ਨਵਜੋਤ ਸਿੱਧੂ ਲਈ ਆਈ ਹੁਣ ਇਹ ਮਾੜੀ ਖਬਰ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਪੰਜਾਬ ਵਿਚ ਸਿਆਸਤ ਗਰਮਾ ਗਈ ਹੈ। ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਅਗਲੇ ਸਾਲ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀਆਂ ਉਲੀਕੀਆਂ ਜਾ ਰਹੀਆਂ ਹਨ। ਉਥੇ ਹੀ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਫੇਰਬਦਲ ਦਾ ਸਿਲਸਲਾ ਵੀ ਲਗਾਤਾਰ ਜਾਰੀ ਹੈ ਜਿੱਥੇ ਬਹੁਤ ਸਾਰੇ ਪਾਰਟੀ ਵਰਕਰਾਂ ਵੱਲੋਂ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਜਾ ਰਿਹਾ ਹੈ। ਜਿਸ ਸਦਕਾ ਬਹੁਤ ਸਾਰੀਆਂ ਪਾਰਟੀਆਂ ਨੂੰ ਮਜਬੂਤੀ ਮਿਲਦੀ ਹੈ ਅਤੇ ਕਈ ਪਾਰਟੀਆਂ ਦੇ ਵਿਧਾਇਕਾਂ ਤੇ ਵਰਕਰਾਂ ਵੱਲੋਂ ਪਾਰਟੀ ਛੱਡੇ ਜਾਣ ਨਾਲ ਪਾਠਕਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਨਵੇਂ ਚਿਹਰੇ ਵੀ ਰਾਜਨੀਤੀ ਵਿਚ ਆ ਰਹੇ ਹਨ।

ਹੁਣ ਨਵਜੋਤ ਸਿੱਧੂ ਲਈ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਬੀਤੇ ਦਿਨੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ। ਉਥੇ ਹੀ ਉਨ੍ਹਾਂ ਦੇ ਪ੍ਰਸੰਸਕਾਂ ਵਿਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ। ਕਿਉਂਕਿ ਸਿੱਧੂ ਵੱਲੋਂ ਕੀਤੀਆਂ ਜਾ ਰਹੀਆਂ ਕੁੱਝ ਟਿੱਪਣੀਆਂ ਦੇ ਕਾਰਨ ਪਾਰਟੀ ਵਿੱਚ ਖਿੱਚੋਤਾਣ ਚਲੀ ਆ ਰਹੀ ਸੀ। ਬੀਤੇ ਦਿਨੀਂ ਦੁਗਰੀ ਇਲਾਕੇ ਵਿੱਚ ਜਸਰਾਜ ਗਰੇਵਾਲ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਬੱਬਰ ਸ਼ੇਰ ਦਾ ਨਾਮ ਦਿੰਦੇ ਹੋਏ ਉਨ੍ਹਾਂ ਦੇ ਪੋਸਟਰ ਇਲਾਕੇ ਅੰਦਰ ਲਗਾਏ ਗਏ ਸਨ।

ਜਿੱਥੇ ਪੋਸਟਰ ਵਿੱਚ ਨਵਜੋਤ ਸਿੱਧੂ ਦੀ ਪਤਨੀ ਦੀ ਤਸਵੀਰ ਵੀ ਮੌਜੂਦ ਸੀ। ਉੱਥੇ ਹੀ ਰਾਤ ਸਮੇਂ ਨਵਜੋਤ ਸਿੱਧੂ ਦੇ ਵਿਰੋਧੀਆਂ ਵੱਲੋਂ ਪੋਸਟਰ ਪਾੜ ਦਿੱਤੇ ਗਏ ਹਨ। ਜਿਸ ਕਾਰਨ ਇਲਾਕੇ ਵਿੱਚ ਪੋਸਟਰ ਵਾਰ ਸ਼ੁਰੂ ਹੋ ਚੁੱਕੀ ਹੈ। ਇਸ ਘਟਨਾ ਬਾਰੇ ਪੋਸਟਰ ਲਗਾਉਣ ਵਾਲੇ ਜਸਰਾਜ਼ ਗਰੇਵਾਲ ਨੇ ਇਹ ਹੈ ਕਿ ਉਹ ਇਸ ਘਿਨਾਉਣੀ ਹਰਕਤ ਲਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣਗੇ, ਕਿਉਂਕਿ ਉਸ ਨੂੰ ਉਹਨਾਂ ਵਿਅਕਤੀਆਂ ਦੇ ਨਾਮ ਪਤਾ ਹਨ ਪਰ ਉਹ ਜਨਤਕ ਨਹੀਂ ਕਰਨਾ ਚਾਹੁੰਦੇ।

ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਨੌਜਵਾਨਾਂ ਦਾ ਸਾਥ ਦੇ ਸਕਦੇ ਹਨ ਇਸ ਲਈ ਉਹਨਾਂ ਦਾ ਸਮਰਥਨ ਕਰਦੇ ਰਹਿਣਗੇ। ਜ਼ਮੀਨੀ ਪੱਧਰ ਤੇ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਆਮੋ-ਸਾਹਮਣੇ ਹੋ ਗਏ ਹਨ ਅਤੇ ਪੋਸਟਰ ਲਾਉਣ ਵਾਲੇ ਸਿੱਧੂ ਦੇ ਸਮਰਥਕ ਇਸ ਘਟਨਾ ਨੂੰ ਮੰਦਭਾਗੀ ਗੱਲ ਆਖ ਰਹੇ ਹਨ। ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਾਰੇ ਸਮਰਥਕਾਂ ਵੱਲੋਂ ਆਪਣੇ ਆਗੂਆਂ ਦਾ ਸਮਰਥਨ ਕੀਤਾ ਜਾ ਰਿਹਾ ਹੈ।

error: Content is protected !!