ਪਿੰਡ ਦੇ ਗ੍ਰੰਥੀ ਸਿੰਘ ਨੇ ਸਪੀਕਰ ’ਤੇ ਅਨਾਊਂਸਮੈਂਟ ਕਰਕੇ ਕਰਤਾ ਇਹ ਖੌਫਨਾਕ ਕਾਂਡ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਜਿੱਥੇ ਅੱਜ ਕੱਲ੍ਹ ਜ਼ਿਆਦਾਤਰ ਨੌਜਵਾਨ ਪੀੜ੍ਹੀ ਆਪਣੀ ਜ਼ਿੰਦਗੀ ਵਿੱਚ ਆਈਆਂ ਪਰੇਸ਼ਾਨੀਆਂ ਤੋਂ ਤੰਗ ਹੋ ਕੇ ਖੁਦਕੁਸ਼ੀ ਦਾ ਰਸਤਾ ਅਪਣਾਉਂਦੀ ਹੈ , ਪਰ ਅਜੋਕੇ ਸਮੇਂ ਵਿੱਚੋਂ ਹਾਲਾਤ ਅਜਿਹੇ ਵੀ ਸਾਹਮਣੇ ਆਉਂਦੇ ਨੇ ਜਿਥੇ ਕੁਝ ਅਜਿਹੇ ਲੋਕਾਂ ਵੱਲੋਂ ਵੀ ਖੁਦਕੁਸ਼ੀ ਦਾ ਰਸਤਾ ਅਪਣਾਇਆ ਜਾਂਦਾ ਹੈ ਜੋ ਦੂਜਿਆਂ ਨੂੰ ਚੰਗਾ ਗਿਆਨ ਦਿੰਦੇ ਹਨ । ਅਜਿਹਾ ਹੀ ਅੱਜ ਇਕ ਮਾਮਲਾ ਹਲਕਾ ਰਾਜਾਸਾਂਸੀ ਦੇ ਪਿੰਡ ਕੋਟਲੀ ਸੱਕਾਂ ਵਿਖੇ ਤੋਂ ਸਾਹਮਣੇ ਆਇਆ ਹੈ । ਜਿੱਥੇ ਕਿ ਇਕ ਗੁਰਦੁਆਰਾ ਸਾਹਿਬ ਦੇ ਪਾਠੀ ਦੇ ਵਲੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟ ਕੀਤੀ ਗਈ ਤੇ ਫਿਰ ਕੁਝ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਗਈ । ਦੱਸ ਦੇਈਏ ਕਿ ਮ੍ਰਿਤਕ ਦੀ ਪਛਾਣ ਨਿਰਮਲ ਸਿੰਘ ਵਾਸੀ ਕੋਟਲੀ ਸੱਕਾਂ ਵਜੋਂ ਹੋਈ ਹੈ ।

ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਨਿਰਮਲ ਸਿੰਘ ਦੇ ਭਰਾ ਨੇ ਪੁਲੀਸ ਨੂੰ ਦਿੱਤੇ ਗਏ ਬਿਆਨਾਂ ਵਿੱਚ ਦੱਸਿਆ ਹੈ ਕਿ ਨਿਰਮਲ ਸਿੰਘ ਗੁਰੂਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾ ਰਿਹਾ ਸੀ । ਪਿਛਲੇ ਕਾਫੀ ਦਿਨਾਂ ਤੋਂ ਉਹ ਪ੍ਰੇਸ਼ਾਨ ਰਹਿ ਰਿਹਾ ਸੀ , ਕਿਉਂਕਿ ਪਿੰਡ ਦੇ ਕੁਝ ਲੋਕਾਂ ਵੱਲੋਂ ਉਸ ਨੂੰ ਸੇਵਾ ਕਰਨ ਤੋਂ ਰੋਕਿਆ ਜਾ ਰਿਹਾ ਸੀ ।

ਇਸ ਦੇ ਚੱਲਦੇ ਨਿਰਮਲ ਸਿੰਘ ਦੇ ਵੱਲੋਂ ਪਹਿਲਾਂ ਪਿੰਡ ਵਿੱਚ ਗੁਰੂ ਘਰ ਦੇ ਵਿੱਚੋਂ ਅਨਾਊਂਸਮੈਂਟ ਕਰ ਕੇ ਜਾਣਕਾਰੀ ਦਿੱਤੀ ਗਈ ਤੇ ਕੁਝ ਵਿਅਕਤੀਆਂ ਦੇ ਨਾਮ ਲਏ । ਜਿਨ੍ਹਾਂ ਵੱਲੋਂ ਨਿਰਮਲ ਸਿੰਘ ਨੂੰ ਗੁਰੂ ਘਰ ਦੇ ਵਿਚ ਸੇਵਾਦਾਰ ਵਜੋਂ ਸੇਵਾ ਨਿਭਾਉਣ ਤੋਂ ਰੋਕਿਆ ਜਾ ਰਿਹਾ ਸੀ । ਜਿਸ ਦੇ ਚੱਲਦੇ ਉਨ੍ਹਾਂ ਦੱਸਿਆ ਕਿ ਮੈਂ ਕਾਫ਼ੀ ਦਿਨਾਂ ਤੋਂ ਇਸ ਵਜ੍ਹਾ ਕਾਰਨ ਪਰੇਸ਼ਾਨ ਹਾਂ , ਜਿਸ ਦੇ ਚੱਲਦੇ ਅੱਜ ਮੈਂ ਖ਼ੁਦਕੁਸ਼ੀ ਕਰਨ ਜਾ ਰਿਹਾ ਹੈ ।

ਜਦੋਂ ਤਕ ਲੋਕ ਗੁਰੂ ਘਰ ਪਹੁੰਚੇ ਉਦੋਂ ਤੱਕ ਨਿਰਮਲ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਲਈ ਸੀ ਤੇ ਜਦੋਂ ਕੁਝ ਲੋਕਾਂ ਦੇ ਵੱਲੋਂ ਮਿਲ ਕੇ ਨਿਰਮਲ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ । ਜਿਸ ਤੋਂ ਬਾਅਦ ਹੁਣ ਪੁਲੀਸ ਵੱਲੋਂ ਮ੍ਰਿਤਕ ਦੇ ਭਰਾ ਦੇ ਬਿਆਨ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

error: Content is protected !!