ਪੰਜਾਬ ਚ ਇਥੇ ਦੁਸਹਿਰੇ ਦੇ ਮੇਲੇ ਚ 8 ਸਾਲਾਂ ਦੇ ਬਚੇ ਨੂੰ ਮਿਲੀ ਇਸ ਤਰਾਂ ਦਰਦਨਾਕ ਮੌਤ

ਆਈ ਤਾਜ਼ਾ ਵੱਡੀ ਖਬਰ 

ਅੱਜ ਦੁਸਹਿਰੇ ਦੇ ਤਿਉਹਾਰ ਤੇ ਜਿੱਥੇ ਲੋਕਾਂ ਵੱਲੋਂ ਖੁਸ਼ੀ-ਖੁਸ਼ੀ ਇਸ ਤਿਉਹਾਰ ਨੂੰ ਮਨਾਇਆ ਗਿਆ ਹੈ। ਉੱਥੇ ਹੀ ਬਹੁਤ ਸਾਰੀਆਂ ਜਗ੍ਹਾ ਉਪਰ ਦੁਸਹਿਰੇ ਦੇ ਤਿਉਹਾਰ ਦੌਰਾਨ ਕਈ ਤਰ੍ਹਾਂ ਦੇ ਹਾਦਸੇ ਵਾਪਰਨ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਜਿਸ ਨਾਲ ਕਈ ਜਗਾ ਤੇ ਦੁਸਹਿਰੇ ਦਾ ਤਿਉਹਾਰ ਦੌਰਾਨ ਵਾਪਰੀਆਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਦੇ ਕਾਰਨ ਫਿੱਕਾ ਪੈ ਗਿਆ ਹੈ। ਉਥੇ ਹੀ ਇਨ੍ਹਾਂ ਘਟਨਾਵਾਂ ਦਾ ਸ਼ਿਕਾਰ ਹੋਣ ਵਾਲੇ ਬਹੁਤ ਸਾਰੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਜਿੱਥੇ ਅੱਜ ਕਈ ਜਗਾ ਤੇ ਭਿਆਨਕ ਸੜਕ ਹਾਦਸੇ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ। ਉੱਥੇ ਹੀ ਦੁਸਹਿਰਾ ਗਰਾਊਂਡ ਦੇ ਵਿਚ ਵੀ ਕਈ ਅਜਿਹੇ ਹਾਦਸੇ ਵਾਪਰੇ ਹਨ ਜਿਨ੍ਹਾਂ ਬਾਰੇ ਕਿਸੇ ਵੱਲੋਂ ਸੋਚਿਆ ਨਹੀਂ ਗਿਆ ਸੀ।

ਅੱਜ ਪੰਜਾਬ ਵਿੱਚ ਇੱਥੇ ਦੁਸਹਿਰੇ ਦੇ ਮੇਲੇ ਵਿੱਚ ਅੱਠ ਸਾਲਾਂ ਦੇ ਬੱਚੇ ਦੀ ਹੋਈ ਦਰਦਨਾਕ ਮੌਤ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦਰਦਨਾਕ ਘਟਨਾ ਲੁਧਿਆਣਾ ਸ਼ਹਿਰ ਵਿਚ ਗਿਆਸਪੁਰਾ ਮੈਦਾਨ ਵਿੱਚ ਵਾਪਰਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਅੱਜ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਇਸ ਮੇਲੇ ਵਿੱਚ ਸ਼ਿਰਕਤ ਕੀਤੀ ਗਈ, ਉਥੇ ਹੀ ਗੁਰੂ ਗੋਬਿੰਦ ਸਿੰਘ ਨਗਰ, ਸ਼ਿਮਲਾਪੁਰੀ ਦੀ ਗਲੀ ਨੰਬਰ 2 ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ਕੁਝ ਮੈਂਬਰ ਇਸ ਮੇਲੇ ਵਿਚ ਆਏ ਸਨ।

ਉੱਥੇ ਹੀ ਅੱਠ ਸਾਲਾਂ ਦੇ ਬੱਚੇ ਕੁਸਮ ਪ੍ਰੀਤ ਵੱਲੋਂ ਇੱਕ ਝੂਲੇ ਤੇ ਝੂਟਾ ਲੈਂਦੇ ਸਮੇਂ ਡਿੱਗਣ ਕਾਰਨ ਮੌਤ ਹੋ ਗਈ। ਜੋ ਕਿ ਇਸ ਮੇਲੇ ਵਿੱਚ ਆਪਣੀ ਮਾਂ ,ਭੈਣ ਅਤੇ ਭਰਾ ਨਾਲ ਆਇਆ ਸੀ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਝੂਲੇ ਦੇ ਮਾਲਕ ਵੱਲੋਂ ਆਖਿਆ ਗਿਆ ਹੈ ਕਿ ਬੱਚੇ ਦੀ ਉਮਰ ਛੋਟੀ ਹੋਣ ਦੇ ਕਾਰਨ ਉਸ ਵੱਲੋਂ ਬੱਚੇ ਨੂੰ ਬਿਠਾਉਣ ਤੋਂ ਇਨਕਾਰ ਕੀਤਾ ਗਿਆ ਸੀ। ਪਰ ਬੱਚੇ ਦੀ ਮਾਤਾ ਵੱਲੋਂ ਆਖਿਆ ਗਿਆ ਕਿ ਉਹ ਆਪਣੀ ਜ਼ਿੰਮੇਵਾਰੀ ਨਾਲ ਬੱਚੇ ਨੂੰ ਬਿਠਾਉਣਾ ਚਾਹੁੰਦੀ ਹੈ। ਜਿੱਥੇ ਬੱਚੇ ਦੀ ਮਾਂ ਦੇ ਕਹਿਣ ਤੇ ਉਸ ਦੇ ਬੱਚੇ ਨੂੰ ਝੂਲੇ ਵਿੱਚ ਬਿਠਾਉਣਾ ਪਿਆ।

ਜਿਸ ਤੋਂ ਬਾਅਦ ਸੂਬੇ ਦੇ ਸਟਾਰਟ ਹੁੰਦੇ ਹੀ ਬੱਚਾ ਪਹਿਲੇ ਚੱਕਰ ਵਿੱਚ ਹੀ ਹੇਠਾਂ ਡਿੱਗ ਪਿਆ। ਜੋ ਡਿਗਦੇ ਸਾਰ ਹੀ ਗ੍ਰਿਲ ਨਾਲ਼ ਜਾ ਟਕਰਾਇਆ, ਜਿਸ ਕਾਰਨ ਬੱਚੇ ਦੇ ਸਿਰ ਵਿਚ ਸੱਟ ਲੱਗ ਗਈ ਅਤੇ ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਨਜਦੀਕ ਦੇ ਇੱਕ ਹਸਪਤਾਲ ਲਿਜਾਇਆ ਗਿਆ। ਜਿੱਥੇ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਬੱਚੇ ਦੀ ਲਾਸ਼ ਨੂੰ ਹਿਰਾਸਤ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਜੋ ਕਿ ਸ਼ਨੀਵਾਰ ਨੂੰ ਕੀਤਾ ਜਾਵੇਗਾ।

error: Content is protected !!