ਪੰਜਾਬ ਚ ਇਥੇ ਚਿੱਟੇ ਦਿਨ ਹੋ ਗਿਆ ਇਹ ਕਾਂਡ – ਪਈਆਂ ਪੁਲਸ ਨੂੰ ਭਾਜੜਾਂ ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਵਿੱਚ ਲਗਾਤਾਰ ਹੀ ਲੁਟੇਰਿਆਂ ਦੇ ਵਲੋਂ ਸ਼ਰੇਆਮ ਲੁੱਟਖੋਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ l ਲੁਟੇਰਿਆਂ ਦੇ ਹੋਂਸਲੇ ਲਗਾਤਾਰ ਹੀ ਬੁਲੰਦ ਹੁੰਦੇ ਜਾ ਰਹੇ ਹੈ l ਲੁਟੇਰਿਆਂ ਦੇ ਵਲੋਂ ਹੱ-ਥਿ-ਆ-ਰਾਂ ਦੀ ਨੋਕ ਤੇ ਦਿਨ -ਦਿਹਾੜੇ ਬਿਨ੍ਹਾਂ ਕਿਸੇ ਸਰਕਾਰ ਜਾ ਪ੍ਰਸ਼ਾਸਨ ਦੇ ਡਰ ਤੋਂ ਅਜਿਹੀਆਂ ਵਾਰਦਾਤਾਂ ਨੂੰ ਅੰ-ਜ਼ਾ-ਮ ਦਿੱਤਾ ਜਾ ਰਿਹਾ ਹੈ l ਉਹ ਇਨੇ ਬੇਖੌਫ ਨਜ਼ਰ ਆ ਰਹੇ ਹਨ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲੱਗੇ ਇੱਕ ਵਾਰ ਵੀ ਨਹੀਂ ਸੋਚਦੇ ਕਿ ਬਾਅਦ ਵਿੱਚ ਇਸਦਾ ਕਿ ਅੰਜ਼ਾਮ ਹੋਵੇਗਾ l ਅਜਿਹਾ ਹੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਫਰੀਦਕੋਟ ਤੋਂ l

ਜਿਥੇ ਫਰੀਦਕੋਟ ਕੋਟਕਪੂਰਾ ਰੋਡ ਤੇ ਬਣੇ ਨਵੇਂ ਰੇਲਵੇ ਓਵਰ ਬ੍ਰਿਜ ਤੇ ਤਿੰਨ ਕਾਰ ਸਵਾਰਾਂ ਵੱਲੋਂ ਪਿਸਤੌਲ ਦੀ ਨੋਕ ਤੇ ਇੱਕ ਪਿਕੱਆਪ ਗੱਡੀ ਦੇ ਡਰਾਈਵਰ ਤੋਂ 60ਹਜ਼ਾਰ ਰੁਪਏ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ। ਜਿਥੇ ਇਕੱ ਮਨਿੰਦਰ ਸਿੰਘ ਨਾਮਕ ਵਿਅਕਤੀ ਫਰੀਦਕੋਟ ਘਿਓ ਦੀ ਸਪਲਾਈ ਦੇਕੇ ਵਾਪਿਸ ਬਠਿੰਡਾ ਜ਼ਾ ਰਿਹਾ ਸੀ ਤਾਂ ਕੋਟਕਪੂਰਾ ਕੋਲ ਨਵੇਂ ਬਣੇ ਰੇਲਵੇ ਓਵਰ ਬ੍ਰਿਜ ਤੇ ਇੱਕ ਸਵਿਫਟ ਕਾਰ ਸਵਾਰਾਂ ਨੇ ਉਸਨੂੰ ਰੋਕ ਲਿਆ ਜਿਸ ਚੋ ਦੋ ਲੜਕੇ ਬਾਹਰ ਆਏ ਜਦਕਿ ਉਨ੍ਹਾਂ ਦਾ ਇੱਕ ਸਾਥੀ ਕਾਰ ਚ ਬੈਠਾ ਰਿਹਾ।

ਬਾਹਰ ਆਏ ਦੋਨਾਂ ਲੜਕਿਆਂ ਚੋ ਇੱਕ ਨੇ ਪਿਸਤੌਲ ਦਿਖਾ ਕੇ ਗੱਡੀ ਦੀ ਚਾਬੀ ਲੈ ਲਈ ਅਤੇ ਗੱਡੀ ਦੇ ਡੇਸ਼ਬੋਰਡ ਚ ਰੱਖੇ ਕਰੀਬ 60 ਹਜ਼ਾਰ ਰੁਪਏ ਕੱਢ ਕੇ ਫਰਾਰ ਹੋ ਗੁਏ ਅਤੇ ਗੱਡੀ ਦੀ ਚਾਬੀ ਵੀ ਨਾਲ ਹੀ ਲੈ ਗਏਂ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਸਬੰਧੀ ਪੁਲਿਸ ਨੂੰ ਜਾਣਕਰੀ ਦਿਤੀ ਗਈ ਜਿਥੇ ਪੁਲਿਸ ਦੇ ਵਲੋਂ ਘਟਨਾ ਸਥਾਨ ਤੇ ਪੁਹੰਚ ਪੁਲਿਸ ਨੇ ਮਾਮਲੇ ਦੀ ਜਾਚ ਸ਼ੁਰੂ ਕਰ ਦਿੱਤੀ ਹੈ l

ਜਦਕਿ ਦੂਜੇ ਪਾਸੇ ਸ਼ਹਿਰ ਨਿਵਾਸੀ ਕਰੀਬ ਦੋ ਕਿਲੋਮੀਟਰ ਲੰਬੇ ਇਸ ਪੁਲ ਤੇ ਦੋਨੋ ਪਾਸੇ ਸੀਸੀਟੀਵੀ ਕੈਮਰੇ ਲਗਵਾਉਣ ਦੀ ਮੰਗ ਕਰ ਰਹੇ ਹਨ ਤਾਂ ਜੋ ਅਣਸੁਖਾਵੀਂ ਘਟਨਾ ਸਬੰਧੀ ਕੋਈ ਸਹਾਇਤਾ ਮਿਲ ਸਕੇ l ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ l

error: Content is protected !!