ਨੌਕਰੀ ਕਰਨ ਵਾਲੇ ਕਰਮਚਾਰੀਆਂ ਲਈ ਆ ਗਈ ਵੱਡੀ ਖਬਰ – ਹੋ ਗਿਆ ਇਹ ਵੱਡਾ ਐਲਾਨ

ਆਈ ਤਾਜ਼ਾ ਵੱਡੀ ਖਬਰ 

ਇਕ ਪਾਸੇ ਜਿਥੇ ਭਾਰਤ ਦੇਸ਼ ਦੇ ਕਈ ਰਾਜਾਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ , ਜਿਨ੍ਹਾਂ ਚ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਉਸ ਰਾਜ ਦੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਰਾਜਾਂ ਦੇ ਵਿੱਚ ਚੋਣਾਂ ਨੂੰ ਲੈ ਕੇ ਜਿੱਥੇ ਤਿਆਰੀਆਂ ਚੱਲ ਰਹੀਆਂ ਹਨ ਉੱਥੇ ਹੀ ਸਰਕਾਰਾਂ ਦੇ ਵੱਲੋਂ ਕੀਤੇ ਵਾਅਦਿਆਂ ਨੂੰ ਲੈ ਕੇ ਵੱਖ ਵੱਖ ਵਰਗਾਂ ਤੇ ਵੱਲੋਂ ਸਰਕਾਰ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਵੱਖ ਵੱਖ ਥਾਵਾਂ ਤੇ ਅਜਿਹੀਆਂ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਹਨ ਜਿੱਥੇ ਲੋਕ ਆਪਣੀਆਂ ਹੱਕੀ ਮੰਗਾਂ ਖਾਤਰ ਸੰਘਰਸ਼ ਕਰਦੇ ਆ ਰਹੇ ਹਨ । ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਬੇਰੋਜ਼ਗਾਰੀ ਦੀ ਤਾਂ , ਭਾਰਤ ਦੇਸ਼ ਦੇ ਵਿੱਚ ਲਗਾਤਾਰ ਹੀ ਬੇਰੁਜ਼ਗਾਰੀ ਵਧ ਰਹੀ ਹੈ । ਜਿਸ ਨੂੰ ਲੈ ਕੇ ਜਿੱਥੇ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਰੁਖ਼ ਕਰ ਰਹੀ , ਉਥੇ ਹੀ ਦੂਜੇ ਪਾਸੇ ਭਾਰਤ ਦੇਸ਼ ਚ ਰਹਿਣ ਵਾਲਾ ਨੌਜਵਾਨ ਵੀ ਬੇਰੁਜ਼ਗਾਰੀ ਦੀ ਮਾਰ ਹੇਠਾਂ ਦੱਬਿਆ ਹੋਇਆ ਨਜ਼ਰ ਆ ਰਿਹਾ ਹੈ ।

ਹੁਣ ਇਸੇ ਵਿਚਕਾਰ ਜੋ ਲੋਕ ਨੌਕਰੀ ਕਰ ਰਹੇ ਹਨ , ਉਨ੍ਹਾਂ ਨੌਕਰੀ ਕਰਨ ਵਾਲੇ ਕਰਮਚਾਰੀਆਂ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਉਨ੍ਹਾਂ ਦੇ ਲਈ ਇਕ ਅਜਿਹਾ ਐਲਾਨ ਹੋ ਚੁੱਕਿਆ ਹੈ ਜਿਸ ਦੀ ਚਰਚਾ ਹੁਣ ਤੇਜ਼ੀ ਦੇ ਨਾਲ ਛਿੜ ਚੁੱਕੀ ਹੈ । ਦਰਅਸਲ ਹੁਣ ਸਰਕਾਰ ਤੇ ਵੱਲੋਂ ਨੌਕਰੀ ਕਰਨ ਵਾਲਿਆਂ ਨੂੰ ਇਕ ਵੱਡੀ ਰਾਹਤ ਦਿੰਦਿਆਂ ਹੋਇਆਂ ਇਕ ਵੱਡਾ ਐਲਾਨ ਕੀਤਾ ਗਿਆ ਹੈ। ਹੁਣ ਜੋ ਲੋਕ ਨੌਕਰੀ ਬਦਲਣ ਤੋਂ ਬਾਅਦ ਆਪਣੇ ਪੀ ਐਫ ਫੰਡ ਨੂੰ ਲੈ ਕੇ ਕਾਫੀ ਚਿੰਤਾ ਵਿਚ ਹਨ , ਉਨ੍ਹਾਂ ਦੀ ਚਿੰਤਾ ਹੁਣ ਦੂਰ ਹੋਣ ਜਾ ਰਹੀ ਹੈ । ਕਿਉਂਕਿ ਨੌਕਰੀ ਬਦਲਣ ਦੇ ਬਾਅਦ ਵੀ ਪੀਐਫ ਖਾਤਾ ਆਪਣੇ ਆਪ ਹੀ ਤੁਹਾਡੇ ਨਵੇਂ ਖਾਤੇ ਵਿੱਚ ਮਿਲਾ ਦਿੱਤਾ ਜਾਵੇਗਾ । ਇਹ ਇਕ ਜ਼ਰੂਰੀ ਤੇ ਵੱਡਾ ਐਲਾਨ ਹੁਣ ਸਰਕਾਰ ਦੇ ਵੱਲੋਂ ਨੌਕਰੀ ਕਰਨ ਵਾਲੇ ਕਰਮਚਾਰੀਆਂ ਦੇ ਲਈ ਕੀਤਾ ਗਿਆ ਹੈ ।

