ਪੰਜਾਬ ਚ ਇਥੇ ਕੁੜੀ ਨੇ ਆਪਣੇ ਜਨਮ ਦਿਨ ਵਾਲੇ ਦਿਨ ਖੁਦ ਚੁਣੀ ਇਸ ਤਰਾਂ ਮੌਤ – ਛਾਇਆ ਸੋਗ

ਆਈ ਤਾਜਾ ਵੱਡੀ ਖਬਰ 

ਜਿੱਥੇ ਵਿਧਾਨ ਸਭਾ ਚੋਣਾਂ ਦੇ ਚੱਲਦੇ ਅੱਜ ਪੂਰੇ ਪੰਜਾਬ ਭਰ ਵਿੱਚ ਵੋਟਾਂ ਪਈਆਂ , ਉੱਥੇ ਹੀ ਅੱਜ ਪੰਜਾਬ ਦੇ ਵੱਖੋ ਵੱਖਰੀਆਂ ਥਾਂਵਾਂ ਤੋਂ ਮੰਦਭਾਗੀਆਂ ਖ਼ਬਰਾਂ ਵੀ ਸਾਹਮਣੇ ਆਈਆਂ । ਅੱਜ ਸਵੇਰ ਤੋਂ ਹੀ ਜਿੱਥੇ ਵੋਟਾਂ ਦਾ ਸ਼ੋਰ ਚਾਰੇ ਪਾਸੇ ਵੇਖਣ ਨੂੰ ਮਿਲ ਰਿਹਾ ਸੀ, ਪਰ ਦੂਜੇ ਪਾਸੇ ਅੱਜ ਪੰਜਾਬ ਦੇ ਵੱਖੋ ਵੱਖਰੇ ਥਾਂਵਾਂ ਤੇ ਮੰਦਭਾਗੀਆਂ ਖ਼ਬਰਾਂ ਵੀ ਦਿਲ ਝੰਜੋੜ ਕੇ ਰੱਖ ਰਹੀਆਂ ਸਨ । ਇਸ ਦੇ ਚੱਲਦੇ ਇਕ ਬੇਹੱਦ ਮੰਦਭਾਗੀ ਖ਼ਬਰ ਜਲੰਧਰ ਦੇ ਮਕਸੂਦਾਂ ਅਧੀਨ ਪੈਂਦੇ ਪਿੰਡ ਮਸੰਦਾ ਰੰਧਾਵਾ ਤੋਂ ਸਾਹਮਣੇ ਆਈ । ਜਿੱਥੇ ਇੱਕ ਪਰਿਵਾਰ ਵਿੱਚ ਉਸ ਸਮੇਂ ਮਾਤਮ ਦਾ ਮਾਹੌਲ ਛਾ ਗਿਆ ਜਦ ਇਕ ਨੌਵੀਂ ਜਮਾਤ ਵਿੱਚ ਪੜ੍ਹਨ ਵਾਲੀ ਵਿਦਿਆਰਥਣ ਨੇ ਘਰ ਵਿੱਚ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮ੍ਰਿਤਕ ਲੜਕੀ ਦੀ ਉਮਰ ਕਰੀਬ ਚੌਦਾਂ ਸਾਲਾ ਦੱਸੀ ਜਾ ਰਹੀ ਹੈ ਤੇ ਅੱਜ ਲੜਕੀ ਦਾ ਜਨਮ ਦਿਨ ਸੀ । ਮ੍ਰਿਤਕ ਲੜਕੀ ਦੀ ਪਛਾਣ ਮੀਰਾ ਵਜੋਂ ਹੋਈ ਹੈ ਤੇ ਉਹ ਨੌਵੀਂ ਜਮਾਤ ਦੀ ਵਿਦਿਆਰਥਣ ਸੀ । ਇਸ ਮੰਦਭਾਗੀ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲੀਸ ਵੀ ਮੌਕੇ ਤੇ ਪਹੁੰਚੀ। ਜਿਨ੍ਹਾਂ ਦੇ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਕਰ ਦਿੱਤੀ । ਪਰ ਅਜੇ ਤੱਕ ਮ੍ਰਿਤਕ ਲੜਕੀ ਦੀ ਮੌਤ ਦਾ ਕਾਰਨ ਸਾਫ ਨਹੀਂ ਹੋ ਸਕਿਆ ਹੈ ਕਿ ਆਖ਼ਰ ਉਸ ਲੜਕੀ ਦੇ ਵੱਲੋਂ ਆਪਣੇ ਘਰ ਦੇ ਵਿਚ ਖੁਦਕੁਸ਼ੀ ਕਿਉਂ ਕੀਤੀ ਗਈ ।

ਇਸ ਮੰਦਭਾਗੀ ਘਟਨਾ ਦੇ ਵਾਪਰਨ ਤੋਂ ਬਾਅਦ ਲੜਕੀ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ਤੇ ਚਾਰੇ ਪਾਸੇ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ ।

ਜ਼ਿਕਰਯੋਗ ਹੈ ਕਿ ਬਹੁਤ ਸਾਰੇ ਅਜਿਹੇ ਨੌਜਵਾਨ ਲਡ਼ਕੇ ਲਡ਼ਕੀਆਂ ਆਪਣੇ ਜੀਵਨ ਵਿੱਚ ਆਈਆਂ ਛੋਟੀਆਂ ਮੋਟੀਆਂ ਪਰੇਸ਼ਾਨੀਆਂ ਦੇ ਚੱਲਦੇ ਕਈ ਵੱਡੇ ਖ਼ੌਫਨਾਕ ਕਦਮ ਚੁੱਕ ਲੈਂਦੇ ਹਨ ਜੋ ਬਾਅਦ ਚ ਉਨ੍ਹਾਂ ਦੀ ਮੌਤ ਦਾ ਇਕ ਕਾਰਨ ਬਣ ਜਾਂਦੀਆਂ ਹਨ । ਅਜਿਹੀਆਂ ਘਟਨਾਵਾਂ ਵਾਪਰਨ ਦੇ ਚੱਲਦੇ ਜਿੱਥੇ ਖ਼ੁਦਕੁਸ਼ੀ ਕਰਨ ਵਾਲਾ ਵਿਅਕਤੀ ਆਪਣੀ ਤਾਂ ਜਾਨ ਗਵਾਉਂਦਾ ਹੀ ਹੈ ਨਾਲ ਹੋਰਾਂ ਪਰਿਵਾਰਕ ਮੈਬਰਾਂ ਨੂੰ ਰੋਲ ਕੇ ਚਲਾ ਜਾਂਦਾ ਹੈ ।

error: Content is protected !!