ਨਵੇਂ ਵਿਆਹੇ ਜੋੜੇ ਨੂੰ ਰਾਤ ਨੂੰ ਇਹ ਬਹਾਦਰੀ ਦਿਖਾਉਣੀ ਪੈ ਗਈ ਮਹਿੰਗੀ – 10 ਰਾਤਾਂ ਭੁੱਖੇ ਭਾਣੇ ਰੁੱਖਾਂ ਉਪਰ ਕੱਟੀਆਂ

ਆਈ ਤਾਜਾ ਵੱਡੀ ਖਬਰ

ਦੁਨੀਆਂ ਵਿੱਚ ਆਏ ਦਿਨ ਹੀ ਅਜੀਬੋ-ਗਰੀਬ ਕਿੱਸੇ ਸਾਹਮਣੇ ਆਏ ਹਨ ਜੋ ਕਿਸੇ ਫਿਲਮੀ ਸਟੋਰੀ ਤੋਂ ਘੱਟ ਨਹੀਂ ਜਾਪਦੇ। ਕਈ ਵਾਰ ਕੁਝ ਲੋਕਾਂ ਵੱਲੋਂ ਅਣਜਾਣੇ ਵਿੱਚ ਕੀਤੀਆਂ ਗਈਆਂ ਗਲਤੀਆਂ ਉਹਨਾਂ ਲਈ ਇੱਕ ਅਜਿਹੀ ਸਜ਼ਾ ਬਣ ਜਾਂਦੀਆਂ ਹਨ ਜੋ ਉਨ੍ਹਾਂ ਨੂੰ ਜ਼ਿੰਦਗੀ ਵਿਚ ਕਦੇ ਵੀ ਨਹੀਂ ਭੁੱਲਦੀਆਂ। ਜਿਨ੍ਹਾਂ ਨੂੰ ਹੋਰ ਲੋਕ ਵੀ ਸੁਣ ਕੇ ਹੈਰਾਨ ਰਹਿ ਜਾਂਦੇ ਹਨ। ਉਨ੍ਹਾਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਵੀ ਕਿਸੇ ਡਰਾਉਣੀਆਂ ਫਿਲਮਾਂ ਦੀ ਸਟੋਰੀ ਤੋਂ ਘੱਟ ਨਹੀਂ। ਆਏ ਦਿਨ ਹੀ ਅਜਿਹੇ ਬਹੁਤ ਸਾਰੇ ਕਿੱਸੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿੱਚ ਲੋਕਾਂ ਵੱਲੋਂ ਮੌਜ-ਮਸਤੀ ਕਰਦੇ ਹੋਏ ਅਜਿਹੀ ਗਲਤੀ ਕੀਤੀ ਜਾਂਦੀ ਹੈ। ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਭੁਗਤਣਾ ਪੈਂਦਾ ਹੈ।

ਹੁਣ ਨਵ ਵਿਆਹੇ ਜੋੜੇ ਨੂੰ ਰਾਤ ਨੂੰ ਇਹ ਬਹਾਦਰੀ ਦਿਖਾਉਣੀ ਪੈ ਗਈ ਮਹਿੰਗੀ, 10 ਰਾਤਾਂ ਭੁੱਖੇ ਰੁੱਖਾਂ ਉਪਰ ਕੱਟਣੀਆਂ ਪਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਇੱਕ ਅਜਿਹੇ ਜੋੜੇ ਨਾਲ ਵਾਪਰੀ ਘਟਨਾ ਹੈ। ਜੋ ਆਪਣੇ ਵਿਆਹ ਤੋਂ ਬਾਅਦ ਪਿਕਨਿਕ ਮਨਾਉਣ ਲਈ ਜੰਗਲ ਵਿੱਚ ਗਏ ਸਨ। ਉੱਥੇ ਉਨ੍ਹਾਂ ਨਾਲ ਅਜਿਹਾ ਖੌਫਨਾਕ ਹਾਦਸਾ ਵਾਪਰ ਗਿਆ, ਜਿਸ ਕਾਰਨ ਉਨ੍ਹਾਂ ਨੂੰ ਦਸ ਦਿਨ ਤੇ ਦੱਸ ਰਾਤ ਜੰਗਲ ਵਿੱਚ ਇੱਕ ਰੁੱਖ ਉਪਰ ਰਹਿ ਲੈ ਕੇ ਮਨਾਉਣੀਆਂ ਪਈਆਂ। ਇਹ ਜੋੜਾ ਉਸ ਸਮੇਂ ਜੰਗਲ ਵਿੱਚ ਫਸ ਗਿਆ ਜਦੋਂ ਨਵਵਿਆਹੁਤਾ ਜੋੜਾ ਕੁਝ ਸਮਾਂ ਬਤੀਤ ਕਰਨ ਲਈ ਜੰਗਲ ਵਿੱਚ ਪਿਕਨਿਕ ਮਨਾਉਣ ਲਈ ਗਿਆ ਸੀ ਅਤੇ ਇਨ੍ਹਾਂ ਦੀ ਕਾਰ ਇਕ ਡੂੰਘੇ ਟੋਏ ਵਿੱਚ ਫਸ ਗਈ।

