ਪੁੱਤ ਦੀ ਮੌਤ ਤੋਂ ਬਾਅਦ ਸੱਸ ਨੇ ਆਪਣੀ ਵਿਧਵਾ ਨੂੰਹ ਨਾਲ ਜੋ ਕੀਤਾ ਸਾਰੇ ਰਹਿ ਗਏ ਹੈਰਾਨ- ਹੋ ਰਹੀ ਸਾਰੇ ਪਾਸੇ ਚਰਚਾ

ਆਈ ਤਾਜ਼ਾ ਵੱਡੀ ਖਬਰ 

ਹਰ ਲੜਕੀ ਵੱਲੋਂ ਆਪਣੇ ਵਿਆਹ ਨੂੰ ਲੈ ਕੇ ਅਤੇ ਆਪਣੇ ਜੀਵਨ ਸਾਥੀ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਸਜਾਏ ਜਾਂਦੇ ਹਨ। ਉਥੇ ਹੀ ਇਹ ਸੁਪਨੇ ਵੇਖਣ ਵਾਲੀਆਂ ਲੜਕੀਆਂ ਦੇ ਸੁਪਨੇ ਪੂਰੇ ਹੁੰਦੇ ਹਨ। ਜਿੱਥੇ ਰੱਬ ਵੱਲੋਂ ਇਨ੍ਹਾਂ ਸੁਪਨਿਆਂ ਨੂੰ ਜਲਦ ਪੂਰੇ ਕੀਤਾ ਜਾਂਦਾ ਹੈ ਉਥੇ ਹੀ ਇਨ੍ਹਾਂ ਦੀ ਉਮਰ ਕਈ ਜਗ੍ਹਾ ਉਪਰ ਘੱਟ ਲਿਖ ਦਿੱਤੀ ਜਾਂਦੀ ਹੈ। ਮਾਪਿਆਂ ਵੱਲੋਂ ਜਿੱਥੇ ਆਪਣੀਆਂ ਧੀਆਂ ਨੂੰ ਬਿਹਤਰ ਭਵਿੱਖ ਲਈ ਵਿਆਹ ਕਰਕੇ ਸਹੁਰੇ ਘਰ ਵਿਦਾ ਕੀਤਾ ਜਾਂਦਾ ਹੈ। ਉੱਥੇ ਜਾ ਕੇ ਉਨ੍ਹਾਂ ਵੱਲੋਂ ਆਪਣੀ ਜਿੰਦਗੀ ਦੀ ਨਵੀ ਸ਼ੁਰੂਆਤ ਕੀਤੀ ਜਾਂਦੀ ਹੈ। ਕਈ ਸਹੁਰੇ ਪਰਿਵਾਰ ਵੱਲੋਂ ਜਿਥੇ ਉਨ੍ਹਾਂ ਲੜਕੀਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਉਥੇ ਹੀ ਕੁਝ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਥੇ ਸਹੁਰੇ ਪਰਿਵਾਰ ਵੱਲੋਂ ਆਪਣੀਆਂ ਨੂੰਹਾਂ ਨੂੰ ਧੀ ਸਮਝ ਕੇ ਜਿੰਮੇਵਾਰੀਆਂ ਨਿਭਾਈਆਂ ਜਾਂਦੀਆਂ ਹਨ। ਇਸ ਤਰ੍ਹਾਂ ਦੇ ਮਾਮਲੇ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਰਾਮਗੜ ਸ਼ੇਖਾਂਵਾਟੀ ਦੇ ਢਾਢਣ ਪਿੰਡ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਸੱਸ ਵੱਲੋਂ ਆਪਣੀ ਵਿਧਵਾ ਨੂੰਹ ਨੂੰ ਧੀ ਬਣਾ ਕੇ ਵਿਦਾ ਕੀਤਾ ਗਿਆ ਹੈ। ਜਿੱਥੇ ਇਸ ਪਿੰਡ ਦੀ ਰਹਿਣ ਵਾਲੀ ਕਮਲਾ ਦੇਵੀ ਦੇ ਬੇਟੇ ਸ਼ੁਭਮ ਦਾ ਵਿਆਹ 25 ਮਈ 2016 ਨੂੰ ਕੀਤਾ ਗਿਆ ਸੀ। ਸ਼ੁਭਮ ਅਤੇ ਸੁਨੀਲਾ ਇਕ ਪ੍ਰੋਗਰਾਮ ਵਿਚ ਮਿਲੇ ਸਨ। ਜਿਸ ਬਾਰੇ ਸ਼ੁਭਮ ਵੱਲੋ ਆਪਣੇ ਪਰਿਵਾਰ ਨੂੰ ਉਸ ਲੜਕੀ ਬਾਰੇ ਦੱਸਿਆ ਗਿਆ ਅਤੇ ਉਨ੍ਹਾਂ ਵੱਲੋਂ ਵਿਆਹ ਪੱਕਾ ਕੀਤਾ ਗਿਆ। ਜਦ ਕਿ ਲੜਕੀ ਦੇ ਘਰ ਦੀ ਆਰਥਿਕ ਸਥਿਤੀ ਨਾ ਠੀਕ ਹੋਣ ਕਾਰਨ ਲੜਕੇ ਪਰਿਵਾਰ ਵੱਲੋਂ ਬਿਨਾਂ ਦਾਜ ਦਹੇਜ ਤੋਂ ਵਿਆਹ ਕੀਤਾ ਗਿਆ ਸੀ।

ਉਥੇ ਹੀ MBBS ਦੀ ਪੜ੍ਹਾਈ ਕਰਨ ਵਾਸਤੇ ਸ਼ੁਭਮ ਕਿਰਗੀਸਤਾਨ ਚਲਾ ਗਿਆ। ਜਿੱਥੇ ਨਵੰਬਰ 2016 ਵਿਚ ਉਸ ਦੀ ਬ੍ਰੇਨ ਸਟਰੋਕ ਨਾਲ ਮੌਤ ਹੋ ਗਈ। ਜਿਸ ਤੋਂ ਬਾਅਦ ਸੁਨੀਲਾ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਆਪਣੀ ਧੀ ਬਣਾ ਕੇ ਅਗਲੀ ਪੜ੍ਹਾਈ ਕਰਾਈ ਗਈ ਅਤੇ ਲੈਕਚਰਾਰ ਬਣਾਇਆ ਗਿਆ।

ਹੁਣ ਪੰਜ ਸਾਲ ਬਾਅਦ ਸੱਸ ਵੱਲੋਂ ਆਪਣੀ ਨੂੰਹ ਦਾ ਵਿਆਹ ਧੂਮ-ਧਾਮ ਨਾਲ ਕਰ ਦਿੱਤਾ ਗਿਆ ਹੈ। ਉਥੇ ਹੀ ਨੂੰਹ ਵੱਲੋਂ ਵੀ ਆਪਣੇ ਸਹੁਰੇ ਪਰਿਵਾਰ ਦੀ ਰੀਫ ਕੀਤੀ ਜਾ ਰਹੀ ਹੈ ਜਿਨ੍ਹਾਂ ਵੱਲੋਂ ਉਸ ਨੂੰ ਪੜ੍ਹਾਇਆ-ਲਿਖਾਇਆ ਗਿਆ ਅਤੇ ਆਪਣੀ ਬੇਟੀ ਬਣਾ ਕੇ ਵਿਦਾ ਕੀਤਾ ਗਿਆ ਹੈ। ਇਸ ਸਾਰੇ ਮਾਮਲੇ ਦੀ ਚਰਚਾ ਹੋ ਰਹੀ ਹੈ।

error: Content is protected !!