ਪੰਜਾਬੀਆਂ ਦੀ ਲੱਗ ਗਈ ਲਾਟਰੀ ਅਮਰੀਕਾ ਨੇ ਕੱਚੇ ਬੰਦਿਆਂ ਲਈ ਕਰਤਾ ਇਹ ਹੁਕਮ – ਪੰਜਾਬ ਚ ਛਾਈ ਖੁਸ਼ੀ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿਚ ਜਾਣ ਦਾ ਸੁਪਨਾ ਵੇਖਿਆ ਜਾਂਦਾ ਹੈ। ਪਰ ਉਸ ਦੇਸ਼ ਵਿੱਚ ਜਾ ਕੇ ਲੋਕਾਂ ਨੂੰ ਪੱਕੇ ਹੋਣ ਲਈ ਭਾਰੀ ਜੱਦੋਜਹਿਦ ਕਰਨੀ ਪੈਂਦੀ ਹੈ ਅਤੇ ਕਈ ਤਰਾਂ ਦੀਆਂ ਮੁਸ਼ਕਲਾਂ ਦੇ ਦੌਰ ਵਿਚੋਂ ਗੁਜ਼ਰਨਾ ਪੈਂਦਾ ਹੈ। ਉਥੇ ਤੱਕ ਪਹੁੰਚਣ ਲਈ ਬਹੁਤ ਸਾਰੇ ਲੋਕਾਂ ਵੱਲੋਂ ਕਾਨੂੰਨੀ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਰਸਤੇ ਅਪਣਾਏ ਜਾਂਦੇ ਹਨ। ਉੱਥੇ ਜਾ ਕੇ ਵੀ ਉਨ੍ਹਾਂ ਨੂੰ ਹਰ ਪਲ ਇਹ ਡਰ ਬਣਿਆ ਰਹਿੰਦਾ ਹੈ ਕਿ ਉਨ੍ਹਾਂ ਨੂੰ ਕੋਈ ਗ੍ਰਿਫਤਾਰ ਨਾ ਕਰ ਲਵੇ। ਅਮਰੀਕਾ ਦੀ ਸਰਕਾਰ ਵੱਲੋਂ ਜਿੱਥੇ ਬਹੁਤ ਸਾਰੇ ਸਖਤ ਨਿਯਮ ਲਾਗੂ ਕੀਤੇ ਗਏ ਹਨ। ਉੱਥੇ ਹੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੀ ਇਮੀਗ੍ਰੇਸ਼ਨ ਨੀਤੀਆਂ ਨੂੰ ਬਹੁਤ ਜ਼ਿਆਦਾ ਤਬਦੀਲ ਕਰ ਦਿੱਤਾ ਗਿਆ ਸੀ।

ਪਰ ਰਾਸ਼ਟਰਪਤੀ ਜੋ ਬਾਈਡੇਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਲਾਗੂ ਕੀਤੀਆਂ ਗਈਆਂ ਉਨ੍ਹਾਂ ਨੀਤੀਆਂ ਵਿੱਚ ਕਾਫੀ ਤਬਦੀਲੀ ਕੀਤੀ ਗਈ ਹੈ। ਹੁਣ ਪੰਜਾਬੀਆਂ ਦੀ ਅਮਰੀਕਾ ਵਿੱਚ ਲਾਟਰੀ ਲੱਗ ਰਹੀ ਹੈ ਜਿੱਥੇ ਕੱਚੇ ਬੰਦਿਆਂ ਲਈ ਇਹ ਹੁਕਮ ਜਾਰੀ ਕਰ ਦਿੱਤੇ ਗਏ ਹਨ ਜਿਸ ਨਾਲ ਪੰਜਾਬੀਆਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਵੱਲੋਂ ਜਿੱਥੇ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਪਹਿਲੀਆਂ ਨੀਤੀਆਂ ਦੇ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ।

ਰਾਸ਼ਟਰਪਤੀ ਵੱਲੋਂ ਕੀਤੇ ਗਏ ਇਨ੍ਹਾਂ ਯਤਨਾਂ ਸਦਕਾ ਅਮਰੀਕਾ ਵਿਚ ਗ਼ੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਬਹੁਤ ਸਾਰੇ ਪ੍ਰਵਾਸੀਆਂ ਦੀ ਲਾਟਰੀ ਲੱਗ ਗਈ ਹੈ। ਇਸ ਨੀਤੀ ਦੇ ਤਹਿਤ ਬਹੁਤ ਸਾਰੇ ਪੰਜਾਬੀਆਂ ਦੇ ਸੁਪਨੇ ਅਮਰੀਕਾ ਵਿੱਚ ਪੱਕੇ ਤੌਰ ਤੇ ਵਸਣ ਲਈ ਪੂਰੇ ਹੋ ਜਾਣਗੇ। ਉਹ ਰਾਸ਼ਟਰਪਤੀ ਵੱਲੋਂ ਲਾਗੂ ਕੀਤੇ ਗਏ ਨਵੇਂ ਆਦੇਸ਼ਾਂ ਦੇ ਅਨੁਸਾਰ ਇਮੀਗ੍ਰੇਸ਼ਨ ਵਾਲ਼ਿਆਂ ਵੱਲੋਂ ਉਹਨਾਂ ਪਰਵਾਸੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਜੋ ਗੈਰ-ਕਨੂੰਨੀ ਢੰਗ ਨਾਲ ਅਮਰੀਕਾ ਵਿਚ ਰਹਿ ਰਹੇ ਹਨ।

ਸਿਰਫ਼ ਉਹਨਾਂ ਲੋਕਾਂ ਨੂੰ ਇਮੀਗ੍ਰੇਸ਼ਨ ਵੱਲੋਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜੋ ਅਪਰਾਧਿਕ ਮਾਮਲਿਆ ਨਾਲ ਜੁੜੇ ਹੋਣ ਜਿਵੇਂ ਕਿ ਕਤਲ ਵਰਗੇ ਅਪਰਾਧਿਕ ਮਾਮਲੇ, ਜਾਸੂਸੀ ਅਤੇ ਅੱਤਵਾਦ ਆਦਿ ਸ਼ਾਮਲ ਹਨ। ਉੱਥੇ ਹੀ ਅਮਰੀਕਾ ਸਰਕਾਰ ਵੱਲੋਂ ਨਵੀਂ ਨੀਤੀ ਦਾ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਵੇਗਾ ਜੋ ਕਿ 31 ਅਕਤੂਬਰ 2020 ਤੋਂ ਪਹਿਲਾਂ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਆਏ ਹੋਏ ਹਨ। ਅਮਰੀਕਾ ਵਿੱਚ 29 ਨਵੰਬਰ ਤੋਂ ਇਸ ਨਵੀਂ ਨੀਤੀ ਨੂੰ ਲਾਗੂ ਕੀਤਾ ਜਾ ਰਿਹਾ ਹੈ।

error: Content is protected !!