ਪੰਜਾਬ ਚ ਇਥੇ ਕੁੜੀ ਨੂੰ ਮਿਲੀ ਏਦਾਂ ਮੌਤ , ਦੇਖ ਉਡੇ ਸਭ ਦੇ ਹੋਸ਼ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਿੱਥੇ ਬਹੁਤ ਸਾਰੇ ਲੋਕਾਂ ਦੀ ਮੌਤ ਇਸ ਕੋਰੋਨਾ ਕਾਰਨ ਹੋਈ ਹੈ। ਉਥੇ ਹੀ ਦੇਸ਼ ਅੰਦਰ ਵਾਪਰ ਰਹੇ ਸੜਕ ਹਾਦਸਿਆ, ਬਿਮਾਰੀਆਂ ਅਤੇ ਕਈ ਹੋਰ ਹਾਦਸਿਆਂ ਵਿੱਚ ਵੀ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ। ਆਰਥਿਕ ਮੰਦੀ ਦੇ ਦੌਰ ਵਿੱਚੋਂ ਵੀ ਬਹੁਤ ਸਾਰੇ ਲੋਕ ਇਸ ਸਮੇਂ ਗੁਜ਼ਰ ਰਹੇ ਹਨ ਉਹ ਮਾਨਸਿਕ ਤਣਾਅ ਦੇ ਸ਼ਿ-ਕਾ-ਰ ਹੋਏ ਹਨ, ਅਤੇ ਜਿਸ ਕਾਰਨ ਉਨ੍ਹਾਂ ਵੱਲੋਂ ਗ਼ਲਤ ਰਸਤਾ ਅਪਣਾਇਆ ਜਾ ਰਿਹਾ। ਉੱਥੇ ਹੀ ਬਹੁਤ ਸਾਰੇ ਕੇਸ ਸਾਹਮਣੇ ਆ ਰਹੇ ਹਨ ਜੋ ਘਰੇਲੂ ਝਗੜਿਆਂ ਅਤੇ ਦਹੇਜ ਅਤੇ ਮਾਨਸਿਕ ਤਣਾਅ ਕਾਰਨ ਵਾਪਰੇ ਹਨ।

ਹੁਣ ਇੱਥੇ ਪੰਜਾਬ ਵਿਚ ਭਰ ਜਵਾਨੀ ਵਿਚ ਕੁੜੀ ਦੀ ਹੋਈ ਮੌਤ ਦੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਗੜਸ਼ੰਕਰ ਅਧੀਨ ਪੈਂਦੇ ਪਿੰਡ ਪਦਰਾਣਾ ਤੋਂ ਸਾਹਮਣੇ ਆਈ। ਜਿੱਥੇ ਇਕ ਲੜਕੀ ਵੱਲੋਂ ਸਹੁਰੇ ਪਰਿਵਾਰ ਵੱਲੋਂ ਦਾਜ ਦਹੇਜ ਨੂੰ ਤੰਗ-ਪ੍ਰੇ-ਸ਼ਾ-ਨ ਕੀਤੇ ਜਾਣ ਕਾਰਨ ਕੱਲ ਸ਼ਾਮੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਆਏ ਦਿਨ ਹੀ ਪੰਜਾਬ ਵਿੱਚ ਵਾਪਰਨ ਵਾਲੇ ਅਜਿਹੇ ਹਾਦਸਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਇਸ ਹਾਦਸੇ ਵਾਰੇ ਮ੍ਰਿਤਕ ਪੂਨਮ ਰਾਣਾ ਪਤਨੀ ਪ੍ਰਿੰਸ ਰਾਣਾ ਵੱਲੋਂ ਚੁੱਕੇ ਗਏ ਇਸ ਕਦਮ ਦੀ ਜਾਣਕਾਰੀ ਮ੍ਰਿਤਕ ਦੇ ਪਿਤਾ ਵੱਲੋਂ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇ-ਸ਼ਾ-ਨ ਕੀਤਾ ਜਾ ਰਿਹਾ ਸੀ। ਜਿਸ ਕਾਰਨ ਉਹ ਕਾਫੀ ਮਾਨਸਿਕ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਸੀ ਅਤੇ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਪਿਤਾ ਨੇ ਦੱਸਿਆ ਕਿ ਉਹ ਆਪਣੀ ਧੀ ਨੂੰ ਉਸਦੇ ਪਿੰਡ ਛੱਡ ਕੇ ਵਾਪਸ ਆਪਣੇ ਪਿੰਡ ਬਲਾਚੌਰ ਆਏ ਸਨ। ਉਸ ਪਿੱਛੋਂ ਉਨ੍ਹਾਂ ਦੀ ਧੀ ਵੱਲੋਂ ਅਜਿਹਾ ਕਦਮ ਚੁੱਕ ਲਿਆ ਗਿਆ। ਪਿਤਾ ਨੇ ਦੱਸਿਆ ਕਿ ਪੂਨਮ ਦੇ ਸਹੁਰੇ ਪਰਿਵਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਉਸ ਨੂੰ ਦਿਮਾਗੀ ਤੌਰ ਤੇ ਪਾਗ਼ਲ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਨ।

ਉਨ੍ਹਾਂ ਨੂੰ ਬੇਟੀ ਵੱਲੋਂ ਚੁੱਕੇ ਗਏ ਕਦਮ ਦਾ ਉਸ ਸਮੇਂ ਪਤਾ ਲੱਗਾ ਜਦੋਂ ਕੱਲ ਸ਼ਾਮੀ ਉਨ੍ਹਾਂ ਦੇ ਦੋਹਤੇ ਵਲੋ ਵਟਸ ਐਪ ਤੇ ਵੀਡੀਓ ਕਾਲ ਰਾਹੀਂ ਇਹ ਜਾਣਕਾਰੀ ਦਿੱਤੀ ਗਈ। ਇਸ ਵਾਰੀ ਮ੍ਰਿਤਕਾ ਦੇ ਪਤੀ ਨਾਲ ਰਾਬਤਾ ਕਾਇਮ ਕੀਤਾ ਗਿਆ ਜੋ ਇਸ ਵਕਤ ਵਿਦੇਸ਼ ਵਿੱਚ ਹਨ, ਉਨ੍ਹਾਂ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਪਤਨੀ ਵੱਲੋਂ ਪਹਿਲਾਂ ਵੀ ਖੁ-ਦ-ਕੁ-ਸ਼ੀ ਕੀਤੇ ਜਾਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਉਸ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਉਸ ਦੀ ਪਤਨੀ ਤੋਂ ਅਲੱਗ ਰਹਿੰਦੇ ਸਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!