ਨਵਜੋਤ ਸਿੱਧੂ ਲਈ ਆਈ ਮਾੜੀ ਖਬਰ – ਸ਼ਿਵ ਸੈਨਾ ਹਿੰਦ ਕਰਨ ਜਾ ਰਹੀ ਇਹ ਕਾਰਵਾਈ

ਆਈ ਤਾਜਾ ਵੱਡੀ ਖਬਰ 

ਇਸ ਸਮੇਂ ਪੰਜਾਬ ਦੀ ਸਿਆਸਤ ਵਿਚ ਕਾਫੀ ਉਥਲ-ਪੁਥਲ ਵੇਖੀ ਜਾ ਰਹੀ ਹੈ ਉਥੇ ਹੀ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਾਸਤੇ ਤਿਆਰੀਆ ਵੀ ਕੀਤੀਆਂ ਜਾ ਰਹੀਆਂ ਹਨ। ਜਿੱਥੇ ਸਿਆਸਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਆਏ ਦਿਨ ਹੀ ਸਾਹਮਣੇ ਆ ਜਾਂਦੀਆਂ ਹਨ ਉਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਦਿੱਤੇ ਬਿਆਨ ਵਿਵਾਦ ਦਾ ਕਾਰਨ ਵੀ ਬਣ ਜਾਂਦੇ ਹਨ ਅਤੇ ਜਿਸ ਕਾਰਨ ਵਿਵਾਦਾਂ ਵਿਚ ਘਿਰ ਜਾਂਦੇ ਹਨ। ਜਿੱਥੇ ਹੁਣ ਰਾਜਨੀਤੀ ਵਿੱਚ ਬਹੁਤ ਸਾਰੀਆਂ ਅਜਿਹੀਆਂ ਸਖਸ਼ੀਅਤਾਂ ਸ਼ਾਮਲ ਹੋ ਰਹੀਆਂ ਹਨ ਜਿਨ੍ਹਾਂ ਦੇ ਆਉਣ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਸੀ। ਜਿੱਥੇ ਬਾਕੀ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮ ਐਲਾਨ ਕੀਤੇ ਜਾ ਰਹੇ ਹਨ ਉਥੇ ਕਾਂਗਰਸ ਪਾਰਟੀ ਵਿਚ ਚਲਿਆ ਆ ਰਿਹਾ ਕਾਟੋ ਕਲੇਸ਼ ਜਾਰੀ ਹੈ ਜਿਸ ਕਾਰਨ ਸਰਕਾਰ ਹਮੇਸ਼ਾ ਵਿਵਾਦਾਂ ਵਿੱਚ ਘਿਰ ਰਹੀ ਹੈ।

ਹੁਣ ਨਵਜੋਤ ਸਿੱਧੂ ਲਈ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਸ਼ਿਵ ਸੈਨਾ ਹਿੰਦ ਵਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ। ਹਮੇਸ਼ਾ ਆਪਣੀ ਬੇਬਾਕ ਬੋਲਣ ਕਾਰਨ ਜਿੱਥੇ ਨਵਜੋਤ ਸਿੱਧੂ ਕਿਸੇ ਨੂੰ ਲੈ ਕੇ ਵਿਵਾਦ ਵਿਚ ਫਸ ਜਾਂਦੇ ਹਨ। ਉਥੇ ਹੀ ਉਨ੍ਹਾਂ ਵੱਲੋਂ ਦਿੱਤੇ ਗਏ ਅਜਿਹੇ ਇੱਕ ਵਿਵਾਦ ਵਾਲ਼ੇ ਬਿਆਨ ਦੇ ਕਾਰਨ ਹੀ ਉਹ ਫਿਰ ਤੋਂ ਵਿਵਾਦ ਵਿੱਚ ਘਿਰ ਗਏ ਹਨ। ਕਿਉਂਕਿ ਬੀਤੇ ਦਿਨੀਂ ਜਿੱਥੇ ਨਵਜੋਤ ਸਿੱਧੂ ਵੱਲੋਂ ਇੱਕ ਰੈਲੀ ਦੇ ਵਿੱਚ ਸਨਾਤਨ ਧਰਮ ਦੇ ਗੁਰੂ ਬਾਰੇ ਕੁਝ ਅਜਿਹਾ ਬੋਲਿਆ ਗਿਆ ਸੀ ਜਿਸ ਵਿੱਚ ਉਨ੍ਹਾਂ ਵੱਲੋਂ ਗੁਰੂ ਦਾ ਮਜ਼ਾਕ ਉਡਾਇਆ ਗਿਆ ਸੀ, ਜਿਸ ਉਪਰ ਉਸ ਧਰਮ ਨੂੰ ਮੰਨਣ ਵਾਲੇ ਬਹੁਤ ਸਾਰੇ ਲੋਕਾਂ ਵੱਲੋਂ ਇਤਰਾਜ਼ ਜ਼ਾਹਰ ਕੀਤਾ ਗਿਆ ਹੈ।

ਅਜਿਹੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਵਜੋਤ ਸਿੱਧੂ ਦੇ ਖਿਲਾਫ ਰਾਹੁਲ ਮਨਚੰਦਾ ਨੇ ਕਿਹਾ ਹੈ ਕਿ ਉਹ ਐਸਐਸਪੀ ਮੋਹਾਲੀ ਨੂੰ ਜਲਦੀ ਹੀ ਸ਼ਿਕਾਇਤ ਵੀ ਦਰਜ ਕਰਵਾਉਣਗੇ ਅਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ। ਜਦ ਕਿ ਇਸ ਬਾਬਤ ਇੱਕ ਦਰਖਾਸਤ ਖਰੜ ਦੇ ਥਾਣਾ ਸਦਰ ਵਿਚ ਵੀ ਦਿੱਤੀ ਗਈ ਹੈ।

ਉਥੇ ਹੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਇਸ ਬਿਆਨ ਨੂੰ ਲੈ ਕੇ ਸ਼ਿਵ ਸੈਨਾ ਹਿੰਦ ਦੇ ਸੂਬਾ ਚੈਅਰਮੈਨ ਸੋਨੂੰ ਰਾਣਾ ਅਤੇ ਸ਼ਿਵ ਸੈਨਾ ਹਿੰਦ ਦੇ ਲੀਗਲ ਸੈਲ ਪੰਜਾਬ ਪ੍ਰਧਾਨ ਐਡਵੋਕੇਟ ਕੇਤਨ ਸ਼ਰਮਾ ਨੇ ਆਖਿਆ ਹੈ ਕਿ ਨਵਜੋਤ ਸਿੱਧੂ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ, ਜੋ ਜੋਸ਼ ਵਿੱਚ ਕੁੱਝ ਵੀ ਸ਼ਬਦਾ ਦੀ ਵਰਤੋਂ ਕਰ ਰਹੇ ਹਨ।

error: Content is protected !!