ਨਹਾਉਣ ਲੱਗਿਆ ਟੂਟੀਆਂ ਚੋ ਜੋ ਨਿਕਲਿਆ ਦੇਖ ਉਡੇ ਹੋਸ਼ – ਤੁਸੀਂ ਵੀ ਹੋ ਜਾਵੋ ਸਾਵਧਾਨ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਇਨਸਾਨੀ ਰਿਸ਼ਤਿਆਂ ਵਿਚ ਪਿਆਰ ਘਟਦਾ ਜਾ ਰਿਹਾ ਹੈ ਅਤੇ ਨਫਰਤ ਵਧਦੀ ਜਾ ਰਹੀ ਹੈ। ਪਿੰਡ ਵਿਚ ਜਿੱਥੇ ਲੋਕਾਂ ਦੀ ਆਪਸੀ ਸਾਂਝ ਹੁੰਦੀ ਸੀ ਆਪਸੀ ਪਿਆਰ ਹੁੰਦਾ ਸੀ ਉਹ ਦਿਨ ਬ ਦਿਨ ਘੱਟਦਾ ਜਾ ਰਿਹਾ ਹੈ। ਪਿੰਡ ਵਿੱਚ ਜਿੱਥੇ ਕਈ ਲੋਕ ਆਪਣੇ ਪਿੰਡ ਦੇ ਲੋਕਾਂ ਦੇ ਆਪਸੀ ਪਿਆਰ ਅਤੇ ਭਾਈਚਾਰੇ ਦੀ ਸਾਂਝ ਦੀ ਮਿਸਾਲ ਦਿੰਦੇ ਸਨ ਉਥੇ ਹੀ ਅੱਜ ਹਰ ਇਕ ਜਗ੍ਹਾ ਤੇ ਲੋਕਾਂ ਵਿਚਕਾਰ ਆਪਸੀ ਖਿੱਚੋਤਾਣ ,ਲਾਗਬਾਜੀ ਅਤੇ ਦੁਸ਼ਮਣ ਵਰਗੀਆਂ ਘਟਨਾਵਾਂ ਵਧੇਰੇ ਦੇਖਣ ਨੂੰ ਮਿਲਦੀਆਂ ਹਨ। ਅਜਿਹੀਆਂ ਗੱਲਾਂ ਦੇ ਕਾਰਨ ਹੀ ਅੱਜ ਰਿਸ਼ਤੇ ਵੀ ਮਤਲਬ ਦੇ ਬਣਦੇ ਜਾ ਰਹੇ ਹਨ ਅਤੇ ਆਪਸੀ ਪਿਆਰ ਖਤਮ ਹੁੰਦਾ ਜਾ ਰਿਹਾ ਹੈ।

ਆਪਸੀ ਰੰਜਿਸ਼ ਦੇ ਚਲਦੇ ਹੋਏ ਲੋਕਾਂ ਵੱਲੋਂ ਕਈ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਕਈ ਪਰਵਾਰਾਂ ਦੀ ਜ਼ਿੰਦਗੀ ਤੱਕ ਦਾਅ ਤੇ ਲੱਗ ਜਾਂਦੀ ਹੈ। ਹੁਣ ਨਹਾਉਣ ਲੱਗੇ ਟੂਟੀ ਚੋਂ ਜੋ ਨਿਕਲਿਆ ਉਸ ਨੂੰ ਦੇਖ ਕੇ ਹੋਸ਼ ਉੱਡ ਗਏ ਹਨ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਟਾਂਡਾ ਉੜਮੁੜ ਅਧੀਨ ਆਉਣ ਵਾਲੇ ਪਿੰਡ ਗੰਭੋਵਾਲ ਤੋਂ ਸਾਹਮਣੇ ਆਈ ਹੈ।

ਜਿੱਥੇ ਇਕ ਪਰਿਵਾਰ ਦੇ ਘਰ ਵਿਚ ਅਜੀਬੋ ਗਰੀਬ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪਰਿਵਾਰ ਵਿਚ ਬੱਚਿਆਂ ਵੱਲੋਂ ਨਹਾਉਣ ਵਾਸਤੇ ਪਾਣੀ ਨੂੰ ਛੱਡਿਆ ਗਿਆ, ਤਾਂ ਬੱਚੇ ਹੈਰਾਨ ਰਹਿ ਗਏ। ਇਸ ਘਟਨਾ ਦੀ ਜਾਣਕਾਰੀ ਉਨ੍ਹਾਂ ਘਰ ਵਿੱਚ ਦਿੱਤੀ ਕਿ ਟੂਟੀ ਵਿੱਚੋਂ ਝੱਗ ਨਿਕਲ ਰਹੀ ਹੈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਟੈਂਕੀ ਵੇਖੀ ਗਈ ਤਾਂ ਉਸ ਵਿੱਚ ਪਾਣੀ ਦਾ ਕਲਰ ਬਦਲ ਚੁੱਕਾ ਸੀ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਦੀ ਮੌਜੂਦਾ ਸਰਪੰਚ ਰਾਜ ਕੁਮਾਰੀ ਪਤਨੀ ਨਿਰੋਤਮ ਕੁਮਾਰ ਦੇ ਪੁੱਤਰ ਨਿਸ਼ਾਂਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਛੱਤ ਤੇ ਬਣੀ ਹੋਈ ਪਾਣੀ ਵਾਲੀ ਟੈਂਕੀ ਵਿਚ ਇਹ ਘਟਨਾ ਵਾਪਰੀ ਹੈ।

ਜਿੱਥੇ ਦਸੂਹਾ ਪੁਲਿਸ ਵਲੋ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਹੀ ਜਾਂਚ ਵਾਸਤੇ ਪਾਣੀ ਦੇ ਸੈਂਪਲ ਭੇਜ ਦਿੱਤੇ ਗਏ ਹਨ। ਜਿੱਥੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪੀਣ ਵਾਲੇ ਪਾਣੀ ਦੀ ਟੈਂਕੀ ਵਿੱਚ ਇਹ ਜ਼ਹਿਰ ਮਿਲਾਇਆ ਗਿਆ ਹੈ, ਉਥੇ ਹੀ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ।

error: Content is protected !!