ਪੰਜਾਬੀ ਮੁੰਡੇ ਨੇ ਪੈਦਲ ਚਲ ਕੇ ਬਣਾਇਆ ਅਜਿਹਾ ਵੱਡਾ ਰਿਕਾਰਡ ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਯੁੱਗ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਵਲੋ ਆਪਣੇ ਹੱਥੀਂ ਕੰਮ ਕਰਨ ਦੀ ਆਦਤ ਨੂੰ ਛੱਡਿਆ ਜਾ ਰਿਹਾ ਹੈ ਅਤੇ ਸਾਰੇ ਲੋਕ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦੀ ਚਪੇਟ ਵਿਚ ਆ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਕਈ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਇਸ ਲਈ ਬਹੁਤ ਸਾਰੇ ਲੋਕਾਂ ਨੂੰ ਸਰੀਰਕ ਕਸਰਤ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਜੋ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਖਾਤਮਾ ਕੀਤਾ ਜਾ ਸਕੇ। ਲੋਕਾਂ ਦੀ ਬਦਲ ਰਹੀ ਜੀਵਨ ਸ਼ੈਲੀ ਨੇ ਉਨ੍ਹਾਂ ਨੂੰ ਇਨ੍ਹਾਂ ਸਮੱਸਿਆਵਾਂ ਦੀ ਚਪੇਟ ਵਿਚ ਲੈ ਆਂਦਾ ਹੈ ਜਿਥੇ ਉਨ੍ਹਾਂ ਦੇ ਖਾਣ-ਪੀਣ ਦਾ ਤਰੀਕਾ ਵੀ ਬਦਲ ਗਿਆ ਹੈ। ਲੋਕਾਂ ਵੱਲੋਂ ਅੱਜ ਇੱਥੇ ਹਰ ਇੱਕ ਸੁੱਖ ਸਹੂਲਤ ਦਾ ਆਨੰਦ ਮਾਣਿਆ ਜਾਂਦਾ ਹੈ। ਜਿਸ ਕਾਰਨ ਲੋਕ ਗੰਭੀਰ ਸਮੱਸਿਆਵਾਂ ਦੀ ਚਪੇਟ ਵਿਚ ਆ ਜਾਂਦੇ ਹਨ।

ਹੁਣ ਪੰਜਾਬੀ ਮੁੰਡੇ ਵੱਲੋਂ ਪੈਦਲ ਚੱਲ ਕੇ ਇਕ ਅਜਿਹਾ ਵੱਡਾ ਰਿਕਾਰਡ ਬਣਾਇਆ ਗਿਆ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪੰਜਾਬ ਦੇ ਲੋਕ ਜਿੱਥੇ ਖਾਣ-ਪੀਣ ਦੇ ਸ਼ੌਕੀਨ ਹਨ ਉੱਥੇ ਹੀ ਕਈ ਗੰਭੀਰ ਬੀਮਾਰੀਆਂ ਦੇ ਸ਼ਿਕਾਰ ਵੀ ਬਣੇ ਹੋਏ ਹਨ। ਇਸ ਲਈ ਬਠਿੰਡਾ ਦੇ ਇੱਕ ਨੌਜਵਾਨ ਦੀ ਦੀਪਕ ਕੁਮਾਰ ਵੱਲੋਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ। ਜਿੱਥੇ ਇਸ ਦੀਪਕ ਕੁਮਾਰ ਨੌਜਵਾਨ ਵੱਲੋਂ ਬਠਿੰਡਾ ਤੋਂ ਕੰਨਿਆ ਕੁਮਾਰੀ ਤਕ ਪੈਦਲ ਯਾਤਰਾ ਕਰਕੇ ਇਕ ਲੰਮਾ ਸਫਰ ਤੈਅ ਕੀਤਾ ਗਿਆ।

ਜਿੱਥੇ ਇਹ ਨੌਜਵਾਨ 32 ਸੌ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ 4 ਮਹੀਨਿਆਂ ਬਾਅਦ ਬਠਿੰਡਾ ਪਰਤਿਆ ਹੈ। ਉੱਥੇ ਹੀ ਉਸ ਵੱਲੋਂ ਇਸ ਸਫ਼ਰ ਦੌਰਾਨ ਲੋਕਾਂ ਨੂੰ ਰੋਜ਼ਾਨਾ ਪੈਦਲ ਚੱਲਣ ਅਤੇ ਸੈਰ ਕਰਨ ਦੀ ਆਦਤ ਬਾਰੇ ਜਾਗਰੂਕ ਕੀਤਾ ਹੈ। ਜਿਸ ਨਾਲ ਉਨ੍ਹਾਂ ਦੀ ਸਿਹਤ ਠੀਕ ਰਹਿ ਸਕੇ ਅਤੇ ਉਨ੍ਹਾਂ ਨੂੰ ਪੈਦਲ ਚੱਲਣ ਦੀ ਆਦਤ ਵੀ ਬਣ ਸਕੇ।

ਜਿਸ ਸਦਕਾ ਉਹ ਕਈ ਗੰਭੀਰ ਬਿਮਾਰੀਆਂ ਤੋਂ ਬਚੇ ਰਹਿਣਗੇ। ਉਸ ਵੱਲੋਂ ਜਿਥੇ ਇਹ ਸਫ਼ਰ ਬਠਿੰਡਾ ਤੋਂ ਕੰਨਿਆ ਕੁਮਾਰੀ ਤਕ ਤਹਿ ਕੀਤਾ ਗਿਆ ਹੈ। ਉਥੇ ਹੀ ਪੈਦਲ ਯਾਤਰਾ ਦਾ ਇਕ ਰਿਕਾਰਡ ਵੀ ਕਾਇਮ ਕੀਤਾ ਗਿਆ ਹੈ। ਇਸ ਨੌਜਵਾਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਸ ਵੱਲੋਂ ਲੋਕਾਂ ਨੂੰ ਪੈਦਲ ਚੱਲਣ ਦਾ ਸੁਨੇਹਾ ਦਿੱਤਾ ਗਿਆ ਹੈ ਅਤੇ ਇਸ ਸਮੱਸਿਆ ਦਾ ਸਾਹਮਣਾ ਵੀ ਕਰਨਾ ਪਿਆ ਹੈ।

error: Content is protected !!