ਪ੍ਰਧਾਨ ਮੰਤਰੀ ਮੋਦੀ ਦੇ ਕਾਫਲਾ ਫਸਣ ਵਾਲੀ ਜਗ੍ਹਾ ਦੇ ਲਾਗਿਓਂ ਮਿਲੀ ਇਹ ਚੀਜ ਪਈਆਂ ਭਾਜੜਾਂ

ਆਈ ਤਾਜ਼ਾ ਵੱਡੀ ਖਬਰ 

ਪੰਜਾਬੀ ਚ ਚੋਣਾਂ ਦਾ ਮਾਹੌਲ ਹੋਣ ਤੇ ਸਿਆਸੀ ਹਲਚਲ ਤੇਜ਼ ਹੋਈ ਹੈ ਉਥੇ ਹੀ ਬੀਤੇ ਦਿਨੀਂ 5 ਜਨਵਰੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਨ ਫਿਰੋਜ਼ਪੁਰ ਆਏ ਸਨ। ਜਿੱਥੇ ਮੋਦੀ ਦੇ ਆਉਣ ਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਰਸਤਿਆਂ ਨੂੰ ਬੰਦ ਕੀਤਾ ਗਿਆ ਤਾਂ ਜੋ ਲੋਕ ਰੈਲੀ ਵਿਚ ਨਾ ਪਹੁੰਚ ਸਕਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ ਜਿੱਥੇ ਬਾਈਪਾਸ ਉਪਰ 15 ਤੋਂ 20 ਮਿੰਟ ਰੁਕਿਆ ਰਿਹਾ। ਉਥੇ ਹੀ ਉਨ੍ਹਾਂ ਵੱਲੋਂ ਰੈਲੀ ਨੂੰ ਰੱਦ ਕਰਕੇ ਵਾਪਸ ਦਿੱਲੀ ਚਲੇ ਜਾਣ ਦਾ ਐਲਾਨ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਅਜੇ ਵੀ ਜਾਰੀ ਹੈ ਜਿਸ ਨਾਲ ਜੁੜੇ ਹੋਏ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ 15 ਤੋਂ 20 ਮਿੰਟ ਲਈ ਰੁਕਿਆ ਸੀ ਉਥੇ ਹੀ ਇਸ ਚੀਜ਼ ਦੇ ਸਾਹਮਣੇ ਆਉਣ ਤੇ ਭਾਜੜਾਂ ਪੈ ਗਈਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਨਰਿੰਦਰ ਮੋਦੀ ਦਾ ਕਾਫਲਾ ਫਿਰੋਜਪੁਰ ਪਹੁੰਚਿਆ ਸੀ। ਉਥੇ ਹੀ ਸਤਲੁਜ ਦਰਿਆ ਦੇ ਮਮਦੋਟ ਇਲਾਕੇ ਤੋਂ ਇਕ ਪਾਕਿਸਤਾਨੀ ਕਿਸ਼ਤੀ ਬਰਾਮਦ ਹੋਈ ਹੈ। ਜਿਸ ਨੂੰ ਲੈ ਕੇ ਇਹ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਪੰਜਾਬ ਸਰਕਾਰ ਵੱਲੋਂ ਨਰਿੰਦਰ ਮੋਦੀ ਦੇ ਕਾਫਲੇ ਦੀ ਸੁਰੱਖਿਆ ਨੂੰ ਲੈ ਕੇ ਅਣਗਹਿਲੀ ਵਰਤੀ ਗਈ ਹੈ। ਉਥੇ ਹੀ ਇਸ ਕਿਸ਼ਤੀ ਬਾਰੇ ਬੀਐਸਐਫ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਕਿਸ਼ਤੀ ਸਤਲੁਜ ਦਰਿਆ ਦੇ ਰਸਤੇ ਪਾਕਿਸਤਾਨ ਤੋਂ ਭਾਰਤ ਵਿਚ ਦਾਖਲ ਹੋਈ ਹੋਵੇਗੀ। ਜਿੱਥੇ ਪਹਿਲਾਂ ਹੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ।

ਉੱਥੇ ਹੀ ਹੁਣ ਇਸ ਮਾਮਲੇ ਦੇ ਨਾਲ ਇਹ ਮਾਮਲਾ ਵੀ ਜੁੜ ਗਿਆ ਹੈ ਜਿੱਥੇ ਪਾਕਿਸਤਾਨੀ ਕਿਸ਼ਤੀ ਬਰਾਮਦ ਹੋਈ ਹੈ। ਕਿਉਂਕਿ ਫਿਰੋਜ਼ਪੁਰ ਦੇ ਵਿੱਚ ਸਰਹੱਦੀ ਖੇਤਰ ਹੋਣ ਦੇ ਕਾਰਨ ਅੱਤਵਾਦੀ ਸੰਗਠਨਾਂ ਵੱਲੋਂ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ।

ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਬੀਐਸਐਫ ਵੱਲੋਂ ਆਲੇ-ਦੁਆਲੇ ਦੇ ਪਿੰਡਾਂ ਅਤੇ ਇਲਾਕਿਆਂ ਵਿੱਚ ਤਲਾਸ਼ੀ ਲੈਣੀ ਸ਼ੁਰੂ ਕੀਤੀ ਗਈ ਹੈ ਕਿ ਇਸ ਕਿਸ਼ਤੀ ਰਾਹੀਂ ਕੋਈ ਪਾਕਿਸਤਾਨੀ ਡਰੱਗਜ਼ ਜਾਂ ਹਥਿਆਰ ਭੇਜਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ। ਬੀਐਸਐਫ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕਰਨ ਲਈ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਹੈ।

error: Content is protected !!