ਦਰਅਸਲ ਬੀਤੇ ਦਿਨੀਂ ਦਿੱਲੀ ਚ ਈ ਪੀ ਐਫ ਓ ਦੀ ਬੈਠਕ ਦੇ ਵਿੱਚ ਪੀਐਫ ਖਾਤੇ ਸਬੰਧੀ ਇਸ ਅਹਿਮ ਤੇ ਮਹੱਤਵਪੂਰਨ ਐਲਾਨ ਤੇ ਮਨਜ਼ੂਰੀ ਦਿੱਤੀ ਗਈ ਹੈ । ਜ਼ਿਕਰਯੋਗ ਹੈ ਕਿ ਪਹਿਲਾਂ ਇਹ ਸਾਰਾ ਕੰਮ ਖ਼ੁਦ ਹੱਥੀਂ ਕਰਨਾ ਪੈਂਦਾ ਸੀ ਪਰ ਹੁਣ ਇਸ ਨਵੇਂ ਐਲਾਨ ਤੋਂ ਬਾਅਦ ਤੁਹਾਡਾ ਪੁਰਾਣਾ ਪੀਐਫ ਖਾਤਾ ਤੁਹਾਡੇ ਨਵੇਂ ਖਾਤੇ ਦੇ ਵਿਚ ਮਿਲਾ ਦਿੱਤਾ ਜਾਵੇਗਾ । ਪਹਿਲਾਂ ਪੀਐਫ ਨੂੰ ਟਰਾਂਸਫਰ ਕਰਨ ਦੇ ਲਈ ਕੁਝ ਪੁਰਾਣੀਆਂ ਅਤੇ ਨਵੀਂ ਕੰਪਨੀ ਇਸ ਦੀਆਂ ਕਾਗਜ਼ੀ ਫਾਰਮੈਲਟੀਜ਼ ਹੁੰਦੀਆਂ ਸਨ । ਜਿਸ ਕਾਰਨ ਬਹੁਤ ਸਾਰੇ ਲੋਕ ਆਪਣਾ ਪੀ ਐੱਫ ਪੁਰਾਣੀ ਕੰਪਨੀ ਦੇ ਵਿੱਚ ਹੀ ਛੱਡ ਦਿੰਦੀਆਂ ਸਨ ।

ਜ਼ਿਕਰਯੋਗ ਹੈ ਕਿ ਹੁਣ ਇੱਕ ਮੁਲਾਜ਼ਮ ਚਾਹੇ ਜਿੰਨੀਆਂ ਮਰਜ਼ੀ ਨੌਕਰੀਆਂ ਬਦਲ ਲੈਣ , ਪਰ ਪੀਐਫ ਖਾਤਾ ਸਿਰਫ਼ ਇੱਕੋ ਹੀ ਹੋਵੇਗਾ । ਇੰਨਾ ਹੀ ਨਹੀਂ ਸਗੋਂ ਪੁਰਾਣੇ ਪੀਐਫ ਖਾਤੇ ਦਾ ਬਕਾੲਿਅਾ ਖ਼ੁਦ ਨਵੇਂ ਖਾਤੇ ਦੇ ਵਿੱਚ ਆਪਣੇ ਆਪ ਹੀ ਕ੍ਰੈਡਿਟ ਹੋ ਜਾਵੇਗਾ । ਇਸ ਤੋਂ ਇਲਾਵਾ ਜੇਕਰ ਕਰਮਚਾਰੀ ਆਪਣਾ ਪੁਰਾਣਾ ਖਾਤਾ ਜਾਰੀ ਰੱਖਣਾ ਚਾਹੁੰਦਾ ਹੈ ਤਾਂ ਉਸ ਦਾ ਪੁਰਾਣਾ ਪੀਐਫ ਖਾਤਾ ਜਾਰੀ ਰਹੇਗਾ । ਸੋ ਵੱਡੀ ਖ਼ਬਰ ਹੈ ਕਰਮਚਾਰੀਆਂ ਦੇ ਲਈ ਜਿਨ੍ਹਾਂ ਨੂੰ ਆਪਣੇ ਪੀ ਐਫ ਫੰਡ ਦੇ ਕਾਰਨ ਨੂੰ ਟਰਾਂਸਫਰ ਕਰਨ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਪਰ ਹੁਣ ਸਰਕਾਰ ਦੇ ਇਸ ਐਲਾਨ ਤੋਂ ਬਾਅਦ ਉਨ੍ਹਾਂ ਦੀਆਂ ਦਿੱਕਤਾਂ ਕਾਫੀ ਹੱਲ ਹੋ ਸਕਦੀਆਂ ਹਨ ।

error: Content is protected !!