ਪ੍ਰਧਾਨ ਮੰਤਰੀ ਮੋਦੀ ਦੀ ਮਾਂ ਹੀਰਾਬੇਨ ਮੋਦੀ ਨੂੰ ਲੈ ਕੇ ਹੁਣ ਕਿਸਾਨ ਸੰਘਰਸ਼ ਤੋਂ ਆ ਗਈ ਇਹ ਵੱਡੀ ਖਬਰ

ਤਾਜਾ ਵੱਡੀ ਖਬਰ

ਦੇਸ਼ ਦੇ ਅੰਦਰ ਭਾਰਤ ਸਰਕਾਰ ਵੱਲੋਂ ਸੋਧ ਕਰ ਜਾਰੀ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਇੱਕ ਵਿਵਾਦ ਪਛੜਿਆ ਹੋਇਆ ਹੈ ਜਿਸ ਦੇ ਲਈ ਕਿਸਾਨਾਂ ਵੱਲੋਂ ਖੇਤੀ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਹੈ। ਦੋਵਾਂ ਧਿਰਾਂ ਦੇ ਦਰਮਿਆਨ ਇਸ ਮਸਲੇ ਦੇ ਹੱਲ ਲਈ 11 ਵਾਰ ਬੈਠਕਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਅਜੇ ਤਕ ਇਸ ਦਾ ਹੱਲ ਨਹੀਂ ਨਿਕਲਿਆ ਪਾਇਆ। ਇਸ ਸਬੰਧੀ ਕਈ ਲੋਕਾਂ ਵੱਲੋਂ ਵਿਚੋਲਗਿਰੀ ਕਰਦੇ ਹੋਏ ਦੋਵਾਂ ਧਿਰਾਂ ਦੀ ਆਪਸ ਦੇ ਵਿੱਚ ਇਸ ਮਸਲੇ ਉੱਪਰ ਸਹਿਮਤੀ ਕਰਵਾਉਣ ਲਈ ਕਈ ਕੋਸ਼ਿਸ਼ਾਂ ਵੀ ਕੀਤੀਆਂ ਜਾ ਚੁੱਕੀਆਂ ਹਨ।

ਵੱਖ ਵੱਖ ਲੋਕਾਂ ਵੱਲੋਂ ਦਿੱਤੇ ਗਏ ਸੁਝਾਅ ਵੀ ਇਸ ਨੂੰ ਹੱਲ ਕਰਨ ਦੇ ਲਈ ਉਪਯੋਗੀ ਸਾਬਤ ਨਹੀਂ ਹੋ ਰਹੇ। ਇਸੇ ਕਾਰਨ ਹੀ ਹੁਣ ਪੰਜਾਬ ਦੇ ਗੁਰੂਹਰਸਹਾਏ ਸ਼ਹਿਰ ਦੇ ਨਜ਼ਦੀਕ ਪੈਂਦੇ ਪਿੰਡ ਗੋਲੂ ਕਾ ਮੋੜ ਦੇ ਹਰਪ੍ਰੀਤ ਨਾਮਕ ਕਿਸਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬੇਨ ਮੋਦੀ ਨੂੰ ਭਰੇ ਮਨ ਦੇ ਨਾਲ ਪੱਤਰ ਲਿਖਿਆ ਹੈ। ਜਿਸ ਵਿਚ ਉਸ ਨੇ ਲਿਖਿਆ ਕਿ ਦੇਸ਼ ਦਾ ਅੰਨਦਾਤਾ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੜਕਾਂ ਉਪਰ ਦਿਨ ਕੱਟ ਰਿਹਾ ਹੈ।

ਇਸ ਕੜਾਕੇ ਦੀ ਠੰਢ ਵਿਚ ਸੜਕਾਂ ਉਪਰ ਪ੍ਰਦਰਸ਼ਨ ਕਰ ਰਹੇ 90 ਤੋਂ 95 ਸਾਲ ਦੇ ਬਜ਼ੁਰਗ ਬਾਬੇ ਅਤੇ ਬੀਬੀਆਂ ਤੋਂ ਇਲਾਵਾ ਬੱਚੇ ਅਤੇ ਨੌਜਵਾਨ ਵੀ ਸ਼ਾਮਲ ਹਨ। ਜਿਸ ਕਾਰਨ ਕਈ ਲੋਕ ਬੀਮਾਰ ਹੋਏ ਹਨ ਅਤੇ ਕਈ ਸ਼ਹੀਦ ਹੋ ਚੁੱਕੇ ਹਨ। ਇਸ ਪੂਰੇ ਦੇਸ਼ ਦੇ ਅੰਦੋਲਨ ਨੂੰ ਸਰਕਾਰ ਅਤੇ ਕੁਝ ਲੋਕਾਂ ਵੱਲੋਂ ਅੱਤਵਾਦੀ ਖਾਲਿਸਤਾਨੀ ਅਤੇ ਟੁਕੜਾ-ਟੁਕੜਾ ਗੈਂਗ ਕਹਿ ਕੇ ਬੁਲਾਇਆ ਜਾ ਰਿਹਾ ਹੈ। ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ 90 ਫੀਸਦੀ ਕੁਰਬਾਨੀਆਂ ਪੰਜਾਬੀਆਂ ਦੀਆਂ ਹਨ ਪਰ ਫਿਰ ਵੀ ਇਸ ਦੇ ਬਦਲੇ ਪੰਜਾਬੀਆਂ ਨੇ ਦੇਸ਼ ਤੋਂ ਕੁਝ ਨਹੀਂ ਮੰਗਿਆ।

ਇਸ ਦੇ ਨਾਲ ਹਰਪ੍ਰੀਤ ਨੇ ਦੇਸ਼ ਖਾਤਰ 19 ਸਾਲਾਂ ਦੀ ਉਮਰ ਵਿਚ ਸ਼ਹੀਦ ਹੋਣ ਵਾਲੇ ਕਰਤਾਰ ਸਿੰਘ ਸਰਾਭਾ ਦੇ ਬਾਰੇ ਹੋਏ ਲਿਖਦਿਆਂ ਕਿਹਾ ਕਿ ਉਹ ਵੀ ਪੰਜਾਬ ਦੇ ਕਿਸਾਨ ਦਾ ਪੁੱਤਰ ਸੀ। ਇਸ ਪੱਤਰ ਰਾਹੀਂ ਮੈਨੂੰ ਇਹ ਆਸ ਹੈ ਕਿ ਤੁਸੀਂ ਆਪਣੇ ਪੁੱਤਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਆਖੋਗੇ। ਕਿਉਂਕਿ ਇਨਸਾਨ ਕਿਸੇ ਨੂੰ ਵੀ ਮਨਾਂ ਕਰ ਸਕਦਾ ਹੈ ਪਰ ਆਪਣੀ ਮਾਂ ਨੂੰ ਨਹੀਂ। ਮਾਂ ਆਪਣੇ ਬੱਚੇ ਨੂੰ ਡਾਂਟ ਕੇ ਵੀ ਹੁਕਮ ਦੇ ਸਕਦੀ ਹੈ ਅਤੇ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਇਹ ਕਾਨੂੰਨ ਵਾਪਸ ਲੈ ਲੈਂਦੇ ਹਨ ਤਾਂ ਇਸ ਨਾਲ ਦੇਸ਼ ਦੀ ਹੀ ਜਿੱਤ ਹੋਵੇਗੀ ਕੋਈ ਵੀ ਹਾਰੇਗਾ ਨਹੀਂ।

error: Content is protected !!