ਪੰਜਾਬ : ਘਰਵਾਲੀ ਨਾਲ ਲੜਾਈ ਕਰਨ ਤੇ ਘਰਵਾਲੀ ਨੇ ਪਤੀ ਦਾ ਖੋਲਤਾ ਇਹ ਗੁਪਤ ਰਾਜ ,ਪੁਲਸ ਨੇ ਕੀਤਾ ਗਿਰਫ਼ਤਾਰ

ਆਈ ਤਾਜਾ ਵੱਡੀ ਖਬਰ 

ਪਤੀ ਅਤੇ ਪਤਨੀ ਦਾ ਰਿਸ਼ਤਾ ਬੇਹੱਦ ਅਨਮੋਲ ਰਿਸ਼ਤਾ ਹੁੰਦਾ ਹੈ । ਇਹ ਰਿਸ਼ਤਾ ਦੋ ਲੋਕਾਂ ਦਾ ਨਹੀਂ, ਸਗੋਂ ਦੋ ਪਰਿਵਾਰਾਂ ਨਾਲ ਜੁੜਦਾ ਹੈ । ਹਰ ਸੁੱਖ ਦੁੱਖ ਵਿਚ ਪਤੀ ਪਤਨੀ ਇੱਕ ਦੂਜੇ ਦਾ ਸਾਥ ਦਿੰਦੇ ਹਨ , ਪਰ ਕਈ ਵਾਰ ਇਸ ਪਤੀ ਪਤਨੀ ਦੇ ਰਿਸ਼ਤੇ ਵਿਚ ਕੁਝ ਅਜਿਹੀਆਂ ਗ਼ਲਤ ਫਹਿਮੀਆਂ, ਕੁਝ ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ ਜੋ ਬਾਅਦ ਵਿੱਚ ਕਿਸੇ ਵੱਡੇ ਝਗੜੇ ਦਾ ਰੂਪ ਬਣ ਜਾਂਦੀਆਂ ਹਨ । ਹੁਣ ਤੱਕ ਤੁਸੀਂ ਅਜਿਹੇ ਬਹੁਤ ਸਾਰੇ ਮਾਮਲੇ ਸੁਣੇ ਹੋਣੇ ਜਿੱਥੇ ਪਤੀ ਪਤਨੀ ਆਪਸ ਵਿਚ ਲੜਦੇ ਝਗੜਦੇ ਨੇ , ਤੇ ਕਈ ਵਾਰ ਤਾਂ ਇਹ ਲੜਾਈ ਝਗੜੇ ਕੋਰਟ ਕਚਹਿਰੀਆਂ ਤਕ ਪਹੁੰਚਾਉਂਦੇ ਹਨ । ਪਰ ਇਕ ਪਤਨੀ ਨੇ ਆਪਣੇ ਪਤੀ ਨਾਲ ਲੜਾਈ ਕਰਕੇ ਉਸ ਨੂੰ ਇਸ ਤਰ੍ਹਾਂ ਫਸਾਇਆ ਕਿ ਹੁਣ ਪਤੀ ਚਾਹ ਕੇ ਵੀ ਇਸ ਚੰਗੁਲ ਤੋਂ ਬਾਹਰ ਨਹੀਂ ਨਿਕਲ ਸਕਦਾ , ਜਿਸ ਦੀ ਚਰਚਾ ਹੁਣ ਚਾਰੇ ਪਾਸੇ ਛਿੜੀ ਹੋਈ ਹੈ ।

ਦਰਅਸਲ ਇੱਕ ਪਤਨੀ ਨੂੰ ਆਪਣੇ ਪਤੀ ਨਾਲ ਲੜਾਈ-ਝਗੜਾ ਕਰਨਾ ਉਸ ਵੇਲੇ ਭਾਰੀ ਪਈ ਜਦ ਪਤਨੀ ਨੇ ਆਪਣੇ ਹੀ ਪਤੀ ਨੂੰ ਵੱਡੇ ਕੇਸਾਂ ਵਿੱਚ ਫਸਾ ਦਿੱਤਾ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਕ ਪਤੀ ਪਤਨੀ ‘ਚ ਝਗੜਾ ਹੋਇਆ, ਜਿਸ ਦੇ ਪਤੀ ਵੱਲੋਂ ਪਿੰਡ ਵਿਚ ਅਕਸਰ ਚੋਰੀਆਂ ਕੀਤੀਆਂ ਜਾਦੀਆਂ ਸੀ , ਜਿਸ ਦੇ ਚੱਲਦੇ ਇਸ ਝਗੜੇ ਕਾਰਨ ਪਤਨੀ ਨੇ ਗੁੱਸੇ ਵਿੱਚ ਆ ਕੇ ਆਪਣੇ ਪਤੀ ਦੇ ਸਾਰੇ ਰਾਜ਼ ਪਿੰਡ ਵਿਚ ਖੋਲ੍ਹ ਦਿੱਤੇ । ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵਲੋ ਇਸ ਬਾਬਤ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ ਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਦੋਸ਼ੀ ਵਿਅਕਤੀ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਨੂੰ ਥਾਣੇ ਲੈ ਗਏ ।

ਦੱਸ ਦੇਈਏ ਕਿ ਮਾਮਲਾ ਰੂਪਨਗਰ ਤੋਂ ਸਾਹਮਣੇ ਆਇਆ ਹੈ । ਜਿੱਥੇ ਕਿ ਪਤਨੀ ਨੇ ਆਪਣੇ ਪਤੀ ਦੇ ਨਾਲ ਝਗੜਾ ਕਰ ਕੇ ਉਸ ਨੂੰ ਪੁਲੀਸ ਥਾਣੇ ਪਹੁੰਚਾ ਦਿੱਤਾ ਤੇ ਪੁਲੀਸ ਨੇ ਚੋਰ ਦੇ ਕੋਲੋਂ ਪੁੱਛਗਿੱਛ ਕੀਤੀ ਤੇ ਉਸ ਦੇ ਕੋਲ ਪ੍ਰਾਪਤ ਹੋਈ ਜਾਣਕਾਰੀ ਵਿੱਚ ਪਤਾ ਚੱਲਿਆ ਕਿ ਉਸ ਨੇ ਬਹੁਤ ਸਾਰਾ ਸਮਾਨ ਕਬਾੜੀਏ ਦੀ ਦੁਕਾਨ ਤੇ ਵੇਚ ਦਿੱਤਾ ਹੈ ।

ਪੁਲੀਸ ਨੇ ਕਬਾੜੀਏ ਦੀ ਦੁਕਾਨ ਚੋਂ ਪਿੰਡ ਦੇ ਕਿਸਾਨਾਂ ਦੀਆਂ ਮੋਟਰਾਂ , ਤਾਰਾ ਤੇ ਜ਼ਖ਼ੀਰਾ ਬਰਾਮਦ ਕੀਤੀਆ । ਮੌਕੇ ਤੇ ਕਿਸਾਨਾਂ ਨੂੰ ਵੀ ਪੁਲੀਸ ਨੇ ਸੱਦ ਲਿਆ ਤੇ ਪੁਲੀਸ ਵੱਲੋਂ ਇਸ ਕਬਾੜੀਏ ਚੋਰੀ ਦੀਆਂ ਤਾਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਫਿਲਹਾਲ ਪੁਲੀਸ ਦੇ ਵੱਲੋਂ ਹੁਣ ਇਸ ਮਾਮਲੇ ਸਬੰਧੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।

error: Content is protected !!