ਪੰਜਾਬ : ਕਾਰ ਚ ਬੱਚਿਆਂ ਨਾਲ ਛੋਲੇ ਭਟੂਰੇ ਲੈਣ ਗਈ ਔਰਤ ਨਾਲ ਵਾਪਰਿਆ ਅਜਿਹਾ ਕਾਂਡ – ਹੋ ਗਈ ਫੜਲੋ ਫੜਲੋ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਆਏ ਦਿਨ ਹੀ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਨਾ ਕੋਈ ਖ਼ਬਰ ਸਾਹਮਣੇ ਆ ਜਾਂਦੀ ਹੈ ਜਿੱਥੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਅਜਿਹੇ ਅਨਸਰਾਂ ਨੂੰ ਠੱਲ੍ਹ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜੋ ਲੋਕਾਂ ਵਿੱਚ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ। ਪਰ ਅਜਿਹੇ ਲੋਕਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਕੋਈ ਨਾ ਕੋਈ ਰਸਤਾ ਅਪਣਾਇਆ ਜਾਂਦਾ ਹੈ। ਅੱਜ ਸੂਬੇ ਵਿੱਚ ਲੁੱਟ ਖੋਹ ਅਤੇ ਅਗਵਾਹ ਕਰਨ ਵਰਗੀਆਂ ਵਾਰਦਾਤਾਂ ਵਿੱਚ ਆਏ ਦਿਨ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਇਨ੍ਹਾਂ ਘਟਨਾਵਾਂ ਦਾ ਪੰਜਾਬ ਦੇ ਹਾਲਾਤਾਂ ਉਪਰ ਵੀ ਗਹਿਰਾ ਅਸਰ ਪੈਂਦਾ ਹੈ।

ਜਿਸ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਜਾਣ ਵਿਚ ਆਸੁਰਖਿਆ ਮਹਿਸੂਸ ਕਰਦੇ ਹਨ। ਹੁਣ ਪੰਜਾਬ ਵਿੱਚ ਇੱਥੇ ਕਾਰਜ ਬੱਚਿਆਂ ਨਾਲ ਛੋਲੇ-ਭਟੂਰੇ ਲੈਣ ਗਈ ਔਰਤ ਨਾਲ ਅਜਿਹਾ ਕਾਂਡ ਵਾਪਰਿਆ ਹੈ, ਜਿਸ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲੁਧਿਆਣਾ ਦੇ ਬਾਬਾ ਥਾਨ ਸਿੰਘ ਚੋਂਕ ਤੋਂ ਸਾਹਮਣੇ ਆਈ ਹੈ। ਜਿੱਥੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਔਰਤ ਆਪਣੇ ਬੱਚਿਆਂ ਨੂੰ ਕਾਰ ਵਿਚ ਆਪਣੇ ਨਾਲ ਲੈ ਕੇ ਛੋਲੇ ਭਟੂਰੇ ਲੈਣ ਵਾਸਤੇ ਆਈ ਸੀ।

ਜਿਸ ਸਮੇਂ ਗੱਡੀ ਵਿੱਚੋਂ ਉੱਤਰ ਕੇ ਛੋਲੇ-ਭਟੂਰੇ ਲੈਣ ਲਈ ਆਰਡਰ ਦੇਣ ਵਾਸਤੇ ਗਈ ਤਾਂ, ਉਸ ਸਮੇਂ ਉਸਦੀ ਗੱਡੀ ਵਿੱਚ ਉਸਦੇ ਤਿੰਨ ਬੱਚੇ ਮੌਜੂਦ ਸਨ। ਇਨ੍ਹਾਂ ਵਿਚੋਂ ਇੱਕ ਵੱਡੀ ਬੇਟੀ 12 ਸਾਲਾਂ ਦੀ ਸੀ ਇੱਕ 8 ਸਾਲ ਅਤੇ ਇੱਕ 2 ਸਾਲ, ਦੇ ਬੱਚੇ ਕਾਰ ਵਿੱਚ ਬੈਠੇ ਹੋਏ ਸਨ। ਸਾਊਥ ਸਿਟੀ ਦੀ ਰਹਿਣ ਵਾਲੀ ਔਰਤ ਜਿਸ ਸਮੇਂ ਆਪਣੇ ਬੱਚਿਆਂ ਨੂੰ ਫਾਰਚੂਨਰ ਕਾਰ ਵਿੱਚ ਬਿਠਾ ਕੇ , ਤੇ ਕਾਰ ਨੂੰ ਸੜਕ ਦੇ ਕਿਨਾਰੇ ਤੇ ਖੜੇ ਕਰ ਗਈ। ਉਸ ਸਮੇਂ ਹੀ ਦੋ ਵਿਅਕਤੀਆਂ ਵੱਲੋਂ ਬੱਚਿਆਂ ਸਮੇਤ ਕਾਰ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ।

ਇਸ ਸਮੇਂ 12 ਸਾਲਾ ਦੀ ਬੱਚੀ ਵੱਲੋਂ ਚੌਕਸੀ ਵਰਤਦੇ ਹੋਏ ਰੋਲਾ ਪਾ ਦਿੱਤਾ ਗਿਆ। ਜਿਸ ਕਾਰਨ ਦੋਵੇਂ ਦੋਸ਼ੀਆਂ ਵੱਲੋਂ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਪਰ ਲੋਕਾਂ ਵੱਲੋਂ ਹਰਕਤ ਵਿੱਚ ਆਉਂਦੇ ਹੋਏ ਇਨ੍ਹਾਂ ਚੋਰਾਂ ਨੂੰ ਮੌਕੇ ਤੇ ਹੀ ਭੱਜ ਕੇ ਫੜ ਲਿਆ ਗਿਆ ਅਤੇ ਇਨ੍ਹਾਂ ਦੀ ਕੁੱਟਮਾਰ ਕੀਤੀ ਗਈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਇਨ੍ਹਾਂ ਚੋਰਾਂ ਨੂੰ ਕਾਬੂ ਕੀਤਾ ਗਿਆ ਹੈ।

error: Content is protected !!