ਪਬਜੀ ਗੇਮ ਖੇਡਦਿਆਂ 2 ਭਰਾਵਾਂ ਨੂੰ ਮਿਲੀ ਇਕਠੀਆ ਅਚਾਨਕ ਇਸ ਤਰਾਂ ਮੌਤ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਅਜੋਕੇ ਦੌਰ ਵਿੱਚ ਜਿਥੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਇੱਕ ਕਾਬਲ ਇਨਸਾਨ ਬਣਾਉਣ ਲਈ ਭਾਰੀ ਮਿਹਨਤ ਤੇ ਮੁਸ਼ੱਕਤ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਦੇ ਬੱਚੇ ਜ਼ਿੰਦਗੀ ਵਿਚ ਅੱਗੇ ਜਾ ਕੇ ਕਿਸੇ ਵੀ ਮੁਸ਼ਕਲ ਦੌਰ ਵਿਚੋ ਨਾ ਗੁਜ਼ਰਨ। ਜਿਥੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਉੱਚ ਵਿਦਿਆ ਲਈ ਵਿਦੇਸ਼ਾਂ ਤਕ ਭੇਜਿਆ ਜਾਂਦਾ ਹੈ ਉਥੇ ਹੀ ਭਾਰਤ ਵਿੱਚ ਵੀ ਬੱਚਿਆਂ ਨੂੰ ਉੱਚ ਵਿਦਿਆ ਹਾਸਲ ਕਰਨ ਲਈ ਦੂਜੇ ਸ਼ਹਿਰਾਂ ਵਿੱਚ ਭੇਜ ਦਿੱਤਾ ਜਾਂਦਾ ਹੈ। ਉਥੇ ਹੀ ਵਿਦਿਆਰਥੀਆਂ ਵੱਲੋਂ ਜਿੱਥੇ ਆਪਣੀ ਪੜ੍ਹਾਈ ਲਈ ਇੰਟਰਨੈੱਟ ਦਾ ਸਹਾਰਾ ਲਿਆ ਜਾਂਦਾ ਹੈ। ਜਿੱਥੇ ਪੜ੍ਹਾਈ ਵਾਸਤੇ ਬੱਚਿਆਂ ਵੱਲੋਂ ਫੋਨ ਦਾ ਇਸਤੇਮਾਲ ਕੀਤਾ ਜਾਂਦਾ ਹੈ।ਜਿੱਥੇ ਫੋਨ ਦੇ ਫ਼ਾਇਦੇ ਹਨ ਉੱਥੇ ਹੀ ਨੁਕਸਾਨ ਵੀ ਹਨ। ਅੱਜ ਦੇ ਦੌਰ ਵਿਚ ਬੱਚੇ ਫੋਨ ਵਿਚ ਏਨਾ ਜ਼ਿਆਦਾ ਖੋਹ ਜਾਂਦੇ ਹਨ ਕਿ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੀ ਵੀ ਹੋਸ਼ ਨਹੀਂ ਰਹਿੰਦੀ ਅਤੇ ਜਿਸ ਕਾਰਨ ਕਈ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ।

ਅਜਿਹੀਆਂ ਖਬਰਾਂ ਆਏ ਦਿਨ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਪਬਜੀ ਗੇਮ ਖੇਡਦਿਆ ਹੋਇਆ ਦੋ ਭਰਾਵਾਂ ਦੀ ਇਕੱਠਿਆਂ ਹੀ ਇਸ ਤਰਾਂ ਅਚਾਨਕ ਮੌਤ ਹੋਈ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਰਾਜਸਥਾਨ ਦੇ ਅਲਵਰ ਜ਼ਿਲੇ ਤੋਂ ਸਾਹਮਣੇ ਆਈ ਹੈ। ਜਿੱਥੇ ਦੋ ਸਕੇ ਭਰਾਵਾਂ ਦੀ ਰੇਲ ਹਾਦਸੇ ਕਾਰਨ ਮੌਤ ਹੋ ਗਈ ਹੈ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨਾਂ ਦੇ ਪਿਤਾ ਵੱਲੋਂ ਦੱਸਿਆ ਗਿਆ ਹੈ ਕਿ ਉਸ ਦੇ ਦੋ ਬੇਟੇ 22 ਸਾਲਾ ਲੁਕੇਸ਼ਨ ਅਤੇ ਛੋਟਾ ਬੇਟਾ ਰਾਹੁਲ 19 ਸਾਲਾ ਕੋਚਿੰਗ ਲੈਣ ਲਈ ਆਪਣੇ ਰਿਸ਼ਤੇਦਾਰਾਂ ਕੋਲ ਗਏ ਹੋਏ ਸਨ ਜਿੱਥੇ ਉਹ ਰਹਿ ਰਹੇ ਸਨ।

ਦੱਸਿਆ ਗਿਆ ਹੈ ਕਿ ਦੋਨੋ ਹੀ ਨੌਜਵਾਨ ਕਸਬੇ ਦੇ ਨਜ਼ਦੀਕੀ ਰੇਲ ਦੀ ਪਟੜੀ ਉਪਰ ਬੈਠੇ ਹੋਏ ਸ਼ਨੀਵਾਰ ਨੂੰ ਪਬਜੀ ਗੇਮ ਖੇਡ ਰਹੇ ਸਨ। ਉਸ ਦੌਰਾਨ ਹੀ ਦੋਨੋਂ ਭਰਾ ਪਬਜੀ ਗੇਮ ਖੇਡਣ ਵਿਚ ਏਨੇ ਜ਼ਿਆਦਾ ਗੁਆਚ ਗਏ ਕਿ ਉਨ੍ਹਾਂ ਨੂੰ ਆ ਰਹੀ ਟ੍ਰੇਨ ਦਾ ਵੀ ਪਤਾ ਨਹੀਂ ਲੱਗਿਆ। ਜਿਸ ਕਾਰਨ ਦੋਨੋਂ ਭਰਾ ਇਸ ਰੇਲ ਦੀ ਲਪੇਟ ਵਿੱਚ ਆਉਣ ਕਾਰਨ ਇਸ ਹਾਦਸੇ ਦਾ ਸ਼ਿਕਾਰ ਹੋ ਗਏ।

ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ ਹੈ। ਇਸ ਘਟਨਾ ਕਾਰਨ ਪਰਿਵਾਰ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ।

error: Content is protected !!