ਪੰਜਾਬੀਆਂ ਲਈ ਆ ਗਈ ਇਹ ਵੱਡੀ ਖੁਸ਼ਖਬਰੀ CM ਚੰਨੀ 15 ਨਵੰਬਰ ਨੂੰ ਕਰਨਗੇ ਇਹ ਕੰਮ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਆਪਣੇ ਅਹੁੱਦੇ ਤੇ ਬਿਰਾਜਮਾਨ ਹੁੰਦੇ ਹੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੇ ਐਲਾਨ ਕੀਤੇ ਗਏ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਸਾਨਾਂ ਦੇ ਹਿਤੈਸ਼ੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕਰਨ ਵਾਲੇ ਮੁੱਖ ਮੰਤਰੀ ਦਾ ਦਰਜਾ ਦਿੱਤਾ ਜਾ ਰਿਹਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਿੱਥੇ ਲੋਕਾਂ ਦੇ ਹਿੱਤਾਂ ਤੇ ਸੁਰੱਖਿਆ ਨੂੰ ਦੇਖਦੇ ਹੋਏ ਕਈ ਤਰ੍ਹਾਂ ਦੇ ਐਲਾਨ ਕੀਤੇ ਹਨ। ਉੱਥੇ ਹੀ ਬਹੁਤ ਸਾਰੀਆਂ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਸਦਕਾ ਲੋਕਾਂ ਦੀ ਆਰਥਿਕ ਤੰਗੀ ਨੂੰ ਖ਼ਤਮ ਕੀਤਾ ਜਾ ਸਕੇ। ਇਸ ਤੋਂ ਇਲਾਵਾ ਹੋਰ ਵੀ ਪੰਜਾਬ ਨਿਵਾਸੀਆਂ ਲਈ ਕਈ ਵੱਡੇ ਐਲਾਨ ਕੀਤੇ ਹਨ।

ਹੁਣ ਪੰਜਾਬੀਆਂ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 15 ਨਵੰਬਰ ਤੋਂ ਇਹ ਕੰਮ ਸ਼ੁਰੂ ਕੀਤੇ ਜਾਣ ਦੀ ਖੁਸ਼ਖਬਰੀ ਸਾਹਮਣੇ ਆਈ ਹੈ। ਪੰਜਾਬ ਵਿੱਚ ਜਿੱਥੇ ਪਹਿਲਾਂ ਹੀ ਲੋਕਾਂ ਨੂੰ ਹਵਾਈ ਸੇਵਾਵਾਂ ਪ੍ਰਦਾਨ ਕਰਨ ਲਈ ਹਵਾਈ ਅੱਡਿਆਂ ਦਾ ਨਿਰਮਾਣ ਕੀਤਾ ਗਿਆ ਹੈ। ਉਥੇ ਹੀ ਮਹਾਂਨਗਰ ਲੁਧਿਆਣਾ ਦੇ ਅਧੀਨ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਚਾਰ ਦਿਵਾਰੀ ਅਤੇ ਸੜਕ ਦੀ ਉਸਾਰੀ ਦਾ ਕੰਮ ਹਲਵਾਰਾ ਵਿਚ ਖਤਮ ਕਰ ਲਿਆ ਗਿਆ ਹੈ। ਮੰਡੀ ਬੋਰਡ ਵੱਲੋਂ ਰਾਏਕੋਟ ਮੇਨ ਰੋਡ ਤੋਂ ਪਿੰਡ ਇੰਟੀਆਣਾ ਜੀਜੀਐਸ ਮਾਰਗ ਤੱਕ ਸੜਕ ਬਣਾਈ ਗਈ ਹੈ ਜੋ ਕਿ 5.10 ਕਿਲੋਮੀਟਰ ਹੈ। ਸੜਕ ਦੇ ਨਿਰਮਾਣ ਦੇ ਕੰਮ ਦੀ ਜ਼ਿੰਮੇਵਾਰੀ ਸਰਕਾਰ ਵੱਲੋਂ ਮੰਡੀ ਬੋਰਡ ਨੂੰ ਸੌਂਪੀ ਗਈ ਸੀ।

ਉੱਥੇ ਹੀ ਸਾਰਾ ਹੀ ਕੰਮ ਮੁਕੰਮਲ ਹੋ ਚੁੱਕਾ ਹੈ , ਇਸ ਸੜਕ ਦੇ ਨਿਰਮਾਣ ਉਤੇ 8.33 ਕਰੋੜ ਰੁਪਏ ਦੀ ਲਾਗਤ ਆਈ ਹੈ। ਹੁਣ ਹਵਾਈ ਅੱਡੇ ਅੰਦਰ ਵੀ 15 ਨਵੰਬਰ ਤੋਂ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਪਹਿਲੇ ਪੜਾਅ ਵਿੱਚ ਕਾਰਗੋ ਟਰਮੀਨਲ ਦੀ ਉਸਾਰੀ ਦਾ ਕੰਮ ਸ਼ੁਰੂ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਇਸ ਕੰਮ ਦਾ ਐਲਾਨ ਕੀਤੇ ਜਾਣ ਸਮੇਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਹਵਾਈ ਅੱਡੇ ਤੋਂ ਅਗਲੇ ਸਾਲ ਘਰੇਲੂ ਉਡਾਣਾਂ ਨੂੰ ਜੁਲਾਈ 2022 ਵਿੱਚ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ।

ਹਵਾਈ ਅੱਡੇ ਤੇ ਇਸ ਕੰਮ ਦੇ ਪ੍ਰੋਜੈਕਟ ਲਈ ਏਅਰਪੋਰਟ ਅਥਾਰਟੀ ਆਫ ਇੰਡੀਆ ਵੱਲੋਂ 51 ਫੀਸਦੀ ਦੀ ਹਿੱਸੇਦਾਰੀ ਪਾਈ ਗਈ ਹੈ ਅਤੇ ਪੰਜਾਬ ਸਰਕਾਰ ਗਲਾਡਾ ਵੱਲੋਂ 49 ਇਸ ਹਿੱਸੇਦਾਰੀ ਪਾਈ ਗਈ ਹੈ। ਇਹ ਸਮਝੌਤਾ ਦੋਹਾਂ ਦੇ ਵਿਚਕਾਰ ਹੋਇਆ ਸੀ। ਜਿਸ ਤੋਂ ਬਾਅਦ ਜੁਆਇੰਟ ਵੈਂਚਰ ਕਮੇਟੀ ਦਾ ਗਠਨ ਕੀਤਾ ਗਿਆ।

error: Content is protected !!