ਨੋਟ ਬੰਦੀ : 100 ਰੁਪਏ, 10 ਰੁਪਏ ਤੇ 5 ਰੁਪਏ ਦੇ ਨੋਟਾਂ ਦੇ ਬੰਦ ਹੋਣ ਦੇ ਬਾਰੇ ਚ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਜਿਸ ਸਮੇਂ ਭਾਰਤ ਵਿੱਚ ਸਰਕਾਰ ਵੱਲੋਂ 2016 ਵਿੱਚ ਨੋਟ ਬੰਦੀ ਕੀਤੀ ਗਈ ਸੀ। ਉਸ ਸਮੇਂ ਲੋਕਾਂ ਨੂੰ ਅਨੇਕਾਂ ਹੀ ਮੁ-ਸ਼-ਕਿ-ਲਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਨੇ ਆਰਥਿਕ ਮੁਸੀਬਤਾਂ ਝੱਲੀਆਂ। ਉਸ ਸਮੇਂ ਨੂੰ ਲੋਕ ਕਦੇ ਵੀ ਨਹੀਂ ਭੁੱਲ ਸਕਦੇ ਜਦੋਂ ਉਨ੍ਹਾਂ ਨੂੰ ਆਪਣੇ ਹੀ ਪੈਸੇ ਲੈਣ ਲਈ ਬੈਂਕਾਂ ਦੇ ਬਾਹਰ ਲੰਬੀਆਂ ਲਾਈਨਾਂ ਵਿੱਚ ਖੜ ਕੇ ਇੰਤਜ਼ਾਰ ਕਰਨਾ ਪਿਆ ਸੀ। ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ ਨੇ ਰਾਤੋ ਰਾਤ ਹੀ ਲੋਕਾਂ ਦਾ ਸੁੱਖ ਚੈਨ ਖੋਹ ਲਿਆ ਸੀ।

ਪਹਿਲਾਂ ਲੋਕਾਂ ਨੂੰ ਪੁਰਾਣੀ ਕਰੰਸੀ ਜਮਾਂ ਕਰਵਾਉਣ ਵਿੱਚ ਦਿੱਕਤ ਆਈ ਤੇ ਫਿਰ ਨਵੀਂ ਕਰੰਸੀ ਸ਼ੁਰੂ ਹੋਣ ਤੇ 2000 ਦੇ ਨੋਟ ਪਿੱਛੇ ਲੋਕਾਂ ਨੂੰ ਕਈ ਕਈ ਦਿਨ ਬੈਂਕਾਂ ਦੇ ਧੱਕੇ ਵੀ ਖਾਣੇ ਪਏ। ਹੁਣ ਦੁਬਾਰਾ ਤੋਂ ਨੋਟ ਬੰਦੀ ਬਾਰੇ ਇੱਕ ਖਬਰ ਸਾਹਮਣੇ ਆਈ ਹੈ ਜਿਸ ਵਿਚ 100 ਰੁਪਏ, 10 ਰੁਪਏ ਅਤੇ 5 ਰੁਪਏ ਦੇ ਪੁਰਾਣੇ ਨੋਟ ਬੰਦ ਹੋਣ ਜਾ ਰਹੇ ਹਨ। ਆਰ ਬੀ ਆਈ ਦੇ ਸਹਾਇਕ ਜਰਨਲ ਮੈਨੇਜਰ ਬੀ ਮਹੇਸ਼ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮਾਰਚ ਜਾਂ ਅਪਰੈਲ ਤੱਕ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਪੁਰਾਣੇ ਸਾਰੇ ਨੋਟ ਵਾਪਸ ਲਏ ਜਾਣਗੇ।

ਪਹਿਲਾਂ ਦੀ ਨੋਟਬੰਦੀ ਦੀ ਤਰਾਂ ਇਸ ਵਾਰ ਆਰਬੀਆਈ ਲੋਕਾਂ ਨੂੰ ਪ੍ਰੇ-ਸ਼ਾ-ਨ ਨਹੀਂ ਹੋਣ ਦੇਣਾ ਚਾਹੁੰਦੀ। ਇਸ ਲਈ ਹੀ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਤਾਂ ਜੋ ਲੋਕ ਦੋ ਤਿੰਨ ਮਹੀਨੇ ਦੇ ਸਮੇਂ ਦੇ ਵਿੱਚ ਹੀ 100 ਰਪਏ ,10 ਰਪਏ ਅਤੇ 5 ਰੁਪਏ ਦੇ ਪੁਰਾਣੇ ਨੋਟ ਬੈਂਕ ਵਿਚ ਜਮਾਂ ਕਰਵਾ ਸਕਣ। ਕਿਉਂਕਿ ਇਹ ਪਰਾਣੇ ਨੋਟ ਹੁਣ ਸਰਕੁਲੇਸ਼ਨ ਤੋਂ ਬਾਹਰ ਹੋ ਜਾਣਗੇ। ਸੌ ਰੁਪਏ ਦੇ ਨਵੇਂ ਨੋਟ ਪਹਿਲਾਂ ਹੀ 2019 ਵਿੱਚ ਸ਼ੁਰੂ ਕਰ ਦਿੱਤੇ ਗਏ ਸਨ।

ਇਸ ਤੋਂ ਇਲਾਵਾ ਨੋਟ ਬੰਦੀ ਦੇ ਸਮੇਂ 2000,200, 100,50,10, ਰੁਪਏ ਦੇ ਸਾਰੇ ਨਵੇਂ ਨੋਟ ਜਾਰੀ ਕੀਤੇ ਗਏ ਸਨ। ਇਸ ਸਮੇਂ 10 ਰੁਪਏ ਦੇ ਸਿੱਕੇ ਨੂੰ ਲੈ ਕੇ ਵੀ ਕਈ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਆਖਿਆ ਜਾ ਰਿਹਾ ਹੈ ਕਿ ਇਹ ਸਿੱਕਾ ਵੈਲਿਡ ਨਹੀਂ ਹੈ ਤੇ ਕੁਝ ਦੁਕਾਨਦਾਰਾਂ ਵੱਲੋਂ ਇਸ ਨੂੰ ਲੈਣ ਤੋਂ ਵੀ ਇਨਕਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਆਰਬੀਆਈ ਨੇ ਕਿਹਾ ਹੈ ਕਿ ਬੈਂਕਾਂ ਨੂੰ ਇਸ ਬਾਰੇ ਸਮੇਂ-ਸਮੇਂ ਤੇ ਲੋਕਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ।

error: Content is protected !!