ ਨੂੰ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੀ ਜਗਾ ਤੇ ਨਿਯੁਕਤ ਕੀਤੇ ਜਾਣ ਦਾ ਐਲਾਨ ਪੰਜਾਬ ਜਾਟ ਮਹਾਂ ਸਭਾ ਵੱਲੋਂ ਕੀਤਾ ਗਿਆ। ਉਥੇ ਹੀ ਸੰਬੋਧਨ ਕਰਦੇ ਹੋਏ ਜਾਂਟ ਮਹਾਸਭਾ ਦੇ ਇਕ ਬੁਲਾਰੇ ਵੱਲੋਂ ਆਖਿਆ ਗਿਆ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਨੂੰ ਪੰਜਾਬ ਜਾਟ ਮਹਾਸਭਾ ਦੀ ਮਹਿਲਾ ਵਿੰਗ ਦੀ ਅੱਜ ਨਵੀਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਜੋ ਆਪਣੇ ਤਜਰਬੇ ਦੇ ਅਨੁਸਾਰ ਇਸ ਸੰਸਥਾ ਨੂੰ ਉਚਾਈਆਂ ਉਪਰ ਲੈ ਕੇ ਜਾਣਗੇ। ਬਹੁਤ ਸਾਰੀਆਂ ਸਖਸ਼ੀਅਤਾ ਵਲੋ ਜੈ ਇੰਦਰ ਕੌਰ ਨੂੰ ਸੰਸਥਾ ਦਾ ਪ੍ਰਧਾਨ ਨਿਯੁਕਤ ਕਰਨ ਤੇ ਮੁਬਾਰਕਬਾਦ ਦਿੱਤੀ ਜਾ ਰਹੀ ਹੈ।

error: Content is protected !!