ਪੰਜਾਬੀ ਮੁੰਡੇ ਨੇ ਕਨੇਡਾ ਚ ਬਣਾ ਤਾ ਅਜਿਹਾ ਵਰਲਡ ਰਿਕਾਰਡ ਸਾਰੀ ਦੁਨੀਆਂ ਹੋ ਗਈ ਹੈਰਾਨ – ਹੋ ਗਈ ਬੱਲੇ ਬੱਲੇ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਆਪਣੇ ਬੇਹਤਰੀਨ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਦੀ ਉਡਾਨ ਭਰੀ ਜਾਂਦੀ ਹੈ। ਜਿਥੇ ਜਾ ਕੇ ਉਨ੍ਹਾਂ ਵੱਲੋਂ ਸਖ਼ਤ ਮਿਹਨਤ ਕਰਕੇ ਆਪਣੀ ਪੜ੍ਹਾਈ ਕੀਤੀ ਜਾਂਦੀ ਹੈ ਅਤੇ ਉਸ ਦੇ ਨਾਲ ਹੀ ਨੌਜਵਾਨਾਂ ਵੱਲੋਂ ਕਈ ਕਈ ਘੰਟੇ ਲਗਾਤਾਰ ਕੰਮ ਵੀ ਕੀਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਵੱਲੋਂ ਆਪਣਾ ਖਰਚਾ ਕੀਤਾ ਜਾ ਸਕੇ ਅਤੇ ਪਿੱਛੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਵੀ ਨਿਭਾਈ ਜਾ ਸਕੇ। ਪਰ ਬਹੁਤ ਸਾਰੇ ਅਜਿਹੇ ਨੌਜਵਾਨ ਵੀ ਹੁੰਦੇ ਹਨ ਜੋ ਆਪਣੀ ਇਕ ਵੱਖਰੀ ਪਹਿਚਾਣ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਜਿਸ ਸਦਕਾ ਉਹਨਾਂ ਵੱਲੋਂ ਵਰਲਡ ਰਿਕਾਰਡ ਵੀ ਪੈਦਾ ਕੀਤਾ ਜਾ ਸਕੇ।

ਤਾਂ ਜੋ ਉਨ੍ਹਾਂ ਦੇ ਨਾਂ ਦੀ ਪਹਿਚਾਣ ਸਾਰੀ ਦੁਨੀਆ ਵਿੱਚ ਫੈਲ ਸਕੇ। ਹੁਣ ਇੱਕ ਪੰਜਾਬੀ ਮੁੰਡੇ ਵੱਲੋਂ ਕੈਨੇਡਾ ਵਿੱਚ ਅਜਿਹਾ ਵਰਲਡ ਰਿਕਾਰਡ ਬਣਾਇਆ ਗਿਆ ਹੈ ਜਿਸ ਦੀ ਸਾਰੀ ਦੁਨੀਆਂ ਤੇ ਚਰਚਾ ਹੋ ਰਹੀ ਹੈ। ਪੰਜਾਬ ਦੇ ਧਰਮਕੋਟ ਅਧੀਨ ਆਉਣ ਵਾਲੇ ਪਿੰਡ ਬੱਡੂਵਾਲ ਦਾ ਰਹਿਣ ਵਾਲਾ ਸੰਦੀਪ ਸਿੰਘ ਕੈਲਾ ਨਾਂ ਦਾ ਨੌਜਵਾਨ ਇਸ ਸਮੇਂ ਕੈਨੇਡਾ ਦੇ ਸ਼ਹਿਰ ਐਬਸਟਫੋਰਡ ਵਿਚ ਰਹਿ ਰਿਹਾ ਹੈ। ਜਿੱਥੇ ਇਸ ਨੌਜਵਾਨ ਵਿਚ ਕੁਝ ਵੱਖਰਾ ਕਰਨ ਦਾ ਜਜ਼ਬਾ ਹੈ। ਉੱਥੇ ਹੀ ਇਸ ਨੌਜਵਾਨ ਵੱਲੋਂ ਪਹਿਲਾਂ ਟੁੱਥਬਰੱਸ਼ ਤੇ ਬਾਸਕਟਬਾਲ ਘੁਮਾਉਣ ਦਾ ਦਾ ਰਿਕਾਰਡ ਤੋੜਿਆ ਗਿਆ ਸੀ।

ਉਸ ਤੋਂ ਬਾਅਦ ਇਸ ਨੌਜਵਾਨ ਦਾ ਧਿਆਨ ਇੱਕ ਉਂਗਲ ਤੇ ਫੁੱਟਬਾਲ ਘੁਮਾਉਣ ਉੱਪਰ ਗਿਆ, ਜਿੱਥੇ ਅਜਿਹਾ ਪਹਿਲਾਂ ਅਮਰੀਕੀ ਫੁੱਟਬਾਲ ਨੂੰ ਘੁਮਾਉਣ ਦਾ ਰਿਕਾਰਡ ਨਹੀਂ ਬਣਾਇਆ ਗਿਆ ਸੀ। ਇਸ ਨੌਜਵਾਨ ਵੱਲੋਂ ਆਪਣੀ ਇੱਕ ਉੰਗਲ ਉੱਪਰ ਅਮਰੀਕੀ ਫੁੱਟਬਾਲ ਲਗਾਤਾਰ 21.66 ਸਕਿੰਟ ਤੇਜ਼ੀ ਨਾਲ ਕਮਾ ਕੇ ਫਿਰ ਤੋਂ ਇੱਕ ਨਵਾਂ ਰਿਕਾਰਡ ਪੈਦਾ ਕਰ ਦਿੱਤਾ ਗਿਆ।

ਉਸ ਵੱਲੋਂ ਇਹ ਰਿਕਾਰਡ ਬਣਾਉਣ ਲਈ ਕੈਨੇਡਾ ਦਿਵਸ ਦਾ ਦਿਨ ਚੁਣਿਆ ਗਿਆ, ਤਾਂ ਜੋ ਉਸ ਵੱਲੋ ਬਣਾਇਆ ਜਾਣ ਵਾਲਾ ਇਹ ਰਿਕਾਰਡ ਕੈਨੇਡਾ ਦੇ ਲੋਕਾਂ ਨੂੰ ਸਮਰਪਿਤ ਕੀਤਾ ਜਾ ਸਕੇ। ਹੁਣ ਇਸ ਨੌਜਵਾਨ ਵੱਲੋਂ ਤੇਜ਼ ਅਤੇ ਲੰਮਾ ਸਮਾਂ ਆਪਣੀ ਇੱਕ ਉੰਗਲ ਉਪਰ ਅਮਰੀਕੀ ਫੁਟਬਾਲ ਘੁਮਾ ਕੇ ਵਰਲਡ ਰਿਕਾਰਡ ਬਣਾ ਲਿਆ ਗਿਆ ਹੈ। ਉਸਦੀ ਇਸ ਉਪਲਬਦੀ ਨੂੰ ਲੈ ਕੇ ਜਿੱਥੇ ਉਸਦੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ ਉਥੇ ਹੀ ਕੈਨੇਡਾ ਵਿਚ ਵਸਣ ਵਾਲੇ ਪੰਜਾਬੀ ਭਾਈਚਾਰੇ ਵਿੱਚ ਵੀ ਵਧੇਰੇ ਖ਼ੁਸ਼ੀ ਵੇਖੀ ਜਾ ਰਹੀ ਹੈ।

error: Content is protected !!