ਪੰਜਾਬ : ਇਸ ਕਾਰਨ ਕੁੱਕਰ ਨਾਲ ਲਈ ਗੁਆਂਢਣ ਦੀ ਜਾਨ , ਸਾਰੇ ਇਲਾਕੇ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਅੱਜ ਦੇ ਸਮੇਂ ਚ ਲੋਕਾਂ ਚ ਸਹਿਣਸ਼ੀਲਤਾ ਨਹੀਂ ਰਹੀ,ਨਿੱਕੀ ਮੋਟੀ ਗਲ ਪਿੱਛੇ ਅੱਜ ਕਲ ਝਗੜੇ ਅਤੇ ਕਈ ਵਾਰ ਕਤਲ ਵਰਗੀਆਂ ਘਟਨਾਵਾਂ ਨੂੰ ਵੀ ਅੰਜਾਮ ਦੇ ਦਿੱਤਾ ਜਾਂਦਾ ਹੈ। ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰਨ ਨਾਲ ਜਿੱਥੇ ਕਈ ਸਵਾਲ ਖੜੇ ਹੁੰਦੇ ਨੇ ਉਥੇ ਹੀ ਪਹਿਲਾ ਵਾਂਗ ਹੁਣ ਭਾਈਚਾਰਾ ਨਹੀਂ ਰਿਹਾ ਇਹ ਵੀ ਸਾਫ਼ ਹੁੰਦਾ ਹੈ। ਪੰਜਾਬ ਤੋਂ ਇੱਕ ਅਜਿਹੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸਨੇ ਸਭ ਨੂੰ ਹੈਰਾਨ ਕੀਤਾ ਹੈ।

ਆਂਡ ਗੁਆਂਢ ਨੂੰ ਔਖੇ ਸਮੇਂ ਚ ਮਦਦ ਵਜੋਂ ਜਾਣਿਆਂ ਜਾਂਦਾ ਹੈ,ਪਰ ਜੇਕਰ ਉਹੀ ਆਲਾ ਦੁਆਲਾ ਤੁਹਾਡੀ ਜਾਨ ਦਾ ਦੁਸ਼ਮਣ ਬਣ ਜਾਵੇ ਫਿਰ ਤੁਸੀ ਕਿਸ ਤੋਂ ਉਮੀਦ ਰੱਖੋਗੇ। ਕੁੱਝ ਅਜਿਹੀ ਹੀ ਘਟਨਾ ਵਾਪਰੀ ਹੈ ਜਿਸਨੇ ਕਈ ਸਵਾਲ ਖੜੇ ਕੀਤੇ ਨੇ।ਦਰਅਸਲ ਪੰਜਾਬ ਦੇ ਬਟਾਲਾ ਚ ਇੱਕ ਔਰਤ ਵਲੋ ਪੁਰਾਣੀ ਰੰਜਿਸ਼ ਦੇ ਚਲਦੇ ਆਪਣੀ ਗੁਆਂਢਣ ਨੂੰ ਮੌਤ ਦੇ ਦਿੱਤੀ ਗਈ। ਸਿਰ ਚ ਭਾਰੀ ਚੀਜ਼ ਮਾਰੀ ਗਈ ਅਤੇ ਉਸ ਔਰਤ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਦਰਅਸਲ ਪੁਰਾਣੀ ਰੰਜਿਸ਼ ਦੇ ਚਲਦੇ ਇਹ ਸਾਰੀ ਘਟਨਾ ਵਾਪਰੀ ਹੈ

ਗੁਆਡਣ ਵਲੋਂ ਆਪਣੀ ਗੁਆਡਣ ਦੇ ਸਿਰ ਚ ਕੁੱਕਰ ਮਾਰਿਆ ਗਿਆ ਅਤੇ ਉਸਨੂੰ ਇਸ ਦੁਨੀਆ ਤੋਂ ਅਲਵਿਦਾ ਹੋਣਾ ਪਿਆ। ਪਹਿਲਾਂ ਉਸ 60 ਸਾਲਾਂ ਔਰਤ ਦੀ ਉਸਦੇ ਘਰ ਜਾ ਕੇ ਬਹਿਰੇਹਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਬਾਅਦ ਚ ਉਸਦੇ ਸਿਰ ਚ ਕੁੱਕਰ ਮਾਰ ਦਿੱਤਾ ਗਿਆ ਜਿਸ ਕਰਕੇ ਉਸਦੀ ਮੌਤ ਹੋ ਗਈ। ਜਾਣਕਾਰੀ ਮਿਲਣ ਤੌ ਬਾਅਦ ਪੁਲਸ ਮੌਕੇ ਤੇ ਪਹੁੰਚੀ ਅਤੇ ਉਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ।ਬਟਾਲਾ ਦੇ ਮੀਰਪੁਰ ਪਿੰਡ ਚ ਇਹ ਸਾਰੀ ਮੰਦਭਾਗੀ ਘਟਨਾ ਵਾਪਰੀ ਹੈ, ਬੇਹੱਦ ਹੈਰਾਨ ਅਤੇ ਦੁਖਦ ਖ਼ਬਰ ਤੋਂ ਬਾਅਦ ਇਲਾਕੇ ਦੇ ਲੋਕ ਬੇਹੱਦ ਹੈਰਾਨ ਨੇ ਅਤੇ ਕਾਫੀ ਚਿੰਤਾ ਵਿੱਚ ਵੀ ਨੇ ਕਿ ਇਹ ਕਿ ਭਾਣਾ ਵਰਤ ਗਿਆ

ਪੁਲਸ ਵੀ ਮੌਕੇ ਤੇ ਪਹੁੰਚ ਕੇ ਆਪਣੀ ਅਕਰਵਾਈ ਅਮਲ ਚ ਲਿਆ ਰਹੀ ਹੈ ਆਪਣੇ ਪੱਧਰ ਤੇ ਕਾਰਵਾਈ ਕਰ ਰਹੀ ਹੈ। ਆਂਡ ਗੁਆਂਢ ਤੌ ਵੀ ਵਧੇਰੇ ਜਾਣਕਾਰੀ ਲਈ ਪੁੱਛ ਗਿੱਛ ਕੀਤੀ ਜਾ ਰਹੀ ਹੈ। ਅੱਜ ਦੇ ਸਮੇਂ ਨੂੰ ਵੈਸੇ ਹੀ ਕਲਯੁਗੀ ਸਮਾਂ ਕਿਹਾ ਜਾਂਦਾ ਹੈ ਅਤੇ ਇਹ ਜੌ ਖਬਰਾਂ ਸਾਹਮਣੇ ਆਉਂਦੀਆਂ ਨੇ ਇਹ ਬੇਹੱਦ ਹੈਰਾਨ ਕਰ ਦੀਆਂ ਨੇ

error: Content is protected !!