ਪੁਰਾਣੀਆਂ ਗੱਡੀਆਂ ਰੱਖਣ ਵਾਲਿਆਂ ਲਈ ਆ ਗਈ ਇਹ ਵੱਡੀ ਖਬਰ – ਇਹ ਗੱਡੀਆਂ ਹੋਣਗੀਆਂ ਕਬਾੜ

ਆਈ ਤਾਜਾ ਵੱਡੀ ਖਬਰ

ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ ਕਰੋਨਾ ਦੇ ਕਾਰਨ ਵੀ ਜਦੋਂ ਤਾਲਾਬੰਦੀ ਕੀਤੀ ਗਈ ਸੀ ਤਾਂ ਬਹੁਤ ਸਾਰੇ ਨਿਯਮਾਂ ਵਿੱਚ ਵਾਧਾ ਕਰ ਦਿੱਤਾ ਗਿਆ ਸੀ ਇਨ੍ਹਾਂ ਨੂੰ ਅੱਗੇ ਕੀਤਾ ਗਿਆ ਸੀ। ਤਾਂ ਜੋ ਲੋਕ ਸਮੇਂ ਸਿਰ ਆਪਣਾ ਕੰਮ ਕਰਵਾ ਸਕਣ। ਕਿਉਂਕਿ ਕਰੋਨਾ ਦੇ ਦੌਰ ਵਿੱਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਦੇਸ਼ ਵਿੱਚ ਲੋਕਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਲਈ ਵਾਹਨ ਦੀ ਵਰਤੋਂ ਦੀ ਜ਼ਰੂਰਤ ਪੈਂਦੀ ਹੈ ਅਤੇ ਉਸ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਜਾਣਕਾਰੀਆਂ ਵੀ ਲੋਕਾਂ ਲਈ ਮੁਹਈਆ ਕਰਵਾਈਆਂ ਜਾਂਦੀਆਂ ਹਨ।

ਹੁਣ ਪੁਰਾਣੀਆਂ ਗੱਡੀਆਂ ਰੱਖਣ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਗੱਡੀਆਂ ਹੁਣ ਕਬਾੜ ਹੋਣਗੀਆਂ। ਭਾਰਤ ਵਿੱਚ ਹੁਣ ਰਾਸ਼ਟਰੀ ਆਟੋਮੋਬਾਈਲ ਸਕ੍ਰੀਨਿੰਗ ਨੀਤੀ ਲਾਗੂ ਕੀਤੀ ਜਾ ਰਹੀ ਹੈ। ਹੁਣ 15 ਤੋਂ 20 ਸਾਲ ਪੁਰਾਣੇ ਵਾਹਨਾਂ ਨੂੰ ਸਕਰੈਪ ਕਰਨਾ ਹੋਵੇਗਾ। ਇਸ ਪਾਲਿਸੀ ਦੇ ਨਾਲ ਵਾਹਨ ਮਾਲਕਾਂ ਨੂੰ ਘੱਟ ਵਿੱਤੀ ਨੁਕਸਾਨ ਹੋਵੇਗਾ ਜਿਸ ਨਾਲ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾਵੇਗਾ ਅਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ।

ਸਰਕਾਰ ਵੱਲੋਂ ਇਹ ਆਦੇਸ਼ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਵੀ ਜਾਰੀ ਕੀਤਾ ਗਿਆ ਹੈ ਜਿਸ ਦੇ ਜ਼ਰੀਏ ਅਗਲੇ ਪੰਜ ਸਾਲਾਂ ਵਿਚ 2000 ਕਰੋੜ ਰੁਪਏ ਖਰਚ ਕਰਨ ਦਾ ਟੀਚਾ ਸਰਕਾਰ ਵੱਲੋਂ ਰੱਖਿਆ ਗਿਆ ਹੈ। ਜਿੱਥੇ ਪੁਰਾਣੇ ਵਾਹਨਾਂ ਦੇ ਘੱਟ ਹੋਣ ਨਾਲ ਪ੍ਰਦੂਸ਼ਣ ਵੀ ਘੱਟ ਜਾਵੇਗਾ। ਤੇ ਵਾਤਾਵਰਣ ਨੂੰ ਸਾਫ ਰੱਖਿਆ ਜਾਵੇਗਾ। ਇਸ ਲਈ ਦੇਸ਼ ਦੇ ਲੋਕਾਂ ਲਈ ਘੱਟ ਬਜਟ ਵਿੱਚ ਵਿੱਤ ਮੰਤਰੀ ਵੱਲੋਂ ਨਵੀਂ ਨੀਤੀ ਲਾਗੂ ਕੀਤੀ ਗਈ ਹੈ। ਜਿਸ ਨਾਲ ਲੋਕ ਸੁਰੱਖਿਅਤ ਰਹਿ ਸਕਣਗੇ।

ਏਸ ਲਈ ਆਟੋਮੋਬਾਈਲ ਕੰਪਨੀਆਂ ਵੱਲੋਂ ਨਿਵੇਸ਼ਕਾਂ ਨੂੰ ਨਿਭਾਉਣ ਲਈ ਕਈ ਤਰ੍ਹਾਂ ਦੇ ਏਜੰਡੇ ਪੇਸ਼ ਕੀਤੇ ਗਏ ਹਨ। ਜੋ ਬਾਹਰ 15 ਤੋਂ 20 ਸਾਲ ਪੁਰਾਣੇ ਹੋ ਚੁੱਕੇ ਹਨ ਉਨ੍ਹਾਂ ਨੂੰ ਹੁਣ ਆਟੋਮੈਟਿਕ ਸੈਂਟਰ ਲੈ ਕੇ ਜਾਣਾ ਪਵੇਗਾ। ਪੁਰਾਣੀ ਕਾਰ ਨੂੰ ਸਕਰੈਪ ਕਰਨ ਤੇ ਸਰਟੀਫਿਕੇਟ ਦਿੱਤਾ ਜਾਵੇਗਾ। ਜੋ ਵੀ ਵਿਅਕਤੀ ਆਪਣੇ ਪੁਰਾਣੇ ਵਾਹਨ ਉਪਰ ਸਰਟੀਫਿਕੇਟ ਪ੍ਰਾਪਤ ਕਰ ਲਵੇਗਾ ਉਸ ਨੂੰ ਨਵੇਂ ਵਾਹਨ ਦੀ ਖਰੀਦ ਤੇ ਰਜਿਸਟ੍ਰੇਸ਼ਨ ਲਈ ਕੋਈ ਵੀ ਵਾਧੂ ਚਾਰਜ ਨਹੀਂ ਦੇਣੇ ਪੈਣਗੇ। ਇਸ ਨੀਤੀ ਦਾ ਐਲਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਜਰਾਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕੀਤਾ ਗਿਆ ਹੈ।

error: Content is protected !!