ਪੈ ਗਿਆ ਇਹ ਪੁਆੜਾ ਵਟਸਐਪ ਤੇ – ਪੰਜਾਬੀ ਕੁੜੀ ਦਾ ਕਨੇਡਾ ਜਾਣ ਦਾ ਸੁਪਨਾ ਇਸ ਤਰਾਂ ਟੁਟਿਆ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿੱਚ ਪੰਜਾਬੀ ਬਹੁਤ ਸਾਰੇ ਨੌਜਵਾਨ ਪੀੜ੍ਹੀ ਵੱਲੋਂ ਵਿਦੇਸ਼ ਜਾਣ ਦਾ ਸੁਪਨਾ ਦੇਖਿਆ ਜਾਂਦਾ ਹੈ। ਜਿੱਥੇ ਅੱਜ ਦੇ ਦੌਰ ਵਿਚ ਬਹੁਤ ਸਾਰੇ ਨੌਜਵਾਨ ਵਿਆਹ ਕਰਾ ਕੇ ਵਿਦੇਸ਼ਾਂ ਵਿਚ ਜਾ ਰਹੇ ਹਨ। ਉਥੇ ਵੀ ਬਹੁਤ ਸਾਰੇ ਨੌਜਵਾਨ ਵਿਆਹ ਤੋਂ ਬਾਅਦ ਵੀ ਪੜਾਈ ਦੇ ਤੌਰ ਤੇ ਵਿਦੇਸ਼ ਦਾ ਰੁੱਖ ਕਰਦੇ ਹਨ। ਵਿਦੇਸ਼ ਜਾਣ ਪਿੱਛੋਂ ਬਹੁਤ ਸਾਰੇ ਨੌਜਵਾਨ ਵਲੋ ਆਪਣੇ ਜੀਵਨ ਸਾਥੀ ਨੂੰ ਵਿਦੇਸ਼ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਬਹੁਤ ਸਾਰੇ ਪਰਿਵਾਰਕ ਰਿਸ਼ਤਿਆਂ ਦੇ ਟੁੱਟਣ ਦਾ ਕਾਰਨ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਬਣਦਾ ਜਾ ਰਿਹਾ ਹੈ। ਜਿਸ ਸੋਸ਼ਲ ਮੀਡੀਆ ਦੇ ਜ਼ਰੀਏ ਦੁਨੀਆ ਦੀ ਹਰ ਇੱਕ ਖਬਰ ਮਿਲ ਜਾਂਦੀ ਹੈ।

ਉਥੇ ਹੀ ਕੁਝ ਪਰਿਵਾਰਕ ਵਿਵਾਦ ਇਸ ਕਦਰ ਵਧ ਜਾਂਦੇ ਹਨ। ਜਿਸ ਕਾਰਨ ਕਈ ਰਿਸ਼ਤੇ ਖਰਾਬ ਹੋ ਜਾਂਦੇ ਹਨ। ਹੁਣ ਇੱਥੇ ਵਟਸ ਐਪ ਦੇ ਕਾਰਨ ਕੁੜੀ ਦਾ ਕੈਨੇਡਾ ਜਾਣ ਦਾ ਸੁਪਨਾ ਟੁੱਟ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੁਲਾਪੁਰ ਦਾਖਾ ਦੇ ਅਧੀਨ ਆਉਂਦੇ ਪਿੰਡ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਵਿਆਹੁਤਾ ਨੌਜਵਾਨ ਲੜਕੀ ਵੱਲੋਂ ਆਪਣੇ ਕੈਨੇਡਾ ਪਤੀ ਵੱਲੋਂ ਉਸ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਗਈ ਹੈ।

ਸ਼ਿਕਾਇਤਕਰਤਾ ਮਨਜੀਤ ਕੌਰ ਨੇ ਦੱਸਿਆ ਹੈ ਕਿ ਪਿਛਲੇ ਸਾਲ 15 ਜਨਵਰੀ 2020 ਨੂੰ ਉਸ ਦਾ ਵਿਆਹ ਪਿੰਡ ਗੁੜ੍ਹੇ ਨਿਵਾਸੀ ਅਜੇ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਪਿੱਛੋਂ ਸਾਰਾ ਪਰਿਵਾਰ 26 ਫਰਵਰੀ 2020 ਨੂੰ ਕੈਨੇਡਾ ਵਾਪਸ ਪਰਤ ਗਿਆ ਸੀ। ਜਿਨ੍ਹਾਂ ਵੱਲੋਂ ਮਨਜੀਤ ਕੌਰ ਨੂੰ ਬੁਲਾਉਣ ਵਾਸਤੇ ਫਾਈਲ ਲਗਾ ਦਿੱਤੀ ਗਈ ਸੀ। ਉਥੇ ਹੀ ਪਤੀ ਪਤਨੀ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਵਟਸਐਪ ਉੱਪਰ ਝਗੜਾ ਹੋ ਗਿਆ ਸੀ। ਜਿਸ ਕਾਰਨ ਪਤੀ-ਪਤਨੀ ਵਿਚਕਾਰ ਆਪਸੀ ਗੱਲਬਾਤ ਏਨੀ ਵੱਧ ਗਈ ਕਿ ਪਤੀ ਵੱਲੋਂ ਆਪਣੀ ਪਤਨੀ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਗਈ।

ਜਿੱਥੇ ਪਤਨੀ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਗਿਆ ਉਥੇ ਹੀ ਉਸ ਨੂੰ ਕੈਨੇਡਾ ਬੁਲਾਉਣ ਲਈ ਲਗਾਈ ਗਈ ਫ਼ਾਇਲ ਤੇ ਵੀ ਰੋਕ ਲਗਾ ਦਿੱਤੀ ਗਈ। ਜਿਸ ਕਾਰਨ ਮਾਨਸਿਕ ਤਣਾਅ ਦੇ ਚਲਦੇ ਹੋਏ ਲੜਕੀ ਵੱਲੋਂ ਥਾਣਾ ਦਾਖਾ ਦੇ ਵਿਚ ਧਾਰਾ 498 ਅਧੀਨ ਕੇਸ ਦਰਜ ਕਰਵਾਇਆ ਗਿਆ ਹੈ। ਉੱਥੇ ਹੀ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!