ਪੰਜਾਬੀ ਮੁੰਡੇ ਨੂੰ ਇੰਸਟਾਗ੍ਰਾਮ ਰਾਹੀ ਮਿਲੀ ਵਿਦੇਸ਼ੀ ਗੋਰੀ ਕੁੜੀ – ਅਮ੍ਰਿਤਸਰ ਚ ਹੋਇਆ ਵਿਆਹ ਦੇਖੋ ਤਸਵੀਰਾਂ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਸੋਸ਼ਲ ਮੀਡੀਆ ਪਲੈਟਫਾਰਮ ਮਨੁੱਖ ਦੀ ਜ਼ਿੰਦਗੀ ਦਾ ਇਕ ਅਜਿਹਾ ਬਣ ਚੁੱਕਿਆ ਹੈ । ਮਨੁੱਖ ਪੂਰੀ ਤਰ੍ਹਾਂ ਦੇ ਨਾਲ ਸੋਸ਼ਲ ਮੀਡੀਆ ਤੇ ਨਿਰਭਰ ਹੋ ਚੁੱਕਿਆ ਹੈ । ਵੱਖ ਵੱਖ ਤਰ੍ਹਾਂ ਦੇ ਸੋਸ਼ਲ ਮੀਡੀਆ ਪਲੈਟਫਾਰਮ ਹਨ । ਜਿਸ ਤੇ ਤੇ ਅਰਬਾਂ ਦੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਅਕਾਊਂਟ ਬਣਾਏ ਹੋਏ ਹਨ । ਜਿੱਥੇ ਇਨ੍ਹਾਂ ਸੋਸ਼ਲ ਮੀਡੀਆ ਪਲੈਟਫਾਰਮ ਦੇ ਬਹੁਤ ਸਾਰੇ ਲਾਭ ਹਨ ,ਉੱਥੇ ਹੀ ਬਹੁਤ ਸਾਰੇ ਲੋਕ ਇਨ੍ਹਾਂ ਸੋਸ਼ਲ ਮੀਡੀਆ ਪਲੈਟਫਾਰਮ ਦੀ ਦੁਰਵਰਤੋਂ ਵੀ ਕਰਦੇ ਹਨ । ਹੁਣ ਤਕ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿੱਥੇ ਲੋਕ ਸੋਸ਼ਲ ਮੀਡੀਆ ਪਲੈਟਫਾਰਮ ਤੇ ਮਿਲਦੇ ਹਨ ,ਪਿਆਰ ਹੁੰਦਾ ਹੈ ਤੇ ਫਿਰ ਵਿਆਹ ਹੋ ਜਾਂਦਾ ਹੈ । ਅਜਿਹਾ ਹੀ ਇਕ ਮਾਮਲਾ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਜਿੱਥੇ ਇਕ ਪੰਜਾਬੀ ਮੁੰਡੇ ਨੂੰ ਇੰਸਟਾਗ੍ਰਾਮ ਦੇ ਉੱਪਰ ਇਕ ਵਿਦੇਸ਼ੀ ਗੋਰੀ ਲੜਕੀ ਦੇ ਨਾਲ ਪਿਆਰ ਹੁੰਦਾ ਹੈ ਤੇ ਫਿਰ ਉਸ ਦਾ ਵਿਆਹ ਉਸ ਵਿਦੇਸ਼ੀ ਲੜਕੀ ਦੇ ਨਾਲ ਹੋ ਜਾਂਦਾ ਹੈ ।

ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਅਕਾਉਂਟ ਤੇ ਉਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ । ਦਰਅਸਲ ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਦੇ ਰਹਿਣ ਵਾਲੇ ਇਕ ਲੜਕੇ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਮਿਲੀ ਇਕ ਅੰਗਰੇਜ਼ੀ ਕੁੜੀ ਦੇ ਨਾਲ ਪਿਆਰ ਹੋ ਗਿਆ । ਜਿਸ ਤੋਂ ਬਾਅਦ ਅੱਜ ਦੋਵੇਂ ਵਿਆਹ ਵਰਗੇ ਪਵਿੱਤਰ ਰਿਸ਼ਤੇ ਵਿੱਚ ਵੱਝ ਗਏ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਅਕਾਉਂਟ ਤੇ ਉਪਰ ਖੂਬ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ । ਉੱਥੇ ਹੀ ਅੰਗਰੇਜ਼ੀ ਕੁੜੀ ਜਿਸ ਦਾ ਨਾਂ ਵਿਕਟੋਰੀਆ ਹੈ ਉਹ ਪੰਜਾਬੀ ਮੁੰਡੇ ਦੇ ਨਾਲ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਉਸਦੇ ਨਾਲ ਵਿਆਹ ਕਰਵਾ ਕੇ ਕਾਫੀ ਖੁਸ਼ ਨਜ਼ਰ ਆ ਰਹੀ ਹੈ । ਉੱਥੇ ਹੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੜਕੇ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਦੀ ਦੋਸਤੀ ਅੱਜ ਤੋਂ ਕਰੀਬ ਪੰਜ ਸਾਲ ਪਹਿਲਾਂ ਇੰਸਟਾਗ੍ਰਾਮ ਅਕਾਊਂਟ ਤੇ ਉੱਪਰ ਹੋਈ ਸੀ ।

