ਪੰਜਾਬ ਚ ਇਥੇ ਘਰਵਾਲੀ ਦੀ ਲਿਪਸਟਿਕ ਨਾਲ ਕੰਧ ਤੇ ਇਹ ਗਲ੍ਹ ਲਿਖ ਕੇ ਪਤੀ ਨੇ ਕਰਤਾ ਕਾਂਡ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ 

ਕਰੋਨਾ ਦੇ ਕਾਰਨ ਜਿੱਥੇ ਬਹੁਤ ਸਾਰੇ ਪਰਿਵਾਰ ਬੇਰੁਜ਼ਗਾਰ ਹੋ ਗਏ ਸਨ। ਉਸ ਸਮੇਂ ਕੀਤੀ ਤਾਲਾਬੰਦੀ ਦੇ ਕਾਰਨ ਬਹੁਤ ਸਾਰੇ ਰੁਜ਼ਗਾਰ ਠੱਪ ਹੋਣ ਕਾਰਨ ਤੇ ਪਰਿਵਾਰਾਂ ਦੇ ਰੁਜ਼ਗਾਰ ਜਾਣ ਕਾਰਨ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ ਸੀ। ਜਿਸ ਕਾਰਨ ਬਹੁਤ ਸਾਰੇ ਪਰਿਵਾਰਾਂ ਵਿਚ ਆਪਸੀ ਵਿਵਾਦ ਵੀ ਪੈਦਾ ਹੋ ਗਏ ਸਨ। ਇਨ੍ਹਾਂ ਮੁਸ਼ਕਲਾਂ ਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਜੀਵਨ-ਲੀਲਾ ਤੱਕ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਖਤਮ ਕਰ ਲਈ ਗਈ ਸੀ। ਉਥੇ ਹੀ ਹੁਣ ਪੰਜਾਬ ਵਿੱਚ ਬਹੁਤ ਸਾਰੇ ਪਰਵਾਰਕ ਵਿਵਾਦਾਂ ਦੇ ਕਾਰਣ ਵੀ ਇਸ ਤਰਾਂ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ਵਿੱਚ ਬਹੁਤ ਸਾਰੇ ਪਰਿਵਾਰਾਂ ਦੇ ਮੈਂਬਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਰਹੇ ਹਨ। ਕੁਝ ਲੋਕਾਂ ਵੱਲੋਂ ਜਿੱਥੇ ਗੁੱਸੇ ਦੇ ਚਲਦੇ ਹੋਏ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਉੱਥੇ ਹੀ ਉਸ ਦਾ ਖਮਿਆਜਾ ਸਾਰੇ ਪ੍ਰਵਾਰ ਨੂੰ ਭੁਗਤਣਾ ਪੈਂਦਾ ਹੈ।

