ਨਿਊਜੀਲੈਂਡ ਚ ਪੰਜਾਬੀ ਮੁੰਡੇ ਨੇ ਕੀਤਾ ਅਜਿਹਾ ਕਾਰਨਾਮਾ, ਸਾਰੇ ਪਾਸੇ ਹੋ ਰਹੀ ਚਰਚਾ- ਪੰਜਾਬੀਆਂ ਦਾ ਗੋਰੇ ਕਰ ਰਹੇ ਧੰਨਵਾਦ

ਆਈ ਤਾਜਾ ਵੱਡੀ ਖਬਰ

ਅਕਸਰ ਇਹ ਕਿਹਾ ਜਾਂਦਾ ਹੈ ਕਿ ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੀ ਦਲੇਰੀ ਕਾਰਨ ਜਾਂ ਆਪਣੀ ਵਿਲੱਖਣ ਪਹਿਚਾਣ ਕਾਰਨ ਉਥੋਂ ਦੇ ਲੋਕਾਂ ਦੇ ਦਿਲ ਜਿੱਤ ਲੈਂਦੇ ਹਨ। ਇਸੇ ਤਰ੍ਹਾਂ ਵਿਦੇਸ਼ ਦੀ ਧਰਤੀ ਤੋਂ ਲਗਾਤਾਰ ਪੰਜਾਬੀਆਂ ਦੀਆਂ ਸ਼ਲਾਘਾਯੋਗ ਖ਼ਬਰਾਂ ਆਉਂਦੀਆਂ ਰਹੀਆਂ ਹਨ। ਇਕ ਖਾਸ ਗੱਲ ਇਹ ਹੈ ਕਿ ਪੰਜਾਬੀ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਦੂਜਿਆਂ ਦੀ ਜਾਨ ਨੂੰ ਬਚਾਉਣ ਨੂੰ ਤਰਜੀਹ ਦਿੰਦੇ ਹਨ। ਇਸੇ ਤਰ੍ਹਾਂ ਵਿਦੇਸ਼ ਦੀ ਧਰਤੀ ਤੋਂ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ।

ਇਸੇ ਤਰ੍ਹਾਂ ਪੰਜਾਬੀਆਂ ਦੀ ਦਲੇਰੀ ਦਾ ਬੋਲਬਾਲਾ ਨਿਊਜ਼ੀਲੈਂਡ ਦੀ ਧਰਤੀ ਤੇ ਹੋ ਰਿਹਾ ਹੈ। ਜਿੱਥੇ ਇੱਕ ਪੰਜਾਬੀ ਨੌਜਵਾਨ ਨੇ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਇੱਕ ਡੁੱਬਦੇ ਵਿਅਕਤੀ ਨੂੰ ਬਚਾ ਲਿਆ। ਜਿਸ ਕਾਰਨ ਨਿਊਜ਼ੀਲੈਂਡ ਦੀ ਪੁਲਿਸ ਨੇ ਉਸ ਨੌਜਵਾਨ ਦੀ ਸ਼ਲਾਘਾ ਕੀਤੀ। ‌ ਹਾਲਾਂਕਿ ਪੁਲਿਸ ਨੇ ਉਥੇ ਮੌਜੂਦ ਕੁਝ ਲੋਕਾਂ ਉਤੇ ਰੋਸ਼ ਵੀ ਜਤਾਇਆ ਕਿ ਕੁਝ ਲੋਕ ਮਦਦ ਕਰਨ ਦੀ ਬਜਾਏ ਸਿਰਫ ਵੀਡੀਓ ਬਣਾਉਣ ਵਿਚ ਰੁਝੇ ਹੋਏ ਸਨ। ਦੱਸ ਦਈਏ ਕਿ ਇਹ ਮਾਮਲਾ 22 ਮਈ ਦੇ ਦਿਨ ਰਾਜਧਾਨੀ ਵਲਿੰਗਟਨ ਨੇੜੇ ਵਾਪਰਿਆ ਸੀ। ‌

ਜਿੱਥੇ ਸੁਖਵਿੰਦਰ ਸਿੰਘ ਨਾਂ ਦਾ ਪੰਜਾਬੀ ਨੌਜਵਾਨ ਆਪਣੇ ਪਰਿਵਾਰ ਨਾਲ ਘੁਮ ਰਿਹਾ ਸੀ ਪਰ ਜਦੋਂ ਉਨ੍ਹਾਂ ਨੇ ਪਾਣੀ ਵਿਚ ਇੱਕ ਡੁੱਬਦੇ ਹੋਏ ਵਿਅਕਤੀ ਨੂੰ ਦੇਖਿਆ ਤਾਂ ਉਸ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਉਸ ਨੂੰ ਪਾਣੀ ਬੂੰਦੇਂ ਬਾਹਰ ਕੱਢ ਲਿਆ ਅਤੇ ਜਿਸ ਤੋਂ ਬਾਅਦ ਉਸ ਪੀੜਤ ਵਿਅਕਤੀ ਨੂੰ ਮੁਢਲੀ ਸਹਾਇਤਾ ਲਈ ਹਸਪਤਾਲ ਲਿਜਾਇਆ ਗਿਆ। ‌ ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਸਰਟੀਫਿਕੇਟ ਆਫ ਐਪਰੀਸੀਏਸਨ ਸੁਖਵਿੰਦਰ ਸਿੰਘ ਨੂੰ ਦਿੱਤਾ ਗਿਆ। ‌

ਦੱਸ ਦੇਈਏ ਕਿ ਸੁਖਵਿੰਦਰ ਸਿੰਘ ਨੂੰ ਤਰਨਾ ਨਹੀਂ ਆਉਂਦਾ ਸੀ ਇਸ ਦੇ ਬਾਵਜੂਦ ਵੀ ਉਸ ਨੇ ਪਾਣੀ ਵਿੱਚ ਛਾਲਗ ਲਗਾ ਕੇ ਉਸ ਡੁੱਬਦੇ ਵਿਅਕਤੀ ਦੀ ਮਦਦ ਕਰਕੇ ਉਸ ਨੂੰ ਬਚਾਇਆ। ਜਿਸ ਕਾਰਨ ਹਰ ਪਾਸੇ ਸੁਖਵਿੰਦਰ ਸਿੰਘ ਦੇ ਹੌਂਸਲੇ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਇਲਾਕੇ ਦੀ ਪੁਲਿਸ ਨੇ ਵੀ ਉਸ ਦਾ ਧੰਨਵਾਦ ਕੀਤਾ। ਪੁਲਿਸ ਨੇ ਕਿਹਾ ਕਿ ਕਮਿਊਨਿਟੀ ਨੂੰ ਸੁਰੱਖਿਅਤ ਰੱਖਣ ਲਈ ਅੱਜ ਹੀ ਹਿੰਮਤੀ ਅਤੇ ਆਮ ਲੋਕਾਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ।

error: Content is protected !!