ਪੰਜਾਬ ਚ ਇਥੇ ਤਾਏ ਦੇ ਮੁੰਡੇ ਦਾ ਕਰਕੇ ਕੁੜੀ ਨੇ ਦੇ ਦਿੱਤੀ ਜਾਨ ਕਾਰਨ ਜਾਣ ਸਭ ਰਹਿ ਗਏ ਹੈਰਾਨ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਆਏ ਦਿਨ ਹੀ ਬਹੁਤ ਸਾਰੀਆਂ ਅਜਿਹੀਆਂ ਦਿਲ ਨੂੰ ਝੰਜੋੜਨ ਵਾਲੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਜਿਨ੍ਹਾਂ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਜਾ ਸਕਦਾ ਅਤੇ ਬਹੁਤ ਸਾਰੇ ਲੋਕਾਂ ਵੱਲੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਜਾਂਦਾ ਹੈ। ਜਿੱਥੇ ਚਾਚੇ ਤਾਏ ਦੇ ਬੱਚਿਆਂ ਵੱਲੋਂ ਇਕ-ਦੂਸਰੇ ਦੇ ਦੁੱਖ ਦਰਦ ਨੂੰ ਆਪਣਾ ਸਮਝਿਆ ਜਾਂਦਾ ਹੈ। ਉਥੇ ਹੀ ਅਜਿਹੇ ਲੋਕਾਂ ਵੱਲੋਂ ਬਹੁਤ ਸਾਰੀਆਂ ਘਟਨਾਵਾਂ ਨੂੰ ਵੀ ਅੰਜਾਮ ਦੇ ਦਿੱਤਾ ਜਾਂਦਾ ਹੈ। ਜਿਸ ਬਾਰੇ ਸੁਣ ਕੇ ਲੋਕ ਹੈਰਾਨ ਪਰੇਸ਼ਾਨ ਰਹਿ ਜਾਂਦੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਅੱਜ ਰਿਸ਼ਤਿਆਂ ਨੂੰ ਜਿੱਥੇ ਤਾਰ ਤਾਰ ਕਰ ਦਿੱਤਾ ਜਾਂਦਾ ਹੈ ਉਥੇ ਹੀ ਉਨ੍ਹਾਂ ਰਿਸ਼ਤਿਆਂ ਨਾਲ ਜੁੜੀਆਂ ਹੋਈਆਂ ਕਈ ਅਜਿਹੀਆਂ ਭਿਆਨਕ ਖ਼ਬਰਾਂ ਸਾਹਮਣੇ ਆਈਆਂ ਹਨ ਜਿਸ ਨੂੰ ਲੈ ਕੇ ਧੀਆਂ ਦੇ ਮਾਪਿਆਂ ਵਿਚ ਆਪਣੀਆਂ ਧੀਆਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜੇ ਹੋ ਜਾਂਦੇ ਹਨ।

ਹੁਣ ਪੰਜਾਬ ਵਿੱਚ ਤਾਏ ਦੇ ਮੁੰਡੇ ਦੇ ਕਾਰਨ ਕੁੜੀ ਵੱਲੋਂ ਜਾਨ ਦੇ ਦਿੱਤੀ ਗਈ ਹੈ ਜਿਸ ਬਾਰੇ ਸੁਣ ਕੇ ਸਭ ਹੈਰਾਨ ਹਨ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਦੀਨਾਨਗਰ ਦੇ ਅਧੀਨ ਆਉਣ ਵਾਲੇ ਪਿੰਡ ਡੀਡਾ ਸਾਂਸੀਆਂ ਤੋਂ ਸਾਹਮਣੇ ਆਇਆ ਹੈ, ਇੱਥੇ 23 ਸਾਲਾਂ ਦੀ ਲੜਕੀ ਵੱਲੋਂ ਇਸ ਲਈ ਜ਼ਹਿਰੀਲੀ ਚੀਜ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਕਿਉਂਕਿ ਉਸ ਦੇ ਤਾਏ ਦੇ ਲੜਕੇ ਵੱਲੋਂ ਅਕਸਰ ਹੀ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਦੀ ਮਾਂ ਵੱਲੋਂ ਦੱਸਿਆ ਗਿਆ ਹੈ ਕਿ ਉਸਦੀ 23 ਸਾਲਾਂ ਦੀ ਲੜਕੀ ਜਿਥੇ ਬਾਰਵੀਂ ਪਾਸ ਕਰਨ ਪਿੱਛੋਂ ਘਰ ਵਿਚ ਹੀ ਸਿਲਾਈ ਦਾ ਕੰਮ ਕਰ ਰਹੀ ਸੀ।

ਉੱਥੇ ਹੀ ਉਸਦੇ ਪਤੀ ਦੀ ਮੌਤ ਹੋਈ ਨੂੰ 11 ਸਾਲ ਦਾ ਸਮਾਂ ਬੀਤ ਚੁੱਕਾ ਹੈ ਅਤੇ ਇਸ ਸਮੇਂ ਉਹ ਆਪਣੇ ਇਕ ਬੇਟੇ ਅਤੇ ਤਿੰਨ ਬੇਟੀਆਂ ਨਾਲ ਘਰ ਵਿੱਚ ਰਹਿ ਰਹੀ ਹੈ। ਪਰ ਉਸਦੇ ਜੇਠ ਦੇ ਲੜਕੇ ਵੱਲੋਂ ਉਸਦੀ ਬੇਟੀ ਨਾਲ ਜਿੱਥੇ ਉਸ ਦੇ ਮਨਾ ਕਰਨ ਦੇ ਬਾਵਜੂਦ ਵੀ ਸਰੀਰਕ ਸੰਬੰਧ ਸਥਾਪਤ ਕੀਤੇ ਗਏ, ਉੱਥੇ ਹੀ ਹੁਣ ਫਿਰ ਉਸ ਵੱਲੋਂ ਲੜਕੀ ਨੂੰ ਡਰਾਇਆ ਧਮਕਾਇਆ ਅਤੇ ਮੁੜ ਤੋਂ ਅਜਿਹਾ ਕਰਨ ਵਾਸਤੇ ਦਬਾਅ ਬਣਾਇਆ ਜਾ ਰਿਹਾ ਸੀ।

ਲੜਕੀ ਵੱਲੋਂ ਮਨ੍ਹਾਂ ਕਰਨ ਤੇ ਉਸ ਨੂੰ ਪੂਰੇ ਪਿੰਡ ਵਿੱਚ ਬਦਨਾਮ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਸ ਡਰ ਦੇ ਕਾਰਨ ਲੜਕੀ ਵੱਲੋਂ ਜਿੱਥੇ ਸਾਰੀ ਘਟਨਾ ਪਰਿਵਾਰਕ ਮੈਂਬਰਾਂ ਨੂੰ ਦੱਸੀ ਗਈ ਉਥੇ ਹੀ ਉਸ ਵੱਲੋਂ ਰਾਤ ਦੇ ਸਮੇਂ ਜ਼ਹਿਰੀਲੀ ਚੀਜ਼ ਖਾ ਲਈ ਗਈ ਤੇ ਹਸਪਤਾਲ ਵਿਚ ਉਸਦੀ ਦੀ ਮੌਤ ਹੋ ਗਈ। ਪੁਲੀਸ ਵੱਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!