ਨਹੀਂ ਟਲਦੇ ਲੀਡਰ, BJP ਵਾਲਿਆਂ ਨੇ ਹੁਣ ਲਾ ਲਿਆ ਇਹ ਜੁਗਾੜ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਇਕ ਪਾਸੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੇ ਪੰਜਾਬ ਵਿੱਚ ਮਾਹੌਲ ਕਾਫੀ ਗਰਮਾਇਆ ਹੋਇਆ ਦਿਖਾਈ ਦੇ ਰਿਹਾ ਹੈ । ਪੰਜਾਬ ਦੇ ਵਿੱਚ ਵੱਖੋ ਵੱਖਰੀਆਂ ਪਾਰਟੀਆਂ ਵੱਡੇ ਵੱਡੇ ਐਲਾਨ ਕਰਕੇ ਆਪਣੀਆਂ ਆਪਣੀਆਂ ਪਾਰਟੀਆਂ ਸੱਤਾ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ । ਉੱਥੇ ਹੀ ਬੀਤੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿਚ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਸਨ । ਜਿਸ ਦੇ ਵਿੱਚ ਆਮ ਆਦਮੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਤੋਂ ਵੱਧ ਸੀਟਾਂ ਹਾਸਲ ਕਰਨੀਆਂ ਸਨ। ਪਰ ਹੁਣ ਇਨ੍ਹਾਂ ਚੋਣਾਂ ਦੇ ਵਿੱਚ ਵੱਡਾ ਫੇਰਬਦਲ ਵੇਖਣ ਨੂੰ ਮਿਲ ਰਿਹਾ ਹੈ ।

ਦਰਅਸਲ ਚੰਡੀਗੜ੍ਹ ਦੀਆਂ ਨਗਰ ਨਿਗਮ ਚੋਣਾਂ ਦੇ ਵਿੱਚ ਮੇਅਰ ਬਣਾਉਣ ਦੀ ਗੇਮ ਦੇ ਵਿੱਚ ਹੁਣ ਵੱਡਾ ਬਦਲਾਅ ਹੋ ਸਕਦਾ ਹੈ । ਕਿਉਂਕਿ ਅੱਜ ਦਵਿੰਦਰ ਸਿੰਘ ਬਬਲਾ ਆਪਣੀ ਧਰਮ ਪਤਨੀ ਹਰਪ੍ਰੀਤ ਕੌਰ ਬਬਲਾ ਦੇ ਨਾਲ ਭਾਜਪਾ ਪਾਰਟੀ ਵਿਚ ਸ਼ਾਮਲ ਹੋ ਗਏ ਤੇ ਇਨ੍ਹਾਂ ਦੇ ਭਾਜਪਾ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਭਾਜਪਾ ਪਾਰਟੀ ਦੇ ਕੋਲੋਂ ਹੁਣ ਚੌਦਾਂ ਚੌਦਾਂ ਵੋਟਾਂ ਹੋ ਗਈਆਂ ਹਨ । ਅਜਿਹੇ ਵਿੱਚ ਹੁਣ ਇਹ ਦੇਖਣਾ ਬੇਹੱਦ ਦੀ ਹੀ ਦਿਲਚਸਪ ਹੋਵੇਗਾ ਕਿ ਹੁਣ ਚੰਡੀਗਡ਼੍ਹ ਦੇ ਵਿੱਚ ਕਿਸ ਪਾਰਟੀ ਦਾ ਮੇਅਰ ਹੋਵੇਗਾ ।

ਜ਼ਿਕਰਯੋਗ ਹੈ ਕਿ ਜਦੋਂ ਅੱਜ ਦਵਿੰਦਰ ਸਿੰਘ ਬਬਲਾ ਅਤੇ ਉਨ੍ਹਾਂ ਦੀ ਧਰਮ ਪਤਨੀ ਹਰਪ੍ਰੀਤ ਕੌਰ ਭਾਜਪਾ ਪਾਰਟੀ ਵਿਚ ਸ਼ਾਮਲ ਹੋਏ ਇਸ ਦੌਰਾਨ ਸੰਸਦ ਮੈਂਬਰ ਕਿਰਨ ਖੇਰ , ਭਾਜਪਾ ਪ੍ਰਧਾਨ ਅਰੁਣ ਸੂਦ ਤੇ ਸਾਬਕਾ ਪ੍ਰਧਾਨ ਸੰਜੇ ਟੰਡਨ ਵੀ ਮੌਜੂਦ ਸਨ । ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਭਾਜਪਾ ਪਾਰਟੀ ਦਾ ਪੱਲਾ ਫੜਿਆ ਗਿਆ ।

ਜ਼ਿਕਰਯੋਗ ਹੈ ਕਿ ਇਸ ਵਾਰ ਚੰਡੀਗਡ਼੍ਹ ਦੀਆਂ ਨਗਰ ਨਿਗਮ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਦਾ ਝੰਡਾ ਲਹਿਰਾਇਆ ਸੀ । ਉੱਥੇ ਹੀ ਭਾਜਪਾ ਦੂਜੇ ਨੰਬਰ ਤੇ ਰਹੀ ਤੇ ਕਾਂਗਰਸ ਪਾਰਟੀ ਤੀਸਰੇ ਨੰਬਰ ਤੇ ਆਈ ਸੀ । ਪਰ ਹੁਣ ਲਗਾਤਾਰ ਹੀ ਇਨ੍ਹਾਂ ਨਤੀਜਿਆਂ ਚ ਵੱਡੇ ਫੇਰਬਦਲ ਵੇਖਣ ਨੂੰ ਮਿਲ ਰਹੇ ਹਨ ।

error: Content is protected !!