ਪੰਜਾਬ ਚ ਇਥੇ ਕਮਰੇ ਚ ਸੁਤੇ ਹੋਈਆਂ ਨੂੰ ਇਸ ਤਰਾਂ ਮੌਤ ਨੇ ਆ ਘੇਰਿਆ , ਹੋਈਆਂ ਮੌਤਾਂ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਵਾਪਰਨ ਵਾਲੇ ਵੱਖ ਵੱਖ ਹਾਦਸਿਆਂ ਦੀਆਂ ਖ਼ਬਰਾਂ ਸਾਹਮਣੇ ਆ ਜਾਂਦੀਆਂ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਸਰਦੀ ਦੇ ਮੌਸਮ ਵਿੱਚ ਠੰਢ ਦੇ ਵਧ ਜਾਣ ਕਾਰਨ ਕਈ ਲੋਕਾਂ ਦੀ ਜਾਨ ਜਾ ਰਹੀ ਹੈ। ਉੱਥੇ ਹੀ ਇਸ ਸਰਦੀ ਦੌਰਾਨ ਪੈਣ ਵਾਲੀ ਧੁੰਦ ਕਾਰਨ ਵੀ ਵਿਜ਼ੀਬਿਲਟੀ ਵਿਚ ਕਮੀ ਆ ਜਾਂਦੀ ਹੈ ਜਿਸ ਦੇ ਚੱਲਦੇ ਹੋਏ ਬਹੁਤ ਸਾਰੇ ਸੜਕ ਹਾਦਸੇ ਵਾਪਰ ਜਾਂਦੇ ਹਨ। ਸੜਕ ਹਾਦਸਿਆਂ ਦੀ ਚਪੇਟ ਵਿੱਚ ਆਉਣ ਵਾਲੇ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਜਿਸ ਕਾਰਨ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਇਸ ਮੌਸਮ ਵਿਚ ਸਰਦੀ ਤੋਂ ਬਚਣ ਲਈ ਲੋਕਾਂ ਵੱਲੋਂ ਜਿੱਥੇ ਬਹੁਤ ਸਾਰੇ ਤਰੀਕੇ ਅਪਣਾਏ ਜਾਂਦੇ ਹਨ। ਉਥੇ ਹੀ ਇਹ ਤਰੀਕੇ ਉਹਨਾਂ ਲਈ ਜਾਨਲੇਵਾ ਵੀ ਸਾਬਤ ਹੋ ਜਾਂਦੇ ਹਨ।

ਜਿੱਥੇ ਸਰਦੀ ਤੋਂ ਬਚਣ ਲਈ ਇਹ ਤਰੀਕੇ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਜਾਂਦੇ ਹਨ। ਹੁਣ ਪੰਜਾਬ ਵਿੱਚ ਇੱਥੇ ਕਮਰੇ ਵਿਚ ਸੁੱਤੇ ਹੋਇਆਂ ਦੀ ਇਸ ਤਰਾਂ ਮੌਤ ਹੋਈ ਹੈ, ਜਿਸ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਧੀਨ ਆਉਂਦੇ ਪਿੰਡ ਸੁਨਿਆਰਹੇੜੀ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਪਰਿਵਾਰ ਵੱਲੋਂ ਸਰਦੀ ਦੇ ਕਾਰਨ ਰਾਤ ਦੇ ਸਮੇਂ ਕਮਰੇ ਵਿੱਚ ਸਰਦੀ ਨੂੰ ਘੱਟ ਕਰਨ ਲਈ ਅੰਗੀਠੀ ਰੱਖੀ ਹੋਈ ਸੀ। ਜਿੱਥੇ ਕਮਰੇ ਵਿੱਚ ਅੱਗ ਬਾਲੀ ਹੋਈ ਸੀ ਅਤੇ ਇਹ ਗੈਸ ਬਾਹਰ ਨਹੀਂ ਨਿਕਲ ਸਕੀ, ਕਿਉਂਕਿ ਕਮਰਾ ਬਹੁਤ ਛੋਟਾ ਸੀ ਅਤੇ ਰੋਸ਼ਨਦਾਨ ਨਾ ਹੋਣ ਕਾਰਨ ਹਵਾ ਕਰਾਸ ਨਹੀਂ ਹੋ ਸਕੀ।

ਉਥੇ ਹੀ ਕਮਰੇ ਵਿਚ ਸੌਣ ਵਾਲੇ ਦੋ ਵਿਅਕਤੀਆਂ ਦੀ ਅੱਗ ਵਿੱਚੋਂ ਨਿਕਲਣ ਵਾਲੀ ਗੈਸ ਕਾਰਨ ਮੌਤ ਹੋ ਗਈ। ਰਾਤ ਦੇ ਸਮੇਂ ਕਮਰੇ ਵਿਚ ਰੱਖੀ ਗਈ ਅੰਗੀਠੀ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਗਈ। ਇਨ੍ਹਾਂ ਮਿਰਤਕਾਂ ਦੀ ਪਹਿਚਾਣ ਪੂਰਨ ਅਤੇ ਮਨੋਜ ਕੁਮਾਰ ਵਜੋਂ ਹੋਈ ਹੈ, ਇਹ ਦੋਨੋਂ ਵਿਅਕਤੀ ਨੇਪਾਲ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਜਿਥੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਉਥੇ ਹੀ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!