ਪੰਜਾਬ ਚ ਇਥੇ ਬੱਸ ਸਟੈਂਡ ਲਾਗੇ ਹੋਇਆ ਜਬਰਦਸਤ ਧਮਾਕਾ, ਹੋਇਆ ਮੌਤ ਦਾ ਤਾਂਡਵ – ਪੁਲਸ ਕਰ ਰਹੀ ਜਾਂਚ

ਆਈ ਤਾਜ਼ਾ ਵੱਡੀ ਖਬਰ 

ਹਾਦਸਾ ਜਦੋਂ ਵੀ ਕਿਸੇ ਜਗ੍ਹਾ ਤੇ ਵਾਪਰਦਾ ਹੈ, ਤਾਂ ਕਿਸੇ ਨਾ ਕਿਸੇ ਤਰ੍ਹਾਂ ਦੀ ਤਬਾਹੀ ਕਰਕੇ ਜਾਂਦਾ ਹੈ । ਹਰ ਰੋਜ਼ ਵੱਖ ਵੱਖ ਤਰ੍ਹਾਂ ਦੇ ਹਾਦਸੇ ਵਾਪਰਦੇ ਹਨ, ਜੋ ਲੋਕਾਂ ਦੇਸ਼ ਵਿੱਚ ਡਰ ਤੇ ਸਹਿਮ ਦਾ ਮਾਹੌਲ ਜਿੱਥੇ ਪੈਦਾ ਕਰਦੇ ਹਨ। ਉੱਥੇ ਹੀ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਪੁਲੀਸ ਅਤੇ ਪ੍ਰਸ਼ਾਸਨ ਤੇ ਵੱਡੇ ਸਵਾਲੀਆ ਨਿਸ਼ਾਨ ਵੀ ਖਡ਼੍ਹੇ ਕਰਦਾ ਹੈ । ਅਜਿਹਾ ਕੋਈ ਵੀ ਦਿਨ ਨਹੀਂ ਨਿਕਲਦਾ ਜਿੱਥੇ ਕੋਈ ਵੱਡਾ ਹਾਦਸਾ ਨਾ ਵਾਪਰੇ , ਦੇਸ਼ ਭਰ ਦੇ ਵਿਚ ਹਾਦਸੇ ਵਾਪਰਦੇ ਹਨ ਤੇ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰ ਜਾਂਦੇ ਹਨ । ਕੁਝ ਹਾਦਸੇ ਦਿਲ ਦਹਿਲਾਉਣ ਵਾਲੇ ਹੁੰਦੇ ਹਨ ਜੋ ਜਿੱਥੇ ਸਭ ਕੁਝ ਤਬਾਹ ਕਰ ਜਾਂਦੇ ਹਨ ।

ਉੱਥੇ ਹੀ ਲੋਕ ਅਜਿਹੇ ਹਾਦਸਿਆਂ ਨੂੰ ਕਦੇ ਵੀ ਭੁਲਾ ਨਹੀਂ ਪਾਉਂਦੇ । ਅਜਿਹਾ ਹੀ ਇਕ ਦਿਲ ਦਹਿਲਾਉਣ ਵਾਲਾ ਹਾਦਸਾ ਵਾਪਰਿਆ ਹੈ ਪੰਜਾਬ ਦੇ ਵਿੱਚ । ਜਿੱਥੇ ਏਨਾ ਜਬਰਦਸਤ ਧਮਾਕਾ ਹੁੰਦਾ ਹੈ ਕਿ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਇਸ ਦੀ ਗੂੰਜ ਸੁਣਾਈ ਦਿੰਦੀ ਹੈ ।ਮਾਮਲਾ ਆਦਮਪੁਰ ਦਾ ਹੈ । ਜਿੱਥੇ ਕਿ ਇਕ ਦੁਕਾਨ ਵਿਚ ਅਚਾਨਕ ਜ਼ਬਰਦਸਤ ਧਮਾਕਾ ਹੋਇਆ । ਇਸ ਧਮਾਕੇ ਦੇ ਕਾਰਨ ਦੁਕਾਨ ਦੇ ਵਿਚ ਭਿਆਨਕ ਅੱਗ ਲੱਗ ਗਈ । ਜਿਸ ਦੇ ਚੱਲਦੇ ਇਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ । ਜਦ ਕਿ ਇਸ ਪੂਰੀ ਘਟਨਾ ਦੌਰਾਨ ਅੱਗ ਦੀ ਲਪੇਟ ਵਿਚ ਆਉਣ ਕਾਰਨ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ।

ਜਿਸ ਨੂੰ ਕਿ ਮੌਕੇ ਤੇ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਜਿੱਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ । ਜ਼ਿਕਰਯੋਗ ਹੈ ਕਿ ਇਹ ਦੋਵੇਂ ਵਿਅਕਤੀ ਉਸ ਸਮੇਂ ਘਟਨਾ ਸਥਾਨ ਤੇ ਮੌਜੂਦ ਸਨ, ਤੇ ਜਦੋਂ ਹੀ ਜ਼ਬਰਦਸਤ ਧਮਾਕਾ ਹੋਇਆ , ਧਮਾਕੇ ਦੇ ਵਿੱਚ ਇਨ੍ਹਾਂ ਦੋਵਾਂ ਵਿਅਕਤੀਆਂ ਵਿੱਚੋਂ ਇਕ ਦੀ ਮੌਕੇ ਤੇ ਮੌਤ ਹੋ ਗਈ । ਜਦਕਿ ਗੰਭੀਰ ਰੂਪ ਨਾਲ ਜ਼ਖਮੀ ਹੈ । ਉੱਥੇ ਹੀ ਮਿਲੀ ਜਾਣਕਾਰੀ ਮੁਤਾਬਕ ਦੁਕਾਨਾਂ ਦੇ ਸ਼ਟਰ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੁਕਾਨ ਦੇ ਤਾਲੇ ਤੋਡ਼ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ।

ਜ਼ਿਕਰਯੋਗ ਹੈ ਕਿ ਇਹ ਦੋਵੇਂ ਵਿਅਕਤੀ ਘਟਨਾ ਸਥਾਨ ਤੇ ਮੌਜੂਦ ਸਨ । ਜਿਨ੍ਹਾਂ ਵਿੱਚੋਂ ਜੋ ਵਿਅਕਤੀ ਜ਼ਖ਼ਮੀ ਹੋਇਆ ਉਸਦੇ ਵੱਲੋਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਜ਼ਖ਼ਮੀ ਹਾਲਤ ਵਿੱਚ ਹੀ ਕੀਤੀ ਗਈ, ਪਰ ਪੁਲੀਸ ਦੇ ਵੱਲੋਂ ਉਸ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ । ਜ਼ਿਕਰਯੋਗ ਹੈ ਕਿ ਅਜੇ ਤੱਕ ਇਸ ਧਮਾਕੇ ਦੇ ਕਾਰਨ ਨਹੀਂ ਪਤਾ ਚੱਲ ਸਕਿਆ ਕਿ ਆਖਰ ਇਨ੍ਹਾਂ ਜ਼ਬਰਦਸਤ ਧਮਾਕਾ ਕਿਵੇਂ ਹੋਇਆ ਹੈ । ਉੱਥੇ ਹੀ ਹੁਣ ਪੁਲੀਸ ਵੱਲੋਂ ਮਾਮਲੇ ਨੂੰ ਦਰਜ ਕਰ ਕੇ ਬਾਰੀਕੀ ਦੇ ਨਾਲ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ ।

error: Content is protected !!