ਪੰਜਾਬ ਚ ਇਥੇ ਟਰੈਕਟਰ ਟਰਾਲੀ ਨਾਲ ਵਾਪਰਿਆ ਭਿਆਨਕ ਹਾਦਸਾ ਹੋਈਆਂ ਮੌਤਾਂ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਭਰ ‘ਚ ਹਰ ਰੋਜ਼ ਹੀ ਸਡ਼ਕੀ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ । ਜੋ ਇਕ ਬੇਹੱਦ ਹੀ ਚਿੰਤਾ ਦਾ ਵਿਸ਼ਾ ਬਣਦੇ ਜਾ ਰਿਹਾ ਹੈ । ਹਾਲਾਂਕਿ ਸੜਕ ਤੇ ਚੱਲਣ ਤੋਂ ਲੈ ਕੇ ਵਾਹਨ ਚਲਾਉਣ ਤਕ ਵੱਖ ਵੱਖ ਨਿਯਮ ਬਣਾਏ ਗਏ ਹਨ, ਪਰ ਇਸ ਦੇ ਬਾਵਜੂਦ ਵੀ ਲੋਕ ਅਣਗਹਿਲੀ ਅਤੇ ਲਾਪ੍ਰਵਾਹੀ ਕਰਨ ਤੋਂ ਬਾਜ਼ ਨਹੀਂ ਆਉਂਦੇ ਜਿਸ ਕਾਰਨ ਉਨ੍ਹਾਂ ਵੱਲੋਂ ਸੜਕ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ । ਇਹੀ ਮੁੱਖ ਵਜ੍ਹਾ ਹੈ ਇਨ੍ਹਾਂ ਸੜਕੀ ਹਾਦਸਿਆਂ ਦੇ ਵੱਧ ਵਾਪਰਨ ਦੀ । ਕਈ ਵਾਰ ਇਹ ਹਾਦਸੇ ਇੰਨੇ ਭਿਆਨਕ ਹੁੰਦੇ ਹਨ ਕਿ, ਇਨ੍ਹਾਂ ਸੜਕੀ ਹਾਦਸਿਆਂ ਦੌਰਾਨ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ ।
ਹੁਣ ਤੱਕ ਸੜਕੀ ਹਾਦਸਿਆਂ ਵਿੱਚ ਬਹੁਤ ਸਾਰੇ ਲੋਕ ਆਪਣਾ ਜਾਨੀ ਅਤੇ ਮਾਲੀ ਨੁਕਸਾਨ ਕਰਵਾ ਚੁੱਕੇ ਹਨ। ਪਰ ਇਸ ਦੇ ਬਾਵਜੂਦ ਵੀ ਇਹ ਸੜਕੀ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ । ਕਈ ਸਡ਼ਕੀ ਹਾਦਸੇ ਤਾਂ ਦਿਲ ਝੰਜੋੜ ਕੇ ਰੱਖ ਦਿੰਦੇ ਹਨ ਤੇ ਅਜਿਹਾ ਹੀ ਇਕ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਪੰਜ‍ਾਬ ਤੋਂ ਸਾਹਮਣੇ ਆਇਆ ਹੈ ।

ਜਿੱਥੇ ਬੁਢਲਾਡਾ ਦੇ ਨੈਸ਼ਨਲ ਹਾਈਵੇ ਤੇ ਦੇਰ ਰਾਤ ਅਰਜ਼ੀ ਡਿਵਾਈਡਰ ਤੇ ਟਰੈਕਟਰ ਟਰਾਲੀ ਚਡ਼੍ਹਨ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ । ਜਦਕਿ ਕਈ ਜ਼ਖ਼ਮੀ ਹੋ ਗਏ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕੱਲ੍ਹ ਦੇਰ ਰਾਤ ਟਰੈਕਟਰ ਟਰਾਲੀ ਚਾਲਕ ਜਦੋਂ ਕੰਮਕਾਰ ਕਰ ਕੇ ਆਪਣੇ ਪਿੰਡ ਨੂੰ ਵਾਪਸ ਪਰਤ ਰਿਹਾ ਸੀ ਤੇ ਇਸੇ ਦੌਰਾਨ ਨਜ਼ਦੀਕ ਬਣੇ ਆਰਜ਼ੀ ਡਿਵਾਈਡਰ ਤੇ ਟਰੈਕਟਰ ਟਰਾਲੀ ਜਾ ਚੜ੍ਹੀ ।

ਜਿਸ ਕਾਰਨ ਦੋ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ , ਜਦਕਿ ਇਕ ਵਿਅਕਤੀ ਇਸ ਪੂਰੀ ਘਟਨਾ ਦੌਰਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ । ਉੱਥੇ ਹੀ ਇਸ ਦੀ ਜਾਣਕਾਰੀ ਜਦੋਂ ਪੁਲੀਸ ਨੂੰ ਦਿੱਤੀ ਗਈ ਤਾਂ, ਪੁਲੀਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਤੇ ਨਾਲ ਹੀ ਮ੍ਰਿਤਕਾਂ ਦੀਆ ਲਾਸ਼ਾਂ ਨੂੰ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਤੇ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਪੁਲੀਸ ਨੇ ਹੁਣ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

error: Content is protected !!