ਫਿਰ ਦੋਵਾਂ ਨੇ ਆਪਸ ਵਿੱਚ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ । ਗੱਲਾਂ ਗੱਲਾਂ ਦੇ ਵਿੱਚ ਦੋਵਾਂ ਦੇ ਵਿੱਚ ਪਿਆਰ ਹੋਇਆ । ਫਿਰ ਵਿਆਹ ਵਾਲੇ ਮੁੰਡੇ ਨੇ ਦੱਸਿਆ ਕਿ ਮੈਂ ਵਿਕਟੋਰੀਆ ਨੂੰ ਮਿਲਣ ਦੇ ਲਈ ਵਿਦੇਸ਼ ਗਿਆ । ਜਿਸ ਤੋਂ ਬਾਅਦ ਅਸੀਂ ਦੋਵਾਂ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਲਿਆ । ਇਸ ਦੌਰਾਨ ਵਿਦੇਸ਼ੀ ਲਾੜੇ ਦੇ ਨਾਲ ਜਦੋ ਪੱਤਰਕਾਰਾਂ ਤੇ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਆਪਣੇ ਵਿਆਹ ਤੋਂ ਬਹੁਤ ਖ਼ੁਸ਼ ਹੈ ਕਿਉਂਕਿ ਉਸ ਨੇ ਵਿਆਹ ਇੱਕ ਪੰਜਾਬੀ ਮੁੰਡੇ ਦੇ ਨਾਲ ਕਰਵਾਇਆ ਹੈ ।

ਇਸ ਦੇ ਨਾਲ ਹੀ ਵਿਆਹ ਵਾਲੀ ਲਾੜੀ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿਹਾ ਕਿ ਪਹਿਲਾਂ ਤਾਂ ਜਦੋਂ ਉਸ ਵੱਲੋਂ ਆਪਣੇ ਪਰਿਵਾਰ ਦੇ ਨਾਲ ਪੰਜਾਬੀ ਮੁੰਡੇ ਨਾਲ ਵਿਆਹ ਕਰਵਾਉਣ ਬਾਰੇ ਦੱਸਿਆ ਗਿਆ ਤਾਂ ਉਸ ਦੇ ਪਰਿਵਾਰ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ । ਪਰ ਹੌਲੀ ਹੌਲੀ ਉਸ ਨੇ ਆਪਣੇ ਪਰਿਵਾਰ ਨੂੰ ਵੀ ਮਨਾ ਲਿਆ ।ਉਨ੍ਹਾਂ ਕਿਹਾ ਕਿ ਅੱਜ ਅਸੀਂ ਇਸ ਪਵਿੱਤਰ ਰਿਸ਼ਤੇ ਵਿੱਚ ਬੱਝ ਸੁੱਕ ਚੁੱਕੇ ਹਾਂ, ਜਿਸ ਕਾਰਨ ਮੈਨੂੰ ਬਹੁਤ ॥ ਖੁਸ਼ੀ ਮਹਿਸੂਸ ਹੋ ਰਹੀ ਹੈ । ਉੱਥੇ ਹੀ ਜਦੋਂ ਲਾੜੇ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਵਿਆਹ ਤੋਂ ਬਹੁਤ ਜ਼ਿਆਦਾ ਖ਼ੁਸ਼ ਹਾਂ ਕਿਉਂਕਿ ਇਹ ਸਾਡੀ ਨੂੰਹ ਨਹੀਂ ਸਗੋਂ ਬੇਟੀ ਹੈ ।

error: Content is protected !!