ਪੰਜਾਬ : ਇਹਨਾਂ ਵਿਦਿਆਰਥੀਆਂ ਦੀਆਂ ਫੀਸਾਂ ਨੂੰ ਲੈ ਕੇ ਆਈ ਇਹ ਵੱਡੀ ਖਬਰ – ਮਿਲੀ ਇਹ ਵੱਡੀ ਰਾਹਤ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਦੇ ਘੱਟ ਹੋਏ ਪ੍ਰਭਾਵ ਨੂੰ ਦੇਖ ਕੇ ਸਰਕਾਰ ਵੱਲੋਂ ਸਾਰੇ ਵਿਦਿਅਕ ਅਦਾਰਿਆਂ ਨੂੰ ਮੁੜ ਤੋਂ ਖੋਲ ਦਿੱਤਾ ਗਿਆ ਹੈ। ਇਸ ਲਈ ਸਰਕਾਰ ਨੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਰੋਨਾ ਪ੍ਰੋਟੋਕਾਲ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਹਨ। ਕਰੋਨਾ ਦੇ ਚੱਲਦਿਆਂ ਜਿੱਥੇ ਬਾਕੀ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਆਨਲਾਈਨ ਹੀ ਲਿਆ ਗਿਆ ਸੀ, ਓਥੇ ਹੀ ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀ-ਖਿ-ਆ-ਵਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਇਹ ਫੈਸਲੇ ਲਏ ਗਏ ਸਨ। ਪਰ ਹੁਣ ਕਰੋਨਾ ਹਾਲਾਤ ਕਾਬੂ ਵਿੱਚ ਹੋ ਗਏ ਹਨ ਅਤੇ ਇਸ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰਵੀਂ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਸੀ।

ਹੁਣ ਵਿਦਿਆਰਥੀਆਂ ਲਈ ਪ੍ਰੀਖਿਆ ਫੀਸ ਨਾਲ ਸਬੰਧਿਤ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਂਝੀ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ PSEB ਵੱਲੋਂ ਦਸਵੀਂ ਅਤੇ ਬਾਰਵੀਂ ਜਮਾਤ ਦੇ ਓਪਨ ਸਕੂਲ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੁਆਰਾ ਪ੍ਰੀਖਿਆ ਫਾਰਮ ਅਤੇ ਫੀਸਾਂ ਭਰਨ ਦੀ ਤਰੀਕ ਵਿੱਚ ਕੁਝ ਹੋਰ ਦਿਨਾਂ ਵਾਧਾ ਕਰ ਦਿੱਤਾ ਗਿਆ ਹੈ।

ਪ੍ਰੀਖਿਆਵਾਂ ਦੇ ਕੰਟਰੋਲਰ ਸ੍ਰੀ ਜੇ.ਆਰ ਮਹਿਰੋਕ ਨੇ ਜਾਣਕਾਰੀ ਦਿੰਦੇ ਦਸਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਿਰਧਾਰਿਤ ਕੀਤੀ ਗਈ ਫ਼ੀਸ ਸਿੱਖਿਆ ਸੰਸਥਾਵਾਂ ਦੁਆਰਾ ਬਿਨਾਂ ਕਿਸੇ ਲੇਟ ਫੀਸ ਦੇ ਬੈਂਕ ਚਲਾਨ ਜੇਨਰੇਟ ਕਰਨ ਦੀ ਆਖਰੀ ਤਰੀਕ 29 ਅਕਤੂਬਰ 2021 ਹੈ। ਫੀਸ ਨੂੰ ਬੈਂਕਾਂ ਵਿਚ ਚਲਾਨ ਰਾਹੀਂ ਜਮਾਂ ਕਰਵਾਉਣ ਲਈ ਆਖਰੀ ਤਰੀਕ 8 ਨਵੰਬਰ 2021 ਲਾਜ਼ਮੀ ਕੀਤੀ ਗਈ ਹੈ। ਇਸ ਫੈਸਲੇ ਨਾਲ ਹੁਣ ਸਿਖਿਆ ਸੰਸਥਾਵਾ ਕਿਸੇ ਵੀ ਲੇਟ ਫੀਸ ਤੋਂ ਬਿਨਾਂ 8 ਨਵੰਬਰ 2021 ਤੱਕ ਬੈਂਕ ਚਲਾਨ ਜੇਨ੍ਰੇਟ ਕਰਵਾ ਕੇ 12 ਨਵੰਬਰ 2021 ਤੱਕ ਚਲਾਨ ਰਾਹੀਂ ਫੀਸਾਂ ਬੈਂਕ ਵਿੱਚ ਜਮਾਂ ਕਰਵਾ ਸਕਣਗੇ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਟਰਮ 1 ਅਤੇ 2 ਦੀਆਂ ਇਨ੍ਹਾਂ ਪ੍ਰੀਖਿਆਵਾਂ ਫਾਰਮਾਂ ਅਤੇ ਪ੍ਰੀਖਿਆ ਫੀਸ ਦੇ ਸ਼ਡਿਊਲ ਨੂੰ ਅੱਗੇ ਵਧਾਉਣ ਦਾ ਕਾਰਨ ਬੱਚਿਆਂ ਦੀ ਕਮਜ਼ੋਰ ਆਰਥਿਕ ਹਾਲਤ, ਕੋਵਿਡ 19 ਅਤੇ ਡੇਂਗੂ ਵਰਗੇ ਹਾਲਾਤਾਂ ਨੂੰ ਧਿਆਨ ਵਿਚ ਰੱਖ ਕੇ ਲਿਆ ਗਿਆ ਹੈ।

error: Content is protected !!