ਹੁਣ ਪੰਜਾਬ ਵਿੱਚ ਏਥੇ ਪਤਨੀ ਦੀ ਲਿਪਸਟਿਕ ਨਾਲ ਕੰਧ ਉੱਪਰ ਇਹ ਗੱਲ ਲਿਖ ਕੇ ਪਤੀ ਵੱਲੋਂ ਇਹ ਕਾਂਡ ਕੀਤਾ ਗਿਆ ਹੈ ਜਿਸ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮਹਾਂਨਗਰ ਲੁਧਿਆਣਾ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਪਤੀ ਵੱਲੋਂ ਸ਼ਰਾਬ ਦੇ ਨਸ਼ੇ ਵਿਚ ਆਪਣੇ ਪਰਿਵਾਰ ਨਾਲ ਲੜਾਈ ਝਗੜਾ ਕੀਤਾ ਗਿਆ ਸੀ। ਦੱਸਿਆ ਗਿਆ ਹੈ ਕਿ ਮ੍ਰਿਤਕ ਸੰਜੇ ਕੁਮਾਰ 48 ਸਾਲਾ , ਜਿੱਥੇ ਟਿੱਬਾ ਰੋਡ ਦਾ ਰਹਿਣ ਵਾਲਾ ਸੀ, ਉਥੇ ਹੀ ਉਹ ਫੋਕਲ ਪੁਆਇੰਟ ਦੀ ਇਕ ਕੰਪਨੀ ਵਿਚ ਸਕਿਊਰਟੀ ਸੁਪਰਵਾਈਜ਼ਰ ਵਜੋਂ ਕੰਮ ਕਰ ਰਿਹਾ ਸੀ। ਜਿੱਥੇ ਉਹ ਸ਼ਰਾਬ ਪੀਣ ਦਾ ਆਦੀ ਸੀ ਉੱਥੇ ਹੀ ਉਸ ਵੱਲੋਂ ਬੀਤੇ ਦਿਨੀਂ ਕੰਮ ਤੋਂ ਵਾਪਸ ਆਉਣ ਦੇ ਟਾਇਮ ਸ਼ਰਾਬ ਪੀਤੀ ਹੋਈ ਸੀ। ਅਤੇ ਮੰਗਲਵਾਰ ਦੀ ਰਾਤ ਨੂੰ ਉਸ ਵੱਲੋਂ ਸ਼ਰਾਬ ਦੇ ਨਸ਼ੇ ਵਿਚ ਟੱਲੀ ਹੋਣ ਤੇ ਜਿਥੇ ਆਪਣੇ ਪਰਵਾਰ ਨਾਲ ਕੁੱਟਮਾਰ ਕੀਤੀ ਗਈ।

ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਦੀ ਪਤਨੀ ਅਤੇ ਬੱਚਿਆਂ ਵੱਲੋਂ ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਗਈ। ਪੁਲੀਸ ਵੱਲੋਂ ਜਦੋਂ ਘਰ ਆ ਕੇ ਸੰਜੇ ਨੂੰ ਸਮਝਾਇਆ ਗਿਆ ਤਾਂ ਉਹ ਸਮਝ ਗਿਆ, ਜਿਸ ਪਿੱਛੋਂ ਪੁਲਿਸ ਉਸ ਨੂੰ ਬਿਨਾਂ ਗ੍ਰਿਫ਼ਤਾਰ ਕੀਤੇ ਚਲੀ ਗਈ। ਉਥੇ ਹੀ ਸੰਜੇ ਦਾ ਗੁੱਸਾ ਬੁੱਧਵਾਰ ਰਾਤ ਨੂੰ ਫਿਰ ਦੇਖਣ ਨੂੰ ਮਿਲਿਆ ਜਦੋਂ ਉਸ ਨੇ ਫਿਰ ਆਪਣੇ ਪਰਿਵਾਰ ਦੀ ਕੁੱਟਮਾਰ ਕੀਤੀ।ਜਿੱਥੇ ਉਹ ਵੱਖਰੇ ਕਮਰੇ ਵਿਚ ਸੌਣ ਲਈ ਚਲਾ ਗਿਆ ਅਤੇ ਸਵੇਰ ਦੇ ਸਮੇਂ ਪਤਨੀ ਵੱਲੋਂ ਜਦੋਂ ਵੇਖਿਆ ਗਿਆ ਤਾਂ ਸਾਰਾ ਟੱਬਰ ਵੇਖ ਕੇ ਹੈਰਾਨ ਰਹਿ ਗਿਆ ਕਿ ਸੰਜੇ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਸੀ।

ਉਥੇ ਹੀ ਉਸ ਵੱਲੋਂ ਕੰਧ ਉਪਰ ਆਪਣੀ ਪਤਨੀ ਦੀ ਲਿਪਸਟਿਕ ਨਾਲ ਆਈ ਲਵ ਯੂ ਲਿਖਿਆ ਹੋਇਆ ਸੀ ਅਤੇ ਦੂਜੀ ਕੰਧ ਉਪਰ ਬਚਿਆਂ ਵਾਸਤੇ ਲਿਖਿਆ ਹੋਇਆ ਸੀ ਕਿ ਮੈਨੂੰ ਮਾਫ਼ ਕਰਨਾ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

error: Content is protected !!