ਇਸ ਜੋੜੇ ਵੱਲੋਂ ਜੰਗਲ ਵਿੱਚ ਇੱਕ ਰਾਤ ਬਿਤਾਉਣ ਦੀ ਯੋਜਨਾ ਬਣਾਈ ਗਈ ਸੀ। ਫਿਰ ਇਹ ਐਟਨ ਅਤੇ ਨੀਨਾ ਬੋਗਡਾਨੋਵ ਜਦੋਂ ਜੰਗਲ ਵਿਚ ਜਾ ਰਹੇ ਸਨ ਤਾਂ ਇਕ ਰਿੱਛ ਨੇ ਉਨ੍ਹਾਂ ਨੂੰ ਵੇਖ ਲਿਆ। ਜਿਸ ਤੋਂ ਬਚਾਅ ਕਰਨ ਵਾਸਤੇ ਇਨ੍ਹਾਂ ਵੱਲੋਂ ਦੋੜਨਾ ਸ਼ੁਰੂ ਕਰ ਦਿੱਤਾ ਗਿਆ। ਅਤੇ ਇਕ ਰੁੱਖ ਉਪਰ ਚੜ੍ਹ ਕੇ ਆਪਣੀ ਜਾਨ ਬਚਾਈ ਗਈ। ਲਾੜੀ ਵੱਲੋਂ ਦੱਸਿਆ ਗਿਆ ਕਿ ਉਸ ਦੇ ਪਤੀ ਨੂੰ ਰਿੱਛ ਵੱਲੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਪਾਣੀ ਦੀ ਬੋਤਲ ਸੁੱਟ ਕੇ ਉਸਨੇ ਰਿੱਛ ਦਾ ਧਿਆਨ ਭਟਕਾ ਦਿੱਤਾ।

ਇਹ ਪਤੀ-ਪਤਨੀ ਵੱਲੋਂ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਰਿੱਛ ਦੋ ਦਿਨ ਤੱਕ ਇਨ੍ਹਾਂ ਨੂੰ ਵੇਖਦਾ ਰਿਹਾ। ਇਨ੍ਹਾਂ ਪਤੀ-ਪਤਨੀ ਵੱਲੋਂ ਇੱਕ ਰੁੱਖ ਤੋਂ ਦੂਸਰੇ ਰੁੱਖ ਉਪਰ ਜਾ ਕੇ ਲਗਾਤਾਰ 10 ਦਿਨ ਬਿਤਾਏ ਗਏ। 10 ਦਿਨ ਬਾਅਦ ਉਹ ਰਿੱਛ ਉਸ ਜਗ੍ਹਾ ਤੋਂ ਗਿਆ ਤਾਂ ਪਤੀ-ਪਤਨੀ ਵੱਲੋਂ ਆਪਣੀ ਕਾਰ ਕੋਲ਼ ਪਹੁੰਚ ਕੀਤੀ ਗਈ ਅਤੇ ਇੱਕ ਬਚਾਅ ਟੀਮ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਗਈ। ਇਹਨੇ ਦਿਨ ਉਹਨਾਂ ਵੱਲੋਂ ਜੰਗਲ ਵਿੱਚ ਠੰਢ ਵਿਚ ਗੁਜ਼ਾਰੇ ਗਏ ਅਤੇ ਉਨ੍ਹਾਂ ਕੋਲ ਕੁੱਝ ਖਾਣ ਲਈ ਵੀ ਨਹੀਂ ਸੀ। ਇਸ ਹਾਦਸੇ ਦੀ ਸਭ ਪਾਸੇ ਚਰਚਾ ਹੋ ਰਹੀ ਹੈ।

error: Content is protected !!