ਪੰਜਾਬ ਚ ਇਥੇ ਡੋਲੀ ਵਾਲੀ ਕਾਰ ਦੀ ਹੋਈ ਟੱਕਰ – ਫਿਰ ਪੈ ਗਿਆ ਅਜਿਹਾ ਚੱਕਰ ਠਾਣੇ ਪਹੁੰਚੀ ਸਾਰੀ ਬਰਾਤ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਵਿੱਚ ਚੋਰਾ ਤੇ ਲੁਟੇਰਿਆਂ ਦੇ ਹੌਂਸਲੇ ਦਿਨ ਪ੍ਰਤੀਦਿਨ ਬੁਲੰਦ ਹੁੰਦੇ ਜਾ ਰਹੇ ਹਨ । ਲੁਟੇਰੇ ਹਰ ਰੋਜ਼ ਹੀ ਆਪਣੇ ਸ਼ਾਤਰ ਦਿਮਾਗ਼ ਸਦਕਾ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ । ਕਈ ਵਾਰ ਤਾਂ ਇਹ ਚੋਰ ਅਤੇ ਲੁਟੇਰੇ ਐਨੀ ਚਤੁਰਾਈ ਦੇ ਨਾਲ ਘਟਨਾ ਨੂੰ ਅੰਜਾਮ ਦਿੰਦੇ ਹਨ , ਕਿ ਲੋਕ ਸੋਚਣ ਤੇ ਮਜਬੂਰ ਹੋ ਜਾਣ ਕੀ ਆਖ਼ਰ ਅਜਿਹਾ ਕਿਵੇਂ ਹੋ ਸਕਦਾ ਹੈ । ਅਜਿਹੀ ਹੀ ਇਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪੰਜਾਬ ‘ਚ। ਦਰਅਸਲ ਇਕ ਵਿਆਹ ਦੇ ਵਿੱਚ ਲਾੜੇ ਦੇ ਹੀ ਦੋਸਤ ਵਿਆਹ ਵਾਲੀ ਸਕਾਰਪੀਓ ਗੱਡੀ ਨੂੰ ਪੰਜਾਬ ਦੇ ਫਲੋਰ ਦੇ ਮੁੱਖ ਰੋਡ ਤੋਂ ਲੈ ਗਏ ਤੇ ਕੁਝ ਸਮੇਂ ਬਾਅਦ ਇਸ ਦੀ ਸੂਚਨਾ ਪੁਲੀਸ ਕੰਟਰੋਲ ਰੂਮ ਨੂੰ ਦਿੱਤੀ ਗਈ ਕੁਝ ਘੰਟਿਆਂ ਬਾਅਦ ਪੁਲੀਸ ਨੇ ਖੋਈ ਹੋਈ ਗੱਡੀ ਅਤੇ ਲਾੜੇ ਦੇ ਦੋਵੇਂ ਸਾਥੀ ਫੜ ਲਿਆਉਂਦੇ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬੀਤੇ ਦਿਨੀਂ ਪਿੰਡ ਪੁਵਾਦੜਾ ਤੋਂ ਵਿਆਹ ਵਾਲਾ ਮੁੰਡਾ ਫੁੱਲਾਂ ਦੇ ਨਾਲ ਸਜਾਈ ਹੋਈ ਰੇਂਜ ਰੋਵਰ ਗੱਡੀ ਵਿੱਚ ਬੈਠ ਕੇ ਵਿਆਹ ਕਰਵਾਉਣ ਲਈ ਨਿਕਲਿਆ । ਦੇਰ ਰਾਤ ਅੱਠ ਵਜੇ ਜਦੋਂ ਉਹ ਵਿਆਹ ਕਰਵਾ ਕੇ ਆਪਣੀ ਲਾੜੀ ਦੇ ਨਾਲ ਆਪਣੇ ਆਪਣੇ ਪਿੰਡ ਵਾਪਸ ਪਰਤ ਰਿਹਾ ਸੀ ਤਾਂ ਸਥਾਨਕ ਸ਼ਹਿਰ ਨੇੜੇ ਪੁੱਜਦੇ ਹੀ ਲਾੜੇ ਦੀ ਰੇਂਜ ਰੋਵਰ ਗੱਡੀ ਦੀ ਮਾਮੂਲੀ ਜਿਹੀ ਟੱਕਰ ਸਕਾਰਪੀਓ ਗੱਡੀ ਦੇ ਨਾਲ ਹੋ ਗਈ। ਜਿਸ ਨਾਲ ਲਾੜੇ ਦੀ ਲਾੜੇ ਦੀ ਮਹਿੰਗੀ ਗੱਡੀ ਤੇ ਮਾਮੂਲੀ ਜਿਹੀ ਝਰੀਟ ਲੱਗ ਗਈ ਤਾਂ, ਉਸੇ ਸਮੇਂ ਤੁਰੰਤ ਉਸ ਗੱਡੀ ਨੂੰ ਚਲਾ ਰਿਹਾ ਚਾਲਕ ਆਪਣੀ ਗੱਡੀ ਚੋਂ ਬਾਹਰ ਨਿਕਲਿਆ।

ਪਹਿਲਾਂ ਤਾਂ ਉਸ ਨੇ ਸਕਾਰਪੀਓ ਗੱਡੀ ਚਾਲਕ ਨੂੰ ਗਲਤ ਬੋਲਣਾ ਸ਼ੁਰੂ ਕਰ ਦਿੱਤਾ । ਉਸ ਤੋਂ ਬਾਅਦ ਉਹ ਜਸਪ੍ਰੀਤ ਤੋਂ ਸਕਾਰਪੀਓ ਦੀ ਚਾਬੀ ਫੜ ਕੇ ਜ਼ਬਰਨ ਖੋਹ ਕੇ ਆਪਣੇ ਨਾਲ ਲੈ ਕੇ ਗਏ । ਜਿਸ ਤੋਂ ਬਾਅਦ ਸਕਾਰਪੀਓ ਗੱਡੀ ਚਾਲਕ ਦੇ ਵੱਲੋਂ ਪੁਲੀਸ ਕੰਟਰੋਲ ਰੂਮ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ।

ਜਿਸ ਤੋਂ ਬਾਅਦ ਪੁਲਿਸ ਅਲਰਟ ਮੋਡ ਤੇ ਵਿਚ ਆ ਗਈ ਤੇ ਤੁਰੰਤ ਘਟਨਾ ਸਥਾਨ ਤੇ ਪੁਲੀਸ ਦੇ ਵੱਲੋਂ ਪਹੁੰਚ ਕੇ ਦੋਵਾਂ ਧਿਰਾਂ ਦੇ ਕੋਲੋਂ ਜਾਣਕਾਰੀ ਹਾਸਲ ਕੀਤੀ ਗਈ ਤੇ ਰਾਸਤੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ ਗਈ । ਜਿਸ ਤੋਂ ਬਾਅਦ ਪੁਲੀਸ ਨੂੰ ਕੁਝ ਹੀ ਘੰਟੇ ਦੇ ਵਿਚ ਸਕਾਰਪੀਓ ਗੱਡੀ ਪ੍ਰਾਪਤ ਹੋ ਗਈ ਤੇ ਪੁਲੀਸ ਨੇ ਗੱਡੀ ਬਰਾਮਦ ਕਰਕੇ ਦੋਵਾਂ ਨੌਜਵਾਨਾਂ ਨੂੰ ਫੜ ਕੇ ਥਾਣੇ ਲੈ ਗਈ ।ਫਿਲਹਾਲ ਪੁਲਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ।

error: Content is protected !!