ਪੰਜਾਬ ਚ ਇਥੇ ਕੰਧ ਚ ਪਾੜ ਪਾ ਕੇ ਹੋ ਗਿਆ ਇਹ ਵੱਡਾ ਕਾਂਡ ਦੇਖ ਸਭ ਰਹਿ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਪਿੱਛਲੇ ਕੁੱਝ ਸਮੇਂ ਤੋਂ ਵਾਪਰਨ ਵਾਲੀਆਂ ਚੋਰੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਵੱਲੋਂ ਇਸ ਲਈ ਪੁਲਿਸ ਨੂੰ ਵੀ ਚੌਕੰਨੇ ਰਹਿਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਕਿਉਂਕਿ ਪੰਜਾਬ ਵਿੱਚ ਲੁੱਟ-ਖੋਹ ਚੋਰੀ ਠੱਗੀ ਦੀਆਂ ਘਟਨਾਵਾਂ ਦੇ ਹੋਣ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਜਿੱਥੇ ਪੁਲਿਸ ਵੱਲੋਂ ਅਜਿਹੇ ਲੋਕਾਂ ਉਪਰ ਸ਼ਿਕੰਜਾ ਕੱਸਣ ਲਈ ਚੌਕਸੀ ਨੂੰ ਵਧਾਇਆ ਗਿਆ ਹੈ ਉਥੇ ਹੀ ਅਜਿਹੇ ਲੋਕਾਂ ਵੱਲੋਂ ਘਟਨਾ ਨੂੰ ਅੰਜਾਮ ਦੇਣ ਲਈ ਕੋਈ ਨਾ ਕੋਈ ਰਸਤਾ ਅਪਣਾ ਲਿਆ ਜਾਂਦਾ ਹੈ। ਦੇਸ਼ ਅੰਦਰ ਜਿੱਥੇ ਅਜਿਹੇ ਮਾਮਲੇ ਵਧ ਰਹੇ ਹਨ ਉਥੇ ਹੀ ਆਪਣਾ ਕੰਮਕਾਜ ਕਰਨ ਵਾਲੇ ਦੁਕਾਨਦਾਰਾਂ ਉਪਰ ਵੀ ਇਨ੍ਹਾਂ ਚੋਰੀਆਂ ਦਾ ਘਟਨਾਂਵਾਂ ਦਾ ਗਹਿਰਾ ਅਸਰ ਹੋਇਆ ਹੈ।

ਕਰੋਨਾ ਕਾਰਨ ਪਹਿਲਾਂ ਹੀ ਲੋਕ ਬੜੀ ਮੁਸ਼ਕਲ ਨਾਲ ਆਪਣੇ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਪੰਜਾਬ ਵਿੱਚ ਇੱਥੇ ਕੰਧ ਪਾੜ ਕੇ ਇਹ ਵੱਡਾ ਕਾਂਡ ਕੀਤਾ ਗਿਆ ਹੈ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਰਨਾਲਾ ਦੇ ਧਨੌਲਾ ਰੋਡ ਸਾਹਮਣੇ ਪੈਂਦੇ ਦਸ਼ਮੇਸ਼ ਨਗਰ ਤੋਂ ਸਾਹਮਣੇ ਆਈ ਹੈ। ਜਿੱਥੇ ਬੀਤੀ ਰਾਤ ਚੋਰਾਂ ਵੱਲੋਂ ਇਕ ਮੋਬਾਇਲਾਂ ਦੀ ਦੁਕਾਨ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਹੈ। ਜਿੱਥੇ ਚੋਰਾਂ ਵੱਲੋਂ ਰਾਤ ਦੇ ਇਕ ਵਜੇ ਦੇ ਕਰੀਬ ਮੋਬਾਇਲਾਂ ਵਾਲੀ ਦੁਕਾਨ ਦੀ ਕੰਧ ਪਾੜ ਕੇ ਦੁਕਾਨ ਵਿੱਚ ਰਿਪੇਅਰ ਵਾਸਤੇ ਆਏ ਹੋਏ ਮੋਬਾਈਲ ਫੋਨ ਚੋਰੀ ਕਰ ਲਏ ਗਏ ਹਨ।

ਜਿਨ੍ਹਾਂ ਦੀ ਕੀਮਤ ਦੁਕਾਨਦਾਰ ਵੱਲੋਂ ਡੇਢ ਤੋਂ ਦੋ ਲੱਖ ਰੁਪਏ ਦੇ ਕਰੀਬ ਦੱਸੀ ਗਈ ਹੈ। ਦੁਕਾਨਦਾਰ ਨੂੰ ਇਸ ਘਟਨਾ ਦਾ ਸਵੇਰੇ 6 ਵਜੇ ਪਤਾ ਲੱਗਾ ਅਤੇ ਉਸ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਚੋਰੀ ਹੋਏ ਕੁਝ ਮੋਬਾਈਲਾ ਦੇ ਆਈ ਐੱਮ ਆਈ ਨੰਬਰ ਵੀ ਪੁਲਿਸ ਨੂੰ ਦਿੱਤੇ ਗਏ ਹਨ ਜਿਸਦੇ ਅਧਾਰ ਤੇ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ ਅਤੇ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ।

ਉਥੇ ਹੀ ਦੁਕਾਨਦਾਰ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਦੁਕਾਨ ਵਿੱਚ ਮੋਬਾਇਲ ਫ਼ੋਨ ਰਿਪੇਅਰ ਕਰਨ ਵਾਲ਼ੀ ਲੱਗੀ ਹੋਈ ਮਸ਼ੀਨ ਦਾ ਮੇਨ ਪੁਰਜਾ ਵੀ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਹੈ। ਦੁਕਾਨਦਾਰ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਪਿੱਛੇ ਖਾਲੀ ਪਲਾਟ ਹੈ ਅਤੇ ਦੋ ਹੋਰ ਦੁਕਾਨਾਂ ਹਨ। ਚੋਰਾਂ ਵੱਲੋਂ ਮੋਬਾਇਲ ਚੋਰੀ ਕਰਨ ਵਾਸਤੇ ਦੋ ਦੁਕਾਨਾਂ ਦੀਆ ਕੰਧਾਂ ਨੂੰ ਪਾੜਿਆ ਗਿਆ ਹੈ। ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!