ਪੰਜਾਬ : ਗੁਰਦਵਾਰੇ ਮੱਥਾ ਟੇਕਣ ਗਿਆ ਨੌਜਵਾਨ ਇਸ ਤਰਾਂ ਹੋ ਗਿਆ ਗਾਇਬ , ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ 

ਸੂਬੇ ਅੰਦਰ ਜਿੱਥੇ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਉਥੇ ਹੀ ਦਿਨੋਂ ਦਿਨ ਪੰਜਾਬ ਅੰਦਰ ਹੋਣ ਵਾਲੇ ਹਾਦਸਿਆਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ। ਹਰ ਰੋਜ਼ ਹੀ ਕਈ ਅਜਿਹੇ ਹਾਦਸੇ ਸਾਹਮਣੇ ਆ ਰਹੇ ਹਨ, ਜਿਸ ਬਾਰੇ ਕਿਸੇ ਪਰਿਵਾਰ ਵੱਲੋਂ ਸੋਚਿਆ ਨਹੀਂ ਜਾਂਦਾ ਜਦੋਂ ਉਹ ਅਚਾਨਕ ਸਾਹਮਣੇ ਆਏ ਹਨ ਤਾਂ ਪੂਰੇ ਪਰਿਵਾਰ ਦੇ ਹੋਸ਼ ਉੱਡ ਜਾਂਦੇ ਹਨ। ਬਹੁਤ ਸਾਰੇ ਪਰਿਵਾਰ ਵੱਲੋਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਵੇਖੇ ਜਾਂਦੇ ਹਨ।

ਹਰ ਮਾਂ-ਬਾਪ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਨਾਲ ਪਾਲਦਾ ਹੈ ਤੇ ਜ਼ਿੰਦਗੀ ਵਿਚ ਉਨ੍ਹਾਂ ਨੂੰ ਇੱਕ ਕਾਬਿਲ ਇਨਸਾਨ ਬਣਾਉਂਦਾ ਹੈ। ਕਈ ਬੱਚਿਆਂ ਨਾਲ ਵਾਪਰਨ ਵਾਲੀਆ ਘਟਨਾਵਾਂ ਨੂੰ ਲੈ ਕੇ ਘਰ ਪਰਿਵਾਰ ਬਹੁਤ ਚਿੰਤਾ ਵਿੱਚ ਹਨ। ਬਹੁਤ ਸਾਰੇ ਅਜਿਹੇ ਹਾਦਸਿਆਂ ਕਾਰਨ ਕਈ ਪਰਿਵਾਰ ਡਰ ਦੇ ਸਾਏ ਹੇਠ ਜੀ ਰਹੇ ਹਨ। ਕਿਉਕਿ ਕੁਝ ਹਾਦਸਿਆਂ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਿਸੇ ਨਾ ਕਿਸੇ ਘਟਨਾ ਦੇ ਸ਼ਿ-ਕਾ-ਰ ਹੋ ਰਹੇ ਹਨ। ਹੁਣ ਇੱਕ ਨੌਜਵਾਨ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ , ਇਸ ਤਰਾਂ ਗਾਇਬ ਹੋ ਗਿਆ, ਇਸ ਘਟਨਾ ਕਾਰਨ ਹਾਹਾਕਾਰ ਮਚ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜ਼ਿਲ੍ਹਾ ਕਪੂਰਥਲਾ ਅਧੀਨ ਪੈਂਦੇ ਪਿੰਡ ਬਰਿੰਦਰਪੁਰ ਤੋਂ ਸਾਹਮਣੇ ਆਈ ਹੈ। ਜਿੱਥੇ ਇਸ ਪਿੰਡ ਦੇ ਨਿਵਾਸੀ ਦਿਆ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਅੱਜ ਸਵੇਰ ਸਮੇਂ ਆਪਣੇ ਘਰ ਤੋਂ ਸਾਢੇ ਸੱਤ ਵਜੇ ਦੇ ਕਰੀਬ ਧਰਮਸ਼ਾਲਾ ਗੁਰਦੁਆਰਾ ਸਾਹਿਬ, ਕਪੂਰਥਲਾ ਵਿਖੇ ਮੱਥਾ ਟੇਕਣ ਲਈ ਗਿਆ ਸੀ । ਇਹ ਨੌਜਵਾਨ ਆਪਣੇ ਘਰ ਤੋਂ ਆਪਣੀ ਸਕੂਟਰੀ ਨੰਬਰ ਪੀ ਬੀ 09 ਵੀ 7211 ਤੇ ਹੀ ਗੁਰਦੁਆਰਾ ਸਾਹਿਬ ਗਿਆ ਸੀ । ਉਸ ਤੋਂ ਬਾਅਦ ਇਹ ਨੌਜਵਾਨ ਵਾਪਸ ਆਪਣੇ ਘਰ ਨਹੀਂ ਪਰਤਿਆ। ਇਹ ਨੌਜਵਾਨ ਗੁਰਦੁਆਰਾ ਸਾਹਿਬ ਤੋਂ ਹੀ ਲਾ-ਪ-ਤਾ ਦੱਸਿਆ ਜਾ ਰਿਹਾ ਹੈ। ਲਾਪਤਾ ਹੋਇਆ ਨੌਜਵਾਨ 20 ਸਾਲ ਦਾ ਹੈ।

ਪਰਿਵਾਰ ਵੱਲੋਂ ਇਸ ਨੌਜਵਾਨ ਦੀ ਜਾਣਕਾਰੀ ਦੇਣ ਲਈ ਇਕ ਨੰਬਰ +91 77107 81125 ਮੁਹਾਈਆ ਕਰਵਾਇਆ ਗਿਆ ਹੈ। ਇਸ ਨੌਜਵਾਨ ਬਾਰੇ ਜਾਣਕਾਰੀ ਮਿਲਣ ਤੇ ਇਸ ਨੰਬਰ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਨੌਜਵਾਨ ਦਾ ਮੋਬਾਇਲ ਫ਼ੋਨ ਉਪਰ ਸ਼ਾਮ 4 ਵਜੇ ਤੱਕ ਫੋਨ ਜਾ ਰਿਹਾ ਸੀ। ਪਰ ਕੋਈ ਫ਼ੋਨ ਚੱਕ ਨਹੀਂ ਰਿਹਾ ਸੀ। ਚਾਰ ਵਜੇ ਤੋਂ ਬਾਅਦ ਫੋਨ ਬੰਦ ਆ ਰਿਹਾ ਹੈ। ਪਿਛਲੇ ਹਫਤੇ ਹੀ ਕਪੂਰਥਲਾ ਜਿਲੇ ਵਿੱਚ ਇਕ ਨਵ-ਵਿਆਹੁਤਾ ਜੋੜੇ ਦੇ ਵੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣ ਉਪਰੰਤ ਲਾ-ਪ-ਤਾ ਹੋਣ ਦੀ ਖਬਰ ਸਾਹਮਣੇ ਆਈ ਸੀ।

error: Content is